ਪੰਨਾ:ਕੂਕਿਆਂ ਦੀ ਵਿਥਿਆ.pdf/238

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩੪

ਕੂਕਿਆਂ ਦੀ ਵਿਥਿਆ

੬.

ੴ ਸਤਿਨਾਮ ਕਰਤਾ ਪੁਰਖ ਨਿਰ ਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦਿ॥ ਲਿਖਤਮ ਰਾਮ ਸਿੰਘ ਜੋਗ ਸੰਗਤ ਸਾਰੀ ਬਰਨ ਚਾਰ, ਹੁਕਮ ਅਕਾਲ ਪੁਰਖ ਦਾ-

ਚਾਮ ਕੀ ਗੁਥਲੀ ਚਾਮ ਕਾ ਸੂਆ॥ ਹਠੀ ਤਪੀ ਸੰਸਾਰ ਸਭ ਖਪ ਖਪ ਇਸੀ ਮੈ ਮੂਆ॥ ਅਗੇ ਭਾਈ ਸਾਧ ਸੰਗਤ ਸੁਣੋਂ ਜੋ ਸਿਖ ਇਸ ਕੰਮ ਦੀ ਚੋਰੀ ਕਰਨ ਵਾਲੇ ਹੈਨ, ਚਾਹੇ ਸਿਖ ਚਾਹੇ ਸਿਖਣੀ, ਪੁਰਸ਼ ਨੂੰ ਲੋਹੇ ਕੀ ਗੁਥਲੀ ਮਿਲੇਗੀ ਭੋਗ ਕਰਨ ਵਾਸਤੇ, ਇਸਤ੍ਰੀ ਨੂੰ ਸੂਆ ਮਿਲੇਗਾ ਲੋਹੇ ਕਾ ਭੋਗ ਕਰਨ ਵਾਸਤੇ। ਹਨੇਰੇ ਨਹੀਂ ਰਹਿਣਾ ਚਾਨਣ ਹੋਵੇਗਾ। ਸੋ ਭਾਈ ਸੁਣੋ ਤੇਹਰਵੀ ਸਦੀ ਹੁਕਮ ਹੋਵਦਾ ਹੈ ਅਗੇ ਜਿਸ ਕੋ ਮਿਲੇਗਾ ਸੋ ਦੇਖਯਾ ਜਾਵੇਗਾ, ਅਗੇ ਗੁਰੂਆਂ ਦੇ ਵੇਲੇ ਖਾਲਸਾ ਪ੍ਰਣ ਹੋਯਾ ਸੀ, ਤਾਂ ਗੁਰੂ ਕੰਮ ਪਾਇਆ ਸੀ, ਤਾਂ ਸਿਖਾ ਨੇ ਬਿਦਾਵਾ ਦਿਤਾ ਸੀ, ਗੁਰੂ ਨੇ ਲਿਵਾਇ ਲਿਆ ਸੀ, ਮਤੇ ਸਿਖ ਮੁਕਰਦੇ ਹੋਣ, ਸੋ ਭਾਈ ਅਭਮਾਨ ਉਤਾਰਨ, ਅਤੇ ਭਰੋਸਾ ਵੇਖਣ ਲਈ ਸਾਂਗ ਧਾਰਿਆ ਸੀ, ਖੇਲ ਵਰਤਾਇਆ ਸਾ। ਸੋ ਭਾਈ ਦਲੀਪ ਸਿੰਘ ਆਊਗਾ ਤਾ ਤੁਸਾਂ ਜਾਨਣਾ ਕੋਈ ਪ੍ਰਦੇਸੀ ਆ ਰਿਹਾ ਹੈ। ਸੋ ਹੁਣ ਅਦਾਲਤ ਸਚੇ ਗੁਰੂ ਦੀ ਹੋਵੇਗੀ, ਬਿਨਾ ਗਵਾਹੀ ਦੇ ਅਦਾਲਤ ਆਪ ਕਰੇਗਾ, ਪਰਮੇਸਰ ਨੂੰ ਜੀਵ ਭੁਲਦੇ ਹੈਨ, ਪਰ ਪਰਮੇਸਰ ਜੀਆ ਨੂੰ ਨਹੀ ਭੁਲੌਦਾ, ਸੋ ਅੰਤ ਨੂੰ ਪਛੋ-ਤਾਵਾ ਕਰਨਗੇ॥ ਜਾ ਪੁਛੇ ਆਪ ਛਿਨਕ ਮਾਹਿ ਨਾਨਕ ਸੋ ਜਾਪ॥ ਜੋ ਪੂਜਾ ਮਸੰਦਾ ਵਾਂਗ ਲਿਔਣ ਵਾਲਾ ਹੈ, ਜੋ ਵੇਹਲਾ ਬੈਠ ਕੇ ਖਾਉਣ ਵਾਲਾ ਹੈ, ਉਨ੍ਹਾਂ ਦਾ ਬੰਦ ਬੰਦ ਕਟਵਾਈਏਗਾ। ਸੋ ਭਾਈ ਗੁਰੂ ਅਵਤਰਿਆ ਹੈ ਨਾਮ ਜਪਾਵਣ ਨੂੰ ਤੇ ਪਾਪ ਹਟਾਵਣ ਨੂੰ, ਝੂਠੇ ਗੁਰੂ ਤੇਲ ਦਿਆ ਕੜਾਹਿਆਂ ਵਿਚ ਪਾ ਕੇ ਸਾੜੇ ਜਾਵਣਗੇ, ਓਦੋਂ ਤਾਂ ਮਸੰਦ ਸਾਡੇ ਸੀ ਹਣ ਸਿਖ ਹੀ ਮਸੰਦ ਹੋਏ ਹਨ। ਸਿਖ ਕੋਈ ਨਹੀ, ਗੁਰੂ ਹੀ ਬਣ ਬੈਠੇ

Digitized by Panjab Digital Library/ www.panjabdigilib.org