ਪੰਨਾ:ਕੂਕਿਆਂ ਦੀ ਵਿਥਿਆ.pdf/229

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਜੀ ਦੀਆਂ ਅਰਦਾਸਾਂ

੨੨੫

ਦੇ ਰੰਗ ਤਮਾਸੇ, ਕਰਤਾਰ ਕੀ ਦਿਖਾਂਵਦਾ ਹੈ, ਹੋਰ ਜੀ ਅਸੀ ਏਥੇ ਆ ਕੇ ਬਹੁਤ ਸਾਖੀਆਂ ਦੇ ਅਰਥ ਸਮਝੇ ਹੈਨ। ਗੁਰੂ ਸਾਹਿਬ ਦੀ ਮਿਹਰਬਾਨੀ ਨਾਲ। ਅਗੇ ਸਾਖੀਆਂ ਵਲ ਵੋੜਾ ਧਿਆਨ ਸੀ, ਜਿਸ ਕਰਕੇ ਕੋਈ ਦੁਖ ਨਹੀਂ ਸੀ। ਭਜਨ ਬਾਣੀ ਸੁਖ ਸਹਿਤ ਕਰਦੇ ਸੀ। ਖਾਣ ਪਹਿਨਣ ਦੀ ਕੁਛ ਕਮੀਂ ਨਹੀਂ ਸੀ, ਸੁਖੀ ਸੇ, ਹੁਣ ਜਦ ਦੁਖ ਹੋਣ ਲਗਾ ਤਾ ਗੁਰੂ ਜੀ ਦੇ ਬਚਨਾਂ ਵਲ ਲਗੇ ਢੂੰਡ ਕਰਨ ਕਿਉਕਿ ਜਦ ਦੁਖ ਬਣਦਾ ਹੈ, ਤਦ ਹੀ ਵੈਦਾਂ ਦੀ ਢੂੰਡ ਕਰੀਦੀ ਹੈ ਬਿਨਾ ਦੁਖਦੇ ਨਹੀਂ। ਸੋ ਭਾਈ ਸਾਖੀਆ ਦੇ ਬਚਨ ਸਤ ਹੈਨ, ਅਰਥ ਬੋਧ ਗੁਰੂ ਜੀ ਦੇ ਕਰਾਏ ਬਿਨਾ ਨਹੀਂ ਹੁੰਦਾ। ਪਹਿਲੋ ਅਸੀ ਆਖਦੇ ਸੇ ਭਾਈ ਇਹ ਸਿਖ ਸਾਧ ਸਾਡੇ ਨਾਲ ਕਿਉ ਵਿਰੋਧ ਕਰਦੇ ਹੈਨ, ਸੌ ਏਸ ਵਾਸਤੇ ਵੀ ਗੁਰੂ ਜੀ ਦਾ ਬਚਨ ਹੈ। ਗਿਆਨੀ ਧਿਆਨੀ, ਗੁਣੀ ਧਨਾਢ॥ ਨਾਮ ਜਪਤੁ ਘਰ ਮੈ ਆਢ॥ ਨਾਮ ਜਪਣ ਵਾਲਿਆਂ ਨਾਲ ਹਰ ਜਗਾ ਆਢਾ ਕਰੇਨਗੇ, ਸੋ ਪੁਜ ਕੇ ਕੀਤਾ ਅਤੇ ਸਿਰ ਤਾਈ, ਜੋ ਕੁਛ ਇਨਾ ਦੇ ਮੂੰਹ ਵਿਚ ਆਇਆ ਸੋ ਇਨਾ ਬਕਨੇ ਮੈ ਕਿਛੁ ਸੰਕਾ ਨਹੀਂ ਕੀਤੀ, ਸੋ ਖਾਲਸਾ ਜੀ ਸਾਖੀਆਂ ਮੈ ਬਚਨ ਸੱਤ ਲਿਖੇ ਹੈਨ ਏਹੀ ਨੀਤ ਕਰਤੇ ਸਤ ਸਾਤ॥ ਸੋ ਸਤ ਤੇ ਸਤ ਚੌਦਾ ਹੋਏ॥ ਫੇਰ ਬਰਸ ਬੀਤ ਜਾਵੇ ਦਸ ਸਾਤ॥ ਦਸ ਤੇ ਸਤ ਸਤਾਰਾ, ਦੋਇ ਸਾਲ ਫਿਰ ਤਾ ਮੈ ਰਲੇ॥ ਸਭ ਹੋਇ ਬਰਸ ਤੇਤੀਸ। ਫੇਰ ਸਾਹਿਬਾਂ ਦਾ ਬਚਨ ਹੈ ਚੌਤੀ ਸਾਲ ਚੜੇ ਤੇ ਰੌਲੀ ਪੜੇ ਦੇਸ ਸਭ ਰਲੈ।। ਸੋ ਗੁਰੂ ਖਾਲਸਾ ਜੀ ਚੜ੍ਹਦੇ ਚੌਤੀਏ ਰੌਲੀ ਤਾਂ ਪੈ ਗਈ ਹੈ। ਅਗੇ ਜੋ ਕਲਗੀਆਂ ਵਾਲੇ ਸਚੇ ਪਾਤਸ਼ਾਹ ਦਾ ਹੁਕਮ, ਸੋ ਸਭ ਪੂਰਾ ਵਰਤੇਗਾ, ਸਤਿ ਕਰ ਕੇ ਮੰਨਣਾ, ਹੋਰ ਬਹੁਤਾ ਕੀ ਲਿਖਣਾ ਹੈ। ਤੁਸੀਂ ਸਮਝ ਲੈਣਾ ਅੱਗੇ ਬਿੱਲਿਆਂ ਦੇ ਵਾਸਤੇ ਨਾਸ ਗਰਕ ਹੋ ਜਾਣੇ ਦੇ ਬਚਨ ਹੈ। ਸੋ ਸਭ ਪੂਰੇ ਹੋ ਜਾਵਣਗੇ ਸੁਰੂ ਹੁਣ ਚੌਤੀਏ ਤੇ ਹੀ ਹੈ। ਅਸੀ ਕੀ ਆਹਦੇ ਸੇ ਭਾਈ ਜੋ ਕੁਛ ਚੌਤੀਏ ਮੈ ਹੋਇ ਤਾ ਅਗੇ ਸਭ ਕੁਛ ਹੋਇ॥ ਸੋ ਚੌਤੀਏ ਮੈਂ ਜੋ ਕੁਛ ਕਹਾ ਥਾ ਸੋ ਹੋ ਗਿਆ ਹੈ। ਅਗੇ ਦੇਖੋ ਕਰਤਾਰ ਦੇ ਰੰਗ ਤਮਾਸੇ ਕੀ ਦਿਖਾਉਦਾ ਹੈ। ਹੋਰ ਜੋ