ਪੰਨਾ:ਕੂਕਿਆਂ ਦੀ ਵਿਥਿਆ.pdf/225

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੨੧

ਸਾਰੀ ਸੰਗਤ ਨੂੰ ਸੁਣਾ ਦੇਣੀ ਸਭ ਦੇਸ ਦੇ ਖਾਲਸੇ ਨੂੰ। ਜੋ ਏਸ ਅਰਦਾਸ ਦੇ ਬਚਨ ਮੰਨੂੰਗਾ ਉਸ ਦਾ ਬਹੁਤ ਭਲਾ ਹੋਊਗਾ॥ ਸੱਤ ਕਰਕੇ ਮੰਨਣਾ। ਖਾਲਸਾ ਜੀ ਅਸੀ ਸਾਰੀ ਬਾਤ ਆਪਣੀ ਅਖੀ ਦੇਖੀ ਹੈ ਭਜਨ ਬਾਣੀ ਦੀ ਤਾ ਸੰਗਤ ਵਲ ਲਿਖਦੇ ਹਾਂ, ਸਾਡਾ ਕੋਈ ਕੰਮ ਨਹੀਂ ਸਾਂ ਪਰਉਪਕਾਰ ਵਾਸਤੇ ਲਿਖੀ ਹੈ। ਗੁਰੂ ਸਾਹਿਬ ਦੀ ਉਟ ਕਰ ਕੇ ਇਹ ਦਿਨ ਕੱਟੇ ਹਨ, ਨਹੀਂ ਤਾਂ ਹੋਰ ਸਾਡਾ ਕੋਈ ਟਿਕਾਣਾ ਨਹੀਂ ਥਾ ਵਾਹਿਗੁਰੂ ਬਿਨਾ। ਕਰਮ ਸਾਨੂੰ ਇਸ ਖੋਟੀ ਜਗਾ ਮਹਾ ਦੁਖਾ ਦੀ ਲੈ ਆਇਆ ਹੈ, ਭਜਨ ਬਾਣੀ ਥੋਹੜਾ ਕੁਛ ਕੀਤਾ ਸੀ। ਸੋ ਭਾਈ ਨਾਮਧਾਰੀਓ ਸਾਨੂੰ ਏਨੀ ਹੀ ਗੁਰੂ ਜੀ ਦੀ ਸਰਨ ਨੇ ਕੋਈ ਦੁਖ ਨੇੜੇ ਨਹੀਂ ਆਉਣ ਦਿੱਤਾ, ਜੋ ਸਰਨ ਆਵੈ ਤਿਸੈ ਕੰਠ ਲਾਵੈ ਇਹ ਬਿਰਦ ਸੁਆਮੀ ਸੰਦਾ॥ ਅੱਵਲ ਤਾਂ ਇਹ ਚਿਠੀ ਮੈ ਸਰਬ ਦੇਸ ਵਾਸਤੇ ਲਿਖੀ ਹੈ, ਸੋ ਜਿਥੇ ਤੁਸੀਂ ਜਾਓ ਅਤੇ ਜਿਹੜਾ ਤੁਹਾਡੇ ਪਾਸ ਆਵੇ ਸਭ ਨੂੰ ਸੁਣਾ ਦੇਣੀ ਜੇ ਕੋਈ ਚਾਹੇ ਤਾ। ਏਸ ਦੇ ਉੱਪਰੋਂ ਉਤਾਰ ਕਰ ਕੇ ਜਿੱਥੇ ਮਰਜੀ ਹੋਵੇ ਉਥੇ ਭੇਜ ਦੇਣੀ॥ ਜਿਤਨੀਆ ਚਾਹੋ ਉਤਨੀਆ ਬਨਾ ਲਵੋ। ਪਰ ਨੈਣਾ ਸਿੰਘ ਆਂਹਦਾ ਸੀ ਮੇਰੇ ਪਾਸ ਰਹੇ ਤਾ ਅਛੀ ਹੈ। ਮੈਂ ਲਿਖ ਨਹੀ ਜਾਣਦਾ, ਭਾਈ ਨੈਣਾ ਸਿੰਘ ਜੇ ਤੈ ਰੱਖੀ ਆਪਣੇ ਪਾਸ ਤਾ ਤੂੰ ਭਾਈ ਬਹੁਤੀ ਥਾਈ ਜਾ ਕੇ ਦਿਖਾ ਦੇਣੀ, ਅੰਮ੍ਰਿਤਿਸਰ ਭੀ ਦਿਖਾਲੀਂ, ਹਛੀ ਤਰ੍ਹਾਂ ਸੇ ਸਾਂਭ ਕੇ ਜਾਈਂ। ਪਿੰਡੇ ਨਾਲ ਲਗਾ ਨਾ ਜੋੜ ਲੈਣੀ ਪਸੀਨੇ ਦੇ ਸਾਥ, ਔਰ ਭਾਈ ਇਨਾ ਦਾ ਨੌਕਰ ਨਾ ਰਹਿਣਾ ਕਿਸੇ ਨੇ, ਜੋ ਰਹੁ ਸੋ ਬਹੁਤ ਔਖਾ ਹੋਊਗਾ। ਏਨਾਂ ਨੂੰ ਤਾਂ ਗੁਰੂ ਸਾਹਿਬ ਦਾ ਬਹੁਤ ਭਗ ਦੀ ਮਾਰ ਦਾ ਹੁਕਮ ਹੈ, ਹੋਰ ਜੀ ਸਾਡੇ ਵਲ ਕੋਈ ਅਰਦਾਸ ਲਿਖੇ ਤਾ ਸੁੱਧ ਲਿਖਣੀ। ਕੋਈ ਕੋਈ ਚਿੱਠੀ ਐਸੀ ਆਈ ਹੈ ਬਹੁਤ ਖੰਡਿਤ, ਕੁਛ ਸਿਰ ਪੈਰ ਨਹੀਂ ਔਂਦਾ, ਹੋਰ ਭੇਖਾਂ ਦੀ ਸੇਵਾ ਕਰਨੀ ਯਥਾ ਸ਼ਕਤਿ, ਭਾਵੇਂ ਨਿੰਦਾ ਹੀ ਕਰਨ ਵਾਲਾ ਹੋਵੇ, ਸੇਵਾ ਕਰਨ ਨੂੰ ਸੇਵਾ ਦਾ ਫਲ ਅਤੇ ਨਿੰਦਾ ਦਾ, ਆਪ ਸਭ ਕੇ ਸਾਥ ਅਨੰਦ ਰਹਿਣਾ। ਇਨ੍ਹਾਂ ਬਿੱਲਿਆਂ ਨੂੰ ਲੋਕਾਂ ਭਰਮ ਪਾਇਆ ਹੈ ਚੰਗਿਆਂ ੨ ਨੇ

Digitized by Panjab Digital Library/www.panjabdigilib.org