ਪੰਨਾ:ਕੂਕਿਆਂ ਦੀ ਵਿਥਿਆ.pdf/295

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੯੧

ਦਖਾਇ ਦੇਣੀ। ਅਰ ਬਾਬੇ ਗੋਪਾਲ ਸਿੰਘ ਦੀ ਬਾਬੇ ਜਸਾ ਸਿੰਘ ਜੈਸੀ ਸੇਵਾ ਕਰਨੀ ਅਰ ਬਾਬਾ ਜੀ ਤੁਸੀਂ ਭਜਨ ਬਾਣੀ ਤਕੜੇ ਹੋ ਕੇ ਕਰਨਾ, ਕੋਈ ਦਿਨ ਦਾ ਮੇਲਾ ਹੈ। ਸੇਵਾ ਦਾ ਹੀ ਲਾਹਾ ਹੈ। ਪਰ ਬਾਬਾ ਜੀ ਤੁਸੀਂ ਸਿਆਣੇ ਹੋ ਸਭ ਨੂੰ ਬੁਧ ਦੀ ਬਾਤ ਦਸਣੀ। ਪਰ ਭਾਈ ਤੁਸੀ ਜੋ ਗੁਸੇ ਦੀ ਬਾਤ ਲਿਖੀ ਹੈ, ਸੋ ਸਾਰੇ ਆਦਮੀ ਕਦੇ ਭੀ ਰਾਜੀ ਨਹੀਂ ਹੋਏ ਕਿਸੇ ਨਾਲ ਬੀ, ਆਪ ਨਾ ਕਿਸੇ ਨੂੰ ਗੁਸੇ ਕਰਨਾ, ਆਪੇ ਗੁਸੇ ਜੇ ਕੋਈ ਹੋਵੇ ਤਾਂ ਉਹ ਜਾਣੇ, ਤੁਸ ਗੁਰੁ ੨ ਜਪੋ, ਰਾਤ ਦਿਨ॥ ਮੇਰੀ ਵਲ ਦੇਖ ਲਉ ਕੋਈ ਤਾਂ ਆਂਧੇ ਹੈਨ, ਤੂੰ ਤਾਂ ਅਕਾਲ ਪੁਰਖ ਹੈਂ, ਕਈ ਆਂਧ ਹੈਨ ਸਹੁਰੇ ਤਖਾਣ ਨੇ ਮੁਲਖ ਭਰਿਸ਼ਟ ਕਰ ਦਿਤਾ ਹੈ। ਕੋਈ ਆਂਧੇ ਹੈਨ, ਸਾਨੂੰ ਅੰਮ੍ਰਿਤ ਦਾ ਦਾਨ ਦਿੱਤਾ ਹੈ।।

ਏਹੋ ਜੇਹੀ ਚਲੀ ਆਉਂਦੀ ਹੈ ਪਿਛੇ ਤੇ ਲੈ ਕੇ॥ ਅਗਲੀਆਂ ਹੀ ਅਰਦਾਸਾਂ ਬਹੁਤ ਭੇਜੀਆਂ ਹੈਂ ਜੇ ਮੰਨਣਗੇ, ਸੁਣ ਕੇ ਨਾ ਮੰਨੀਆਂ ਤਾਂ ਭਾਮੇਂ ਸੌ ਹੋਰ ਲਿਖ ਦੇਓ ਉਨ੍ਹਾਂ ਕੀ ਕਰਨਾ ਹੈ॥ ਹੋਰ ਭਾਈ ਦਰਬਾਰਾ ਸਿੰਘ ਜੀ, ਹੁਣ ਪਿਛੇ ਬਾਲਾ ਕਰੜਾ ਸੁਭਾਉ ਨਹੀਂ ਰਖਣਾ, ਤਕੜੇ ਹੋ ਕੇ ਭਜਨ ਬਾਣੀ ਕਰਿਆ ਕਰੋ ਰਾਤ ਦਿਨ।। ਭਾਈ ਦਰਬਾਰਾ ਸਿੰਘ ਨੂੰ ਭੀ ਰਾਜੀ ਰਖਣਾਂ।। ਹੋਰ ਤਸੀਂ ਨਹੀਂ ਕਿਸੇ ਨਾਲ ਵੈਰ ਭਾਉ ਰਖਣਾਂ। ਜੇ ਕੋਈ ਤੁਸਾਂ ਦੇ ਨਾਲ ਰਖੇ ਤਾਂ ਪਿਆ ਝਖ ਮਾਰੇ ਆਪੇ ਹੀ ਹਾਰ ਜਾਉਗਾ ਖੇਹ ਖਾ ਕੇ।। ਕਿਸੇ ਭੇਖ ਦਾ ਆਵੇ ਕੋਈ, ਸਭ ਦੀ ਸੇਵਾ ਟਹਿਲ ਕਰਨੀ ਆਦਰ ਨਾਲ, ਭਾਵੇਂ ਨਿੰਦਾ ਭੀ ਕਰਦਾ ਹੋਵੇ। ਹੋਰ ਅਰਦਾਸਾਂ ਦੇ ਅਖਰ ਤਾਂ ਅਛੇ ਲਿਖਦੇ ਹੈਂ ਮੁੰਡੇ।। ਅਜ ਏਨਾਂ ਦੀ ਤਰਾਂ ਨਹੀਂ ਲਿਖਣੀ ਆਈ॥ ਖਬਰ ਸਾਰ ਬਹੁਤ ਲਿਖਿਆ ਕਰੋ॥ ਜਦ ਲੋਕ ਏਨੀ ਦੂਰ ਏਨਾਂ ਖਰਚ ਖੇਚਲ, ਕਰ ਕੇ ਆਉਂਦੇ ਹੈਨ ਅਰ ਏਥੇ ਸਾਡੇ ਪਾਸ · ਢੁਕਣੇ ਨਹੀਂ ਮਿਲਦੇ ਤਾਂ ਜੇਹੜਾ ਮੇਰੇ ਸਰੀਰ ਨੂੰ ਦੁਖ ਹੁੰਦਾ ਹੈ ਏਨਾਂ ਦੇ ਸਰੀਰਾਂ ਨੂੰ ਦੇਖ