ਪੰਨਾ:ਕੂਕਿਆਂ ਦੀ ਵਿਥਿਆ.pdf/227

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੧੨੩

ਕਾ ਅਉਖਧ ਨਾਮ॥ ਨਾਮ ਦਾਨ ਅਤੇ ਬਾਣੀ ਦਾ ਵਡਾ ਪ੍ਰਤਾਪ ਹੈ। ਪਰਸਪਰ ਮੇਲਾ ਹੈ, ਦੇਖੋ ਨਾਮ ਵਿਚ ਕੇਡੀ ਕਲਾ ਹੈ। ਕਈ ਹਜ਼ਾਰ ਭੋਗ ਪਿਆ ਨਾਮ ਦੀ ਕਲਾ ਸੇ, ਕਈ ਹਜ਼ਾਰ ਸਿੰਘ ਬਾਣੀ ਨੂੰ ਉਚਾਰਨ ਲਗਾ ਹੈ, ਅਰ ਬਾਣੀ ਨਾਮ ਦੇ ਗੁਣੋਂ ਕੋ ਉਚਾਰਦੀ ਹੈ। ਸੋ ਇਹ ਦੋਨੋਂ ਅਮੋਲਕ ਚੀਜ਼ਾਂ ਹਨ, ਇਨ੍ਹਾਂ ਦਾ ਕੁਝ ਮੁਲ ਨਹੀਂ ਕਿਹਾ ਜਾ ਸਕਦਾ। ਖਾਲਸਾ ਜੀ ਸਿੱਖਾਂ ਨੂੰ ਆਪ ਗੁਰੂ ਸਾਹਿਬ ਜੀ ਨੇ ਕ੍ਰਿਪਾ ਕਰ ਕੇ ਦਾਨ ਦਿਤਾ ਹੈ, ਸੋ ਭਾਈ ਤਕੜੇ ਹੋ ਕੇ ਉਚਾਰਨ ਕਰਨਾ ਸਾਰੀ ਸੰਗਤ ਨੇ ਰਾਤ ਦਿਨੇ ਕੰਮ ਕਿਰਤ ਕਰਦੇ, ਗੁਰੂ ਜੀ ਦਾ ਹੁਕਮ ਹੈ। 'ਅਗਾਹ ਕੂੰ ਤ੍ਰਾਘ ਪਿੱਛਾ ਫੇਰ ਨਾ ਮੋਢੜਾ॥ ਨਾਨਕ ਸਿੱਝ ਅਵੇਹਾ ਵਾਰ ਬਹੁੜ ਨ ਹੋਵੀ ਜਨਮੜਾ॥ ਸੋ ਖਾਲਸਾ ਜੀ ਜੰਮਣ ਮਰਣਾ ਜੂਨਾਂ ਦਾ ਬੜਾ ਦੁਖ ਹੈ, ਮਨੁੱਖਾ ਜਨਮ ਤੋਂ ਬਿਨਾਂ ਨਾਮ ਦਾਨ ਅਤੇ ਇਸ਼ਨਾਨ ਕਿੱਥੇ ਹੱਥ ਆਉਂਦਾ ਹੈ। ਇਹ ਵੀ ਗੁਰੂ ਜੀ ਦਾ ਬਚਨ ਹੈ, ਏਥੋਂ ਨਾਮੋ ਭੁਲਿਆ ਫਿਰ ਹੱਥ ਕਿਥਾਉ ਨ ਪਾਇ॥ ਜੂਨੀ ਸਭ ਭਵਾਈਐ ਵਿਚ ਵਿਸ਼ਟਾ ਪਚੈ ਪਚਾਇ॥ ਹਰਿ ਨਾਮ ਵਿਚ ਵਡਿਆਈਆ ਗੁਰੂ ਜੀ ਨੇ ਕਹੀਆਂ ਹਨ। ਤਿਨ ਕਉ ਮਿਲਨ ਵਡਿਆਈਆ ਸਦ ਖੁਸ਼ੀਆ ਸਦ ਚਾਉ॥ ਤਿਨ ਮੁੱਖ ਟਿਕੇ ਨਿਕਲਹਿ ਜਿਨ ਮਨ ਸਚਾ ਨਾਉ॥ ਨਾਮ ਕੀ ਅਮਿਤ ਵਡਿਆਈ ਹੈ, ਮੈਂ ਜੀਉ ਕਿਆ ਕਹਿ ਸਕਦਾ ਹਾਂ। ਸੋ ਮੇਂ ਬਾਰ ਬਾਰ ਲਿਖਦਾ ਹਾਂ ਸੰਗਤ ਕੀ ਉਰ। ਜੇ ਵਡੇ ਝਾਲਾਂਗੇ ਉਠ ਕੇ ਨਾਉਨਾ, ਸੋ ਗੁਰੂ ਜੀ ਦਾ ਹੁਕਮ ਹੈ। ਸਵਾ ਪਹਿਰਾ ਰਾਤ ਰਹਿੰਦੀ ਸ਼ਨਾਨ ਕਰੇ ਸਣੇ ਕੇਸੀਂ ਅਤੇ ਗੁਰਬਾਣੀ ਅਤੇ ਨਾਮ ਦਾ ਉਚਾਰਨ ਕਰੇ, ਉਸ ਨੂੰ ਮੋਤੀਆਂ ਦੇ ਦਾਨ ਦਾ ਪੁੰਨ ਹੁੰਦਾ ਹੈ। ਫੇਰ ਸਵਰਨ ਦਾ, ਫੇਰ ਰੁਪੇ ਦਾ, ਫੇਰ ਤਾਮੇਂ ਦਾ, ਫੇਰ ਅੰਨ ਦਾ, ਫੇਰ ਜਲ ਦਾ। ਫੇਰ ਦਿਨ ਚੜੇ ਪੁੰਨ ਕੋਈ ਨਹੀਂ, ਪਿੰਡਾ ਹੀ ਧੋ ਲੈਣਾ ਹੈ। ਇਹ ਮਹਾਤਮ ਆਪਣੇ ਮੁਖਾਰ ਬਿੰਦ ਥੀਂ ਦਸਵੇਂ ਪਾਤਸ਼ਾਹ ਨੇ ਉਚਾਰਣ ਕੀਤਾ ਹੈ। ਸੋ ਜਿਤਨਾ ਬਣਾ ਆਵੇ ਉਤਨੀ ਰਾਤ ਕਰਨਾ ਜਰੂਰ, ਹੋਰ ਭਾਈ ਖਾਲਸਾ ਜੀ ਜਿਤਨੇ ਭੋਗ ਗ੍ਰੰਥ ਸਾਹਿਬ ਦੇ ਪੁਜ ਆਉਣ