ਪੰਨਾ:ਕੂਕਿਆਂ ਦੀ ਵਿਥਿਆ.pdf/247

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

२४३

ੴ ਸਤਿਗ਼ੁਰ ਪ੍ਰਸਾਦਿ।

... ... ... ... ... ... ... ... ... ...

ਕੋਈ ਬੇਹਲਾ ਨ ਰਹੇ ਡੇਰੇ, ਕੰਮ ਕਰੇ, ਨਹੀਂ ਪਾਠ ਕਰੇ ਸਾਰਾ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ। ਹੋਰ ਸਾਹਿਬ ਨੇ, ਗੁਰੂ ਸਚੇ ਸਾਹਿਬ ਨੇ ਲਿਖਾ ਹੈ ਸਤਾਨਵੇਂ ਸਾਲ ਮੈ ਮਦਰ ਦੇਸ ਮੈ ਉਨ ਕਾ ਔਣਾ ਭੀ ਲਿਖਾ ਹੈ ਮੇਰਾ, ਆਉਣਾ ਭੀ ਲਿਖਾ ਹੈ ਹੁਣ ਸਤਾਨਵੇਂ ਸਾਲ ਕਾ ਤੀਆ ਹੀ ਚਲਿਆ ਹੈ ਹਿਜਰੀਂ ਨਾਮ ਸਾਲ ਕਾ।

ਅਗੇ ਜੋ ਗੁਰੂ ਨੂੰ ਭਾਵੇ, ਹੋਰ ਕੀ ਲਿਖੀਏ। ਬਥੇਰਾ ਲਿਖਿਆ ਹੈ। ਹੁਣ ਤਾਂ ਗੁਰੂ ਪਾਸੋਂ ਏਹ ਮੰਗਦੇ ਹਾਂ, ਮਹਾਰਾਜ ਦਰਸ਼ਨ ਕਰਾਉ ਸੰਗਤਾਂ ਦਾ ਸਾਨੂੰ, ਸਾਡੇ ਔਗਣ ਬਖਸ਼, ਤੂੰ ਪਤਤ ਪਾਵਨ ਹੈ, ਮਹਾਰਾਜ ਅਸੀਂ ਤਾਂ ਭੁਲਣਹਾਰ ਹਾਂ ਤੂੰ ਬਖਸ਼ਿੰਦ ਹੈਂ, ਅੱਗੇ ਜੋ ਗੁਰੂ ਨੂੰ ਭਾਵੈ। ਮਦਰ ਦੇਸ ਲਾਹੌਰ ਜਾਣੋ॥ ਜਗ ਨੇ ਅਤਿ ਚੁਕੀ ਹੈ ਪਰ ਜੁਗਤ ਤੇ ਭੀ ਬੜੀ ਆਫਤ ਉੱਠੀ ਹੈ, ਬਡਿਆਂ ਛੋਟਿਆਂ ਤੇ। ਅਗੇ ਜੋ ਗੁਰੂ ਨੂੰ ਭਾਵੇ। ਇਹ ਭੀ ਅਰਦਾਸ ਡੇਰੇ ਦੇਣੀ। ਹੋਰ ਜਿਸ ਦਿਨ ਪਾਠ ਟੁਟੇ ਹੈਨ ਅਖੰਡ, ਉਸ ਦਿਨ ਮੈਨੂੰ ਬਡਾ ਖੇਦ ਹੋਇਆ। ਦੋ ਚਾਰ ਦਿਨ ਤਕ ਵਡਾ ਮਰਨ ਵਾਲਾ ਹੋ ਗਯਾ ਥਾ, ਪਰ ਗੁਰੂ ਨੇ ਰਖ ਲਿਆ। ਪਾਣੀ ਅੰਨ ਲੰਘੇ ਨਹੀਂ, ਅੰਦਰ ਗਲ ਬੰਦ ਹੋਆ ਸੀ॥ ਹੋਰ ਹੁਣ ਇਉਂ ਕਰੋ ਜੀ, ਅਠ ਬਰਸ ਦੀ ਲੜਕੀ ਦਾ ਅਨੰਦ ਪੜੌਣਾ ਘਟ ਨਹੀਂ ਪੜੌਣਾ, ਜੇ ਕੋਈ ਬਟਾ ਕਰੂਗਾ ਬਿਆਜ ਲਊਗਾ ਕੰਨਿਆ ਦਾ ਪੈਸਾ ਲਊਗਾ, ਕੰਨਿਆ ਮਾਰੂਗਾ, ਓਸ ਕੇ ਨਾਲ ਨਹੀਂ ਵਰਤਣਾ। ਅਸੀਂ ਆਂਧੇ ਹਾਂ, ਏ ਗੁਰੂ ਜੀ ਜਾਂ ਤੇ ਸਾਨੂੰ ਚਕ ਲੈ ਜਾਂ ਤੇ ਏਨਾਂ ਦੁਸ਼ਟਾਂ ਦਾ ਨਾਸ ਕਰ। ਹੋਰ ਕਾਈ ਬਾਹ ਨਹੀਂ ਚਲਦੀ। ਏਨਾਂ ਨੂੰ ਮੇਰਾ ਸਰੀਰ ਕਾਲ ਕੀ ਸਮਾਨ ਦਿਸਦਾ

Digitized by Panjab Digital Library/ www.panjabdigilib.org