ਪੰਨਾ:ਕੂਕਿਆਂ ਦੀ ਵਿਥਿਆ.pdf/288

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮੪

ਕੂਕਿਆਂ ਦੀ ਵਿਥਿਆ

ਦਾ ਉਤ੍ਰ ਲਿਖ ਕੇ ਦੇਹ॥ ਹੋਰ ਜੋ ਤੈਨੂੰ ਖਬਰ ਹੈ ਸੋ ਭੀ ਤੂੰ ਲਿਖ ਕੇ ਦੇਹਿ॥ ਮੂੰਹ ਜਬਾਨੀ ਤਾਂ ਬਾਤਾਂ ਥੋੜੀਆਂ ਹੁੰਦੀਆਂ ਹੈਨ, ਲਿਖ ਕੇ ਬਾਤਾਂ ਅੱਛੀਆਂ ਹੁੰਦੀਆਂ ਹੈਨ। ਹੋਰ ਸਾਨੂੰ ਦਸ ਤੂੰ ਭੈਣ ਮਿਲ ਕੇ ਆਇਆ ਹੈਂ ਕਿ ਨਹੀਂ, ਭੈਣੀ ਤੇ ਕੋਈ ਚਿਠੀ ਆਂਦੀ ਹੈ ਕਿ ਨਹੀਂ, ਹੋਰ ਮਾਝੇ ਦੇ ਸਿੰਘਾਂ ਦੀ ਖਬਰ ਦਸ, ਉਬੋ ਕੇ, ਬਿਰਾਹਾ ਕੇ, ਠਰੂ ਕੇ ਸਭਰਾਮਾਂ ਕੇ, ਸਰਾਲੀ ਕੇ, ਜੌਹਲਾ ਦੇ, ਠੱਠੇ ਦੇ, ਲੋਪੋਕੇ, ਚੇਲੇਕੇ, ਕਕੜਾਂਕੇ ਨਾਰਲੀ ਦੇ, ਪੜ੍ਹਾਣੇ ਮੜ੍ਹਾਣੇ ਦੇ, ਅੰਮ੍ਰਿਤਸਰ ਜੀ ਕੇ, ਲਹੌਰ ਕੇ ਫਤੇ ਬੁਲਾ ਕੇ ਏਨਾ ਸਭਨਾਂ ਦੀ ਸੁਖ ਸਾਂਦ ਦੀ ਖਬਰ ਲਿਖ ਕੇ ਦੇਹ॥ ਹੋਰ ਜੋ ਤੈਨੂੰ ਖਬਰ ਹੋਵੇ ਸੋ ਤੂੰ ਭੀ ਲਿਖ ਦੇਹੁ॥ ਹੋਰ ਸਮਾਂ ਕੈਸਾ ਹੈ, ਕੀ ਭਾਉ ਅਨਾਜ ਬਿਕਦਾ ਹੈ। ਹੋਰ ਕੁਛ ਰੂਸ ਦੀ ਖਬਰ, ਕਿ ਬੁਖਾਰੇ ਈ ਹੈ ਕੇ ਕਾਬਲ ਦੀ ਤ੍ਰਫ ਚਲਿਆ ਹੈ ਕੇ ਨਹੀਂ। ਹੋਰ ਸਿੰਘ ਭਜਨ ਬਾਣੀ ਕਰਦੇ ਕੇ ਨਾਹੀ, ਗ੍ਰੰਥ ਸਾਹਬ ਦੇ ਭੋਗ ਪੈਂਦੇ ਹੈਨ, ਕੁਛ ਮੈਂ ਮਨੀ ਸਿੰਘ ਨੂੰ ਭੋਗ ਪਾਉਣ ਨੂੰ ਆਖਿਆ ਸੀ, ਕੁਛ ਤੁਰੇ ਹੈਨ ਕਿ ਨਹੀਂ। ਹੋਰ ਕੁਛ ਸਰਕਾਰ ਫਰੰਗੀ ਸਿੰਘਾਂ ਨੂੰ ਅਕਾਉਂਦੇ ਤਾਂ ਨਹੀਂ ਕੇ ਅਕਾਉਂਦੇ ਹੈਨ। ਹੋਰ ਹੁਕਮਾਂ ਬਿਰਾਹਾਵਾਲੀ ਸਾਹੁਰੇ ਘਰ ਗਈ ਹੈ ਕੇ ਐਵੇਂ ਵੇਲੀ ਖਲੀ ਫਿਰਦੀ ਹੈ। ਹੋਰ ਠੱਠੇ ਵਾਲਾ ਝੰਡਾ ਸਿੰਘ ਤੋਂ ਮੋਹਰ ਸਿੰਘ ਕਿਥੇ ਹੈਨ। ਹੋਰ ਗੁਲਾਬਾ ਚੁਮਾਰ ਮਰ੍ਹਾਣੇ ਬਾਲਾ ਸੰਗਤ ਵਿਚ ਆਉਂਦਾ ਹੈ ਕਿ ਨਹੀਂ ਬੜਣ ਦੇਂਦੇ ਸਿੰਘ। ਹੋਰ ਖਰਚਾ ਤੈਨੂੰ ਹਰੇ ਭੀ ਦਿਤਾ ਹੈ ਕੇ ਤੈਂ ਆਪਣੇ ਪਲਿਉਂ ਹੀ ਖਰਚਾ ਲਾਇਆ ਹੈ। ਜੇ ਤੂੰ ਭੈਣੀ ਮਿਲ ਕੇ ਆਯਾ ਹੈ, ਜੇ ਚਿਠੀ ਆਂਦੀ ਹੈ ਤਾਂ ਚਿਠੀ ਦੇਹ॥ ਨਹੀਂ ਤਾਂ ਮੂਹ ਜੁਵਾਨੀ ਆਪ ਲਿਖ ਕੇ ਭੈਣੀ ਦੀ ਕਛ ਖਬਰ ਦੇਹਿ॥ ਲਿਖ ਕੇ॥ ਹੋਰ ਜਗਤ ਸਿੰਘ ਮਾਝੇ ਦਾ ਸਿੰਘ ਬੀਮਾਰ ਹੋ ਕੇ ਗਿਆ ਸੀ ਉਹ ਜਾਇ ਪਹੁੰਚਾ ਹੈ॥ ਕੁਛ ਮਾਲੂਮ ਹੋਵੇ॥ ਹੋਰ ਕੁਛ ਦੜਪ ਦੀ ਖਬਰ ਹੋਵੇ ਸੰਗਤ ਭਜਨ ਬਾਣੀ ਕੁਛ ਕਰਦੀ ਹੈ ਕਿ ਨਾਂਹੀ॥ ਸਾਰੇ ਹਵਾਲ ਸਾਨੂੰ ਲਿਖ ਕੇ ਦੇਹਿ ਇਕ ਬਾਰੀ। ਹੋਰ ਤੂੰ ਕਲਾ ਈ ਆਇਆ

Digitized by Panjab Digital Library/ www.panjabdigilib.org