ਪੰਨਾ:ਕੂਕਿਆਂ ਦੀ ਵਿਥਿਆ.pdf/237

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੩੩

ਨੂੰ ਮਨਮਤ ਤੇ ਰਖ ਲਏ, ਅਗੇ ਜੋ ਗੁਰੂ ਸਾਹਿਬ ਦੀ ਰਜਾਇ ਹੈ, ਗੁਰੂ ਭਾਣੇ ਦਾ ਮਾਲਿਕ ਹੈ। ਹੋਰ ਭਾਈ ਜਦ ਜਹਾਜ ਤੁਰੇ ਤਾ ਚੜ ਜਾਣਾ, ਦੇਸ ਜਾ ਕੇ ਸਾਨ੍ਹੇ ਦੇ ਪੜਾ ਨਹੀਂ ਉਤਰਨਾ, ਕਿਤੇ ਉਰੇ ਹੀ ਉਤਰ ਪੌਣਾ, ਉਹ ਤਲਾਸ਼ੀ ਲੈ ਲੈਂਦੇ ਹਨ ਕਿਸੇ ਕਿਸੇ ਸਿੰਘ ਦੀ, ਅਰ ਜੋ ਤੁਹਾਨੂੰ ਅਰਦਾਸ ਦਿਤੀ ਹੈ, ਸੋ ਅਖਰ ਜੁੜਨ ਤੇ ਬਚੌਣੀ ਜੁੜ ਨਾ ਜਾਣ ਅਖਰ। ਭਜਨ ਬਾਣੀ ਛਡ ਕੇ ਲਿਖੀ ਹੈ, ਬੜੀ ਮੇਹਨਤ ਨਾਲ। ਬਾਬਾ ਜੀ ਯਹੂਦੀਆਂ ਦੀ ਕਿਤਾਬ ਵਿਚ ਲਿਖਯਾ ਹੋਯਾ ਹੈ ਕਿ ਚਾਲੀ ਸਾਲ ਵਿਚ ਇਕ ਪਾਤਸ਼ਾਹ ਨਿਕਲੇਗਾ ਪਹਿਲਾ ਰੂਸ ਵਿਚ ਰਹੇਗਾ ਐਤਵਾਰ ਦੇ ਦਿਨ ਰਾਤ ਬਾਰਾਂ ਘੰਟੇ ਨੂੰ ਤਾਲੇ ਖੁਲ ਜਾਣਗੇ, ਦੋ ਸੂਰਜ ਨਿਕਲਨਗੇ ਸਜੇ ਖਬੇ, ਸਫੈਦ ਹਾਥੀ ਬੈਕੁੰਠ ਤੇ ਆਊਗਾ ਸਵਾਰੀ ਨੂੰ। ਸਭ ਦੇਵਤੇ ਬੈਕੁੰਠ ਤੇ ਉਸ ਦੇ ਨਾਲ ਪੈਦਾ ਪ੍ਰਿਥੀ ਪਰ ਹੋਵੇਗੇ। ਸਭ ਪ੍ਰਿਥੀ ਨੂੰ ਇਕ ਜਾਤ ਕਰੂਗਾ, ਜਿਸ ਤਰਫ ਗੁਸੇ ਨਾਲ ਦੇਖੂਗਾ, ਉਹ ਮੁਲਖ ਕਾਲ ਹੋ ਜਾਊਗਾ। ਥੋੜੇ ਰੋਜ ਵਿਚ ਪ੍ਰਿਥੀ ਪਰ ਪਰਤਾਪ ਛਾ ਜਾਊਗਾ, ਇਹ ਉਨ੍ਹਾਂ ਦਾ ਅੱਸੀ ਸਾਲ ਹੈ। ਫਰੰਗੀਆਂ ਦੀ ਕਿਤਾਬ ਵਿਚ ਲਿਖਾ ਹੈ, ਇਕ ਪਾਤਸਾਹ ਨਿਕਲੇਗਾ ਰਾਤ ਨੂੰ ਚੋਟ ਮਾਫੁਕ, ਦੋ ਸੂਰਜ ਨਿਕਲਨਗੇ ਹੋਰ ਰਾਜਾ ਇਕ ਨਾ ਰਹੂਗਾ, ਅਰ ਵਲੈਤ ਇਕ ਦਿਨ ਵਿਚ ਪਕੜੇਗਾ, ਅਸੀ ਸਾਲ ਵਿਚ ਇਹ ਗੱਲ, ਆਦਮੀ ਸਭ ਅਗ ਵਿਚ ਜਲ ਜਾਵੇਗੇ, ਇਹ ਇਨਾ ਦਾ ੮੦ ਸਾਲ ਹੈ। ਬ੍ਰਹਮਯਾਂ ਦੀ ਪੋਥੀ ਵਿਚ ਲਿਖਯਾ ਹੈ, ਕਿ ਚਾਲੀ ਸਾਲ ਵਿੱਚ ਇਕ ਬੜਾ ਫੈਆ ਆਊਗਾ ਪੱਛਮ ਤੇ, ਪ੍ਰਿਥਮੀ ਦਾ ਉਹ ਰਾਜਾ ਹੋਊਗਾ, ਸਭ ਨੂੰ ਇਕ ਜਾਤ ਬਨਾ ਕੇ ਮਿਲਾ ਦੇਊਗਾ, ਮਾਸ ਮੱਛੀ ਵਾਲੇ ਸਭ ਮਰਨਗੇ, ਸੂਰਜ ਜੈਸਾ ਤੇਜ ਹੋਊਗਾ, ਗੋਤਮ ਇਸ ਮੁਲਕ ਤੇ ਚਲਆ ਜਾਊਗਾ, ਬਾਬਾ ਜੀ ਬਡੀਆ ੨ ਪੋਥੀਆਂ ਹੈਨ ਥੋੜੀਆ ੨ ਲਿਖੀਆ ਹੈ।

ਸਤਿ ਸ੍ਰੀ ਅਕਾਲ, ਚੇਤ ਸੁਦੀ ੭ ਸੰ: ੧੯੩੭ ਨੂੰ ਚਿਠੀ ਲਿਖੀ।। ੫॥