ਪੰਨਾ:ਕੂਕਿਆਂ ਦੀ ਵਿਥਿਆ.pdf/244

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪੦

ਕੂਕਿਆਂ ਦੀ ਵਿਥਿਆ

ਜਾਣਨੀ, ਨਾਲੇ ਸੁਖੀ ਰਹੇਂਗਾ। ਨਾਲੇ ਤੇਰਾ ਆਦਰ ਕਰਨਗੇ ਬਹੁਤ ਲੋਕ। ਦੂਰ ਕੀ ਵੇਖਣਾ ਹੈ, ਤੂੰ ਸਾਡੀ ਵਲ ਦੇਖ ਲੈ, ਅਸੀਂ ਲੁਹਾਰ, ਸਾਨੂੰ ਗੁਰੂ ਕਰਕੇ ਪੂਜਦੇ ਹੈਨ ਹਜ਼ਾਰਾਂ ਲੋਕ। ਨਾਲੇ ਹਜ਼ਾਰਾਂ ਰੁਪੈਯੇ ਭੇਟਾ ਚੜ੍ਹਾਉਂਦੇ ਹੈਨ। ਤੂੰ ਤਾਂ ਬ੍ਰਾਹਮਣ ਹੈ, ਜੇ ਤੂੰ ਭਜਨ ਕਰੇਂ ਤੈਨੂੰ ਕਿਉਂ ਨਹੀਂ ਲੋਕ ਮੰਨਣਗੇ। ਅਸੀਂ ਕੋਈ ਜਾਦੂ ਮੰਤ੍ਰ ਨਹੀਂ ਕੀਤਾ, ਛੁਟ ਪ੍ਰਮੇਸ਼ਰ ਦੇ ਭਜਨ ਤੇ, ਤੇਰੇ ਦੇਖਦੇ ਦੇਖਦੇ ਕੈਸਾ ਪ੍ਰਤਾਪ ਹੈ ਭਜਨ ਦਾ। ਇਹ ਅਰਦਾਸ ਦੇਣੀ ਡੇਰੇ ਹਰੀ ਸਿੰਘ* ਨੂੰ॥੯॥

ੴ ਸਤਿਗੁਰ ਪ੍ਰਸਾਦਿ॥

ਲਿਖਤੋ ਦਿਆਲ ਸਿੰਘ, ਜੋਗ ਉਪਮਾ ਭਾਈ ਹੀਰਾ ਸਿੰਘ ਆਲੂਬਾਲ ਦਾ ਹੋਰ ਸਮੂੰਹ ਸੰਗਤ ਕੋ ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਪਰਵਾਨ ਕਰਨੀ ਜੀ, ਹੋਰ ਬੀਬੀ ਕੋ ਹੋਰ ਸਰਬਤ ਕੋ ਰਾਮ ਸਤਿ ਵਾਚਨੀ ਜੀ॥ ਅਸੀਂ ਅਨੰਦ ਖੁਸ਼ੀ ਹੈ॥ ਤੁਸਾਂ ਨੂੰ ਗੁਰੂ ਮਹਾਰਾਜ ਅਨੰਦ ਖੁਸ਼ੀ ਰਖੇ॥ ਹੋਰ ਤਾਂ ਅਸੀਂ ਬਹੁਤ ਰਾਜੀ ਹੈ, ਇਕ ਸੰਗਤ ਦੇ ਦਰਸ਼ਨ ਦੀ ਚਾਹ ਹੈ ਸੋ ਇਹ ਚਾਹ ਗੁਰੂ ਪੂਰੀ ਕਰੇਗਾ ਤਾਂ ਹੋਇ ਜਾਊਗੀ॥ ਹੋਰ ਤੇ ਕਿਸੇ ਦੀ ਪੂਰੀ ਕਰਨ ਦੀ ਨਹੀਂ॥ ਸਮਾ ਤੋ ਆਇ ਪੁਜਾ ਤੇ ਅਗੇ ਗੁਰੂ ਦੀ ਗੁਰੂ ਜਾਣੇ, ਗੁਰੂ ਬੇਅੰਤ ਹੈ, ਇਹ ਭੀ ਗੁਰੂ ਜੀ ਦਾ ਹੁਕਮ ਹੈ॥ ‘੮ ਅੱਠ ਦਸ ੭ ਸਤ ਬੰਤੇ ਬੀਤੇ ਜਬ ਸਿਖ॥ ਮਹਾ ਦੁਰਭਿਖ ਨਿਰਪ ਨਾਸ, ਭੁਲੇ ਫਰੰਗੀ ਦੂਰ’ ਸੋ ਹੁਣ ਹੋਰ ਤਾਂ ਸਭ ਕੁਛ ਹੋ ਗਿਆ ਹੈ ਪਚੀਸੈਂ ਸਾਲ ਮੈ ਸਿਖ ਭੀ ਹੋਇ ਅਰ ਦੁਰਭਿਖ ਭੀ ਹੈ ਅਰ ਹੁਣ ਏਹ ਬਾਤ ਰਹੀ ਹੈ ਨਿਰਪ ਨਾਸ ਤੇ ਫਰੰਗੀ ਦੂਰ ਹੋਵੇ।


ਭਾਈ ਰਾਮ ਸਿੰਘ ਆਪਨੇ ਛੋਟੇ ਭਰਾ ਭਾਈ ਬੁਧ ਸਿੰਘ ਨੂੰ ‘ਹਰੀ ਸਿੰਘ’ ਕਰਕੇ ਲਿਖਦੇ ਹਨ। ਪਿਛੋਂ ਇਨ੍ਹਾਂ ਨੇ ਆਪਣਾ ਨਾਮ ਹੀ ‘ਹਰੀ ਸਿੰਘ’ ਰਖ ਲਿਆ।

Digitized by Panjab Digital Library/ www.panjabdigilib.org