ਪੰਨਾ:ਕੂਕਿਆਂ ਦੀ ਵਿਥਿਆ.pdf/305

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭਾਈ ਰਾਮ ਸਿੰਘ ਦੀਆਂ ਅਰਦਾਸਾਂ

੩੦੧

ਉਪਮਾ ਯੋਗ ਭਾਈ ਸਿਆਮ ਸਿੰਘ ਤੇ ਜੀਵਨ ਸਿੰਘ ਤੇ ਕਾਨ ਸਿੰਘ, ਹੋਰ ਸੰਬੂਹ ਸੰਗਤ ਕੋ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਮਾਨ ਕਰਨੀ, ਮਾਈ ਬੀਬੀਆਂ ਕੋ ਰਾਮ ਸਤਿ ਬਾਚਣੀ॥ ਹੋਰ ਜੀ ਏਥੇ ਅਸੀ ਅਨੰਦ ਹਾਂ ਆਪ ਦੀ ਸੁਖ ਗੁਰੂ ਮਹਾਰਾਜ ਜੀ ਪਾਸੋਂ ਹਮੇਸ਼ਾਂ ਮੰਗਦੇ ਹਾਂ॥ ਹੋਰ ਜੀ ਏਹ ਬਚਨ ਮੇਰਾ ਮੰਨਣਾਂ ਜੋ ਸਭ ਨੇ ਬਾਣੀ, ਕੰਠ ਕਰਨੀ ਲੜਕੇ ਬਾਲੇ ਨੇ ਮਾਈ ਬੀਬੀ ਅਰ ਝਲਾਂਗੇ ਉਠ ਕੇ ਸਭ ਨੇ ਇਸ਼ਨਾਨ ਕਰਨਾਂ ਏਸ ਰੀਤੀ ਤੇ ਬਹੁਤ ਭਲਾ ਹੋਵੇਗਾ। ਅਖਰ ਭੀ ਲੜਕੇ ਨੂੰ ਬੀਬਆਂ ਨੂੰ ਜਰੂਰ ਪੜਾਉਣੇ॥ ਜਿਤਨੇ ਬਣਿ ਆਉਣ ਉਤਨੇ ਭੋਗ ਬੀ ਗੁਰੂ ਗ੍ਰੰਥ ਜੀ ਦੇ ਪਾਉਣੇ॥ ਭਜਨ ਬਾਣੀ ਕਰ ਕੇ ਗੁਰੂ ਸਾਹਿਬ ਤੇ ਗੁਰਮਤਿ ਦਾਨ ਮੰਗਣਾਂ॥

[ਇਸ ਤੋਂ ਅੱਗੇ ਚਿਠੀ ਦਾ ਹਿੱਸਾ ਹੁ-ਬਹੁ ਚਿਠੀ ਨੰਬਰ ੧, ਪੰਨਾ ੨੧੮ ਸਤਰ ੧੨ ਤੋਂ ਬਾਦ ਵਾਲਾ ਹੈ]...॥।੪੫॥

੪੩

ੴ ਸਤਿਗੁਰ ਪ੍ਰਸਾਦਿ॥

ਲਿਖਤੁਮ ਦਿਆਲ ਸਿੰਘ ਕ੍ਰਿਪਾਲ ਸਿੰਘ ਉਜਲ ਦੀਦਾਰ ਨਿਰਮਲ ਬੁਧ ਸਰਬ ਗੁਣਾ ਕੇ ਸਪੁੰਨ ਸਰਬ ਉਪਮਾ ਜੋਗ ਭਾਈ ਸਿਆਮ ਸਿੰਘ ਜੀ ਭਾਈ ਕਾਨ ਸਿੰਘ ਤੇ ਹੋਰ ਸੰਬੂਹ ਸੰਗਤ ਕੇ ਸਿਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਹਥ ਜੋੜ ਕੇ ਪ੍ਰਮਾਨ ਕਰਨੀ। ਹੋਰ ਬੀਬੀ ਦਇਆ ਕੌਰ, ਬੀਬੀ ਸੁਖਾਂ ਕੋ ਹੋਰ ਸਰਬਤ ਬੀਬੀ, ਮਾਈ ਕੋ ਰਾਮ ਸਤਿ ਬਾਚਨੀ॥ ਹੋਰ ਜੀ ਏਥੇ ਸੁਖ ਅਨੰਦ ਹੈ ਸ੍ਰਬਤ ਸੰਗਤ ਦੀ ਸੁਖ ਗੁਰੂ ਸਾਹਿਬ ਪਾਸੋਂ ਹਮੇਸ਼ਾਂ ਮੰਗਦੇ ਹਾਂ। ਹੋਰ ਜੀ ਅਸੀਂ ਹਰ ਤਰਾਂ ਕਰਕੇ ਸੁਖੀ ਹੈਂ, ਕਿਤੇ ਬਾਤ ਦਾ ਦੁਖ ਨਹੀਂ। ਅੰਬੀਰੀ ਤੌਰ ਬਾਣਾ ਹੋਆ ਹੈ ਗੁਰੂ ਸਾਹਿਬ ਦੀ ਮਿਹਰਬਾਨਗੀ ਨਾਲ॥ ਜਿਸ ਜਗਾ ਮੈ ਅਸੀਂ ਰਹਿੰਦੇ ਹਾਂ ਅਗੇ ਦਿਲੀ ਵਾਲਾ