ਪੰਨਾ:ਕੂਕਿਆਂ ਦੀ ਵਿਥਿਆ.pdf/292

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਿਆਂ ਦੀ ਵਿਥਿਆ

੨੮੮

ਪਾਠ ਬਾਣ ਕਰੋ ਸੁਹੇਵੇ ਸਾਹਿਬ ਜਾ ਕੇ, ਫੇਰ ਮੈਂ ਭੀ ਤੁਮਾਰੇ ਬਿਚ ਆਇ ਜਾਵਾਂਗਾ, ਨਾਲੇ ਹੋਰ ਭੀ ਸੰਗਤ ਦੇ ਅਨੇਕ ਦੁਖ ਜਾਣਗੇ, ਨਾ ਜੇ ਕੀਤਾ ਪਾਠ ਬਾਣੀ ਤਾਂ ਤੁਮਾਰਾ ਦੁਖ ਨਹੀਂ ਮਿਟਦਾ, ਗੁਰੂ ਜੀ ਦਾ ਹੁਕਮ ਹੈ, ਇਹ ਬਿਨਾ ਬਚਨ ਮੰਨੇ ਦੁਖ ਨਹੀਂ ਮਿਟਣਾ। ਏਥੇ ਨਾ ਆਉ, ਬਰਨੀ ਪਾਠ ਕੇ ਜੋਰ ਦੇਉ। ਏਥੇ ਜਾ ਕੇ ਸਹੇਵੇ ਸਾਹਿਬ ਸਾਰੇ ਦੇਸ਼ ਦੇ ਨਾਮਧਾਰੀ ਕਠੇ ਹੋ ਕੇ। ਫੇਰ ਸਭ ਦੁਖ ਮਿਟ ਜਾਣਗੇ। ਹੋਰ ਬੁਧ ਸਿੰਘ ਨੂੰ ਆਖ ਦੇਣਾ, ਜੇ ਵਿਆਹੁ ਕੀਤਾ ਸੂਰਤ ਸਿੰਘ ਦਾ, ਤਾਂ ਬਸੰਤ ਸਿੰਘ ਦੀ ਬਹੂ ਜੈਸੇ ਗਹਿਣੇ ਪਾ ਦੇਣੇ॥ ਬਧ ਕਾਸਨੂੰ ਪਾਉਣੇ ਹੈਨ। ਸੁਹੇਵੇ ਸਾਹਿਬ ਜੋ ਜਾਵੇ ਪਾਠ ਕਰਨ ਸੋ ਇਕ ਪਾਠ ਚੰਡੀ ਵਾਰ ਦਾ ਸਭ ਨੇ ਕਰ ਲੈਣਾ ਪੈਲਾਦ ਸਰ ਮੈ ਤੇ ਜੋ ਪੋਥੀਂ ਨਿਕਲੀ ਹੈਨ ਉਸ ਮੈਂ ਪਾਠ ਕਰਨਾ ਲਿਖਾ ਸੋ ਕਰਨਾ। ਅਰ ਸੰਚੀਆਂ ਦਾ ਅਰਥ ਜੇ ਮੈਨੂੰ ਗੁਰੂ ਲੈ ਆਊ ਤਾਂ ਮੈਂ ਬਤਾ ਦੇਵਾਂਗਾ ਸੰਗਤ ਕੇ, ਚਾਰੇ ਬੇਟੇ ਬੀ, ਘਰ ਭੀ, ਅਜਿਤ ਨਗਰੀ ਭੀ। ਅਰ ਏਹ ਕਾਗਜ਼ ਦੇਖ ਕੇ ਸਮਝ ਕੇ ਤੁਰਤ ਪਾਣੀ ਮੈਂ ਗਲਾ ਦੇਣੇ ਪਾਸ ਨਾ ਰਖਣੇ॥ ਜੋ ਕੋਈ ਦੇਖੇਗਾ ਤਾਂ ਦੁਖ ਦੇਉ ਸਾਨੂੰ ਤੇ ਥੁਆਨੂੰ ਨਾਲੇ॥ ਭਜਨ ਪਾਠ ਜਰੂਰ ਕਰੋ, ਸੁਹੇਵੇ ਜਾ ਕੇ ਸਾਰੇ ਦੇਸ਼ਾਂ ਦੇ, ਫੇਰ ਸਾਰੇ ਦੁਖ ਮਿਟ ਜਾਣਗੇ॥ ਗੁਰੂ ਸਾਹਿਬ ਦੇ ਬਚਨ ਉਤੇ ਪਰਤੀਤ ਰਖਣੀ ਚਾਹੀਦੀ ਹੈ ਸਿਖਾਂ ਨੂੰ! ਮੈਨੂੰ ਕੀ ਪੁਛਣਾ ਹੈ ਗੁਰੂ ਜੀ ਨੇ ਸਭੋ ਹੀ ਕੁਛ ਅਗੇ ਈ ਲਿਖ ਕੇ ਧਰ ਦਿਤਾ ਹੈ ਸਿਖਾਂ ਵਾਸਤੇ, ਸੋਈ ਕਰੋਗੇ ਤਾਂ ਮੈਂ ਵੀ ਤੁਮਾਰੇ ਮੈਂ ਆਊਂਗਾ, ਨਾਲੇ ਹੋਰ ਭੀ ਸੰਗਤ ਕੇ ਅਨੇਕ ਦੁਖ ਮਿਟ ਜਾਣਗੇ, ਜੋ ਪੋਥੀ ਮੈ ਲਿਖਾ ਹੈ ਕਰਨਾ, ਸੋ ਕਰੋ ਜਿਉਂ ਤਿਉਂ ਕਰਕੇ ਜੋ ਬਡ ਤੀਰਥ ਮੈਂ ਤੇ ਨਿਕਲੀ ਹੈ ਪਰਤੀਤ ਕਰਨੀ।। ਈਸਰਾਂ ਦੇ ਬਚਨ ਅਨਥਾਂ ਨਹੀਂ ਹੁੰਦੇ। ਅਰਦਾਸਾਂ ਬਥੇਰੀਆਂ ਦੇ ਦੇਂਦੇ ਲਿਖ ਕੇ, ਪਰ ਜੋ ਇਹ ਦੇਖ ਲੈਣਗੇ ਤਾਂ ਸਾਨੂੰ ਸਭਨਾਂ ਨੂੰ ਬੜਾ ਦੁਖ ਦੇਣਗੇ, ਇਨ ਕੇ ਰਹਿਮ