ਪੰਨਾ:ਕੂਕਿਆਂ ਦੀ ਵਿਥਿਆ.pdf/289

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੮੫

ਹੈਂ ਕੇ ਕੋਈ ਹੋਰ ਹੈ ਤੇਰੇ ਨਾਲ, ਡੇਰਾ ਕਿਤੇ ਕੀਤਾ ਹੈ। ਹੋਰ ਤੂੰ ਦਿਨ ਵਿਚ ਕਈ ਬਾਰ ਫਿਰਦਾ ਤੁਰਦਾ ਰਿਹਾ ਕਰ ਜੋ ਕੋਈ ਸੰਤ੍ਰੀ ਸਾਡਾ ਦੋਸਤ ਹੁੰਦਾ ਹੈ ਅਸੀਂ ਬਾਤ ਕਰ ਲੈਂਦੇ ਹਾਂ, ਜੇ ਬਾਕਫ ਨਹੀਂ ਹੁੰਦਾ ਤਾਂ ਨਹੀਂ ਕਰਦੇ॥ ਤੂੰ ਆਪਣਾ ਭੇਦ ਨਾ ਕਿਸੇ ਨੂੰ ਦਸੀਂ। ਜੇ ਕੋਈ ਪੁਛੇ ਤਾਂ ਆਖੀਂ ਮੈਂ ਨੌਕਰੀ ਬਾਸਤੇ ਆਯਾ ਹਾਂ। ਹੋਰ ਭਾਈ ਖਰਚ ਤਾਂ ਅਜੇ ਸਾਡੇ ਕੁਛ ਹੈ। ਤੈਂ ਖਰਚੇ ਦੀ ਖੇਚਲ ਕਿਯੋਂ ਕੀਤੀ ਏਤਨੀ। ਏਥੇ ਤਾਂ ਸਾਨੂੰ ਦਰਸ਼ਨ ਹੀ ਬਡੀ ਬਾਤ ਹੈ॥ ਭਾਈ ਤੇਰਾ ਧੰਨ ਜਨਮ ਹੈ ਜੋ ਤੈਂ ਦਰਸ਼ਨ ਦਿਤਾ ਹੈ। ਹੋਰ ਖਬਰ ਹੋਵੇ ਪਟਿਆਲੇ ਬਾਲਾ ਰਾਜਾ ਆਖੀਦਾ ਮੁਸਲੇ ਨੇ ਮਾਰ ਦਿਤਾ, ਓਹ ਝਗੜਾ ਕਿਸ ਤਰਹ ਨਿਬੜਿਆ ਹੈ ਮੁਸਲੇ ਦੇ ਜੁਮੇ ਲਾਉਂਦੇ ਥੇ। ਮੁਸਲਾ ਆਖੀਦਾ ਮੰਨਦਾ ਨਹੀਂ। ਕੀਕੂੰ ਹੋਈ ਕੁਛ ਮਲੂਮ ਹੋਵੇ। ਏਥੇ ਲਿਖ ਕੇ ਬਾਤ ਅਛੀ ਹੁੰਦੀ ਹੈ ਮੂੰਹ ਜਬਾਨੀ ਥੋੜੀ ਹੁੰਦੀ ਹੈ। ਇਕ ਰੁਪਈਆ ਤੁਮਾਰੀ ਭੇਟਾ` ਸਾਨੂੰ ਬਹੁਤ ਹੈ, ਹੋਰ ਤੁਸੀਂ ਬਰਤ ਲੇਉ, ਅਸੀਂ ਤੁਮਾਰੇ ਦਰਸ਼ਨ ਨਾਲ ਹੀ ਆਨੰਦ ਹੈਂ, ਜਹਾਜ ਮੋਰਮਈ ਨੂੰ ਜਾਵੇ ਤਾਂ ਚੜ੍ਹ ਜਾਣਾ। ਹਮਾਰੀ ਹਥ ਜੋੜ ਕੇ ਫਤਹ ਗਜਾਉਣੀ॥ ੩੫॥

੩੩

ੴ ਸਤਿਗੁਰ ਪ੍ਰਸਾਦਿ॥

ਲਿਖਤਮ ਦਿਆਲ ਸਿੰਘ ਤੇ ਕ੍ਰਿਪਾਲ ਸਿੰਘ ਜੋਗ ਉਪਮਾ ਭਾਈ ਸੁਧ ਸਿੰਘ ਤੇ ਅਤ੍ਰ ਸਿੰਘ,ਫੂਲਾ ਸਿੰਘ ਹੋਰ ਸ੍ਰਬ ਕੋ ਸ੍ਰੀ ਵਾਹਿਗੁਰੂ ਜੀ ਕੀ ਫਤੇ ਬਲਾਈ ਪ੍ਰਵਾਨ ਕਰਨੀ, ਮਾਈਆਂ ਬੀਬੀਆਂ ਕੋ ਸ੍ਰਬਤ ਕੇ ਰਾਮ ਸਤਿ ਬੁਲਾਈ ਵਚਨੀ॥ ਹੋਰ ਅਸੀਂ ਸੁਖ ਅਨੰਦ ਹੈਂ, ਆਪ ਕੋ ਗੁਰੂ ਸਾਹਿਬ ਸੁਖੀ ਅਨੰਦ ਰੱਖੇ। ਹੋਰ ਜੀ ਇਹ ਅਰਦਾਸ ਹੈ ਮੈਂ ਸਾਰੀ ਸੰਗਤ ਕੇ ਵਾਸਤੇ ਲਿਖੀ ਹੈ, ਭਾਈ ਸ਼ਿਆਮ ਸਿੰਘ ਤੇ ਭਾਈ