ਪੰਨਾ:ਕੂਕਿਆਂ ਦੀ ਵਿਥਿਆ.pdf/260

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੬

ਕੂਕਿਆਂ ਦੀ ਵਿਥਿਆ

ਹੁਣ ਤੇ ਸਾਰੇ ਬਚਨਾ ਦਾ ਢੋਇ ਆਣ ਬਣਿਆ ਹੈ ਅਗੇ ਜੋ ਗੁਰੂ ਨੂੰ ਭਾਵੇ। ਬਚਨ ਤਾਂ ਗੁਰੂ ਜੀ ਅਗੇ ਹੀ ਕਰ ਗਏ ਹੈਨ ਸਾਖੀਆਂ ਜੋ ਲਿਖਿਆ ਹੈ॥ ਇਹ ਨੀਤ ਕਰਤੇ ਸਤ ਸਾਤ॥ ਫੇਰ ਬਰਸ ਬੀਤ ਜਾਹਿ ਦਸ ਸਾਤ॥ ਦੋਇ ਸਾਲ ਵਿਚ ਤਾ ਮੈ ਮਿਲੇ॥ ਇਹ ਬਰਸ ਸਾਰੇ ਹੋਏ ੩੩॥ ਏਸ ਤੇ ਉਪਰ ਫਿਰ ਦੁੰਧ ਗੁਰੂ ਜੀ ਦਾ ਹੁਕਮ ਹੈ॥ ਰੌਲੀ ਪਵੇ ਦੇਸ ਸਭ ਰਲੇ॥ ਸੋਈ ਚੌਤੀਯੇ ਮੈਂ ਰੌਲੀ ਤਾ ਹੁਇ ਗਈ ਹੈ। ਹੁਣ ਏਸ ਦੇ ਅਗੇ ਸਭ ਕੁਛ ਹੋਣਾ ਚਾਹੀਯੇ ਜਰੂਰ॥ ਈਸਰਾਂ ਦੇ ਬਚਨ ਅਨਥਾ ਨਹੀਂ ਹੁੰਦੇ, ਮੇਰੇ ਸਰੀਰ ਨੂੰ ਬੀ ਜਾਣੀ ਅਗ ਲਗੀ ਰਹੀ ਤੀਨ ਬਰਸ, ਸੁ ਹੁਣ ਨਹੀਂ॥ ਜਹਾ ਰਹੇ ਸੇ ਮੈ ਲਿਖ ਦੀਆ ਹੈ॥ ਜੋ ਹਾਲ ਪੁਛਦੇ ਹੋ ਤਾ ਹਾਲ ਐਸਾ ਬਰਤਦਾ ਹੈ। ਜੋ ਪੁਛਦੇ ਉ ਉਸੀ ਬਾਤ॥

"ਹਾਲ ਬਿਹਾਲ ਮਹਾ ਬਿਕਰਾਲ ਭੇਸ ਬੁਰੇ ਕੇਸ ਜੁਰੇ ਜੋਨ ਕਾਲ ਗ੍ਰਸੇ ਹੈ" ਹੋਰ ਬਹੁਤ ਕੀ ਲਿਖਯੇ ਤੁਸਾਂ ਥੋੜਾ ਲਿਖਾ ਬਹੁਤ ਜਾਨ ਲੈਣਾ ਬਾਰ ਹੀ ਬਾਰ ਪੁਕਾਰਦੇ ਹਾਂ॥ ਗੁਰੂ ਜੀ ਦੇ ਬਚਨ ਮੈ ਤੀਨ ਬ੍ਰਸ ਹੋਏ ਦੇ ਉਤ੍ਰ ਪਰ ਹੁਣ ਜੋ ਗੁਰੂ ਜੀ ਦਾ ਹੁਕਮ ਥਾ ਜੋ ਮੈ ਸੰਤ ਖਾਲਸੇ ਦੀ ਰਛਿਆ ਬਾਸਤੇ ਪਛਮ ਦਿਸ਼ਾ ਦੇ ਲੈ ਆਵਾਂਗਾ ਭਾਈ ਜੇਤਾ ਏਹੀ ਸੋ ਭਾਈ ਜੇਤਾ ਉਹੀ ਆਇਆ ਹੈ ਰਛਾ ਬਾਲਾ ॥੨੦॥

੧੮

ੴ ਸਤਿਗੁਰ ਪ੍ਰਸਾਦਿ॥

ਭਾਈ ਇਹ ਸੰਚੀ ਭੇਜੀ ਹੈ ਤੁਮਾਰੇ ਪਾਸ, ਤੁਸੀ ਪੜ ਕੇ ਫਿਰ ਸਾਨੂੰ ਦੇ ਦੇਣੀਂ। ਨਾਨੂੰ ਸਿੰਘ ਇਸ ਸੰਚੀ ਨਾਲ ਪਿਆਰ ਰਖਦਾ ਹੈ, ਨਿਤ ਦੇਖਦਾ ਪੜਦਾ ਹੈ ਜੇ ਤੁਸੀਂ ਰੱਖਣੀ ਹੋਵੇ ਤਾਂ ਤੁਸੀਂ ਉਤਾਰ ਕਰ ਲੈਣੀਂ, ਨਹੀਂ ਤੇ ਪੰਜਾਬ ਤੇ ਈ ਆਈ ਹੈ, ਜੋ ਤੁਸੀਂ ਉਥੇ ਜਾ ਕੇ ਦੇਖ ਲੈਣੀ, ਉਤਾਰ ਲੈਣੀ, ਇਹ ਸੰਚੀ ਪ੍ਰਹਲਾਦਸਰ ਬਾਲੀ ਪੋਥੀ

Digitized by Panjab Digital Library/ www.panjabdigilib.org