ਪੰਨਾ:ਕੂਕਿਆਂ ਦੀ ਵਿਥਿਆ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੮ ਕੂਕਿਆਂ ਦੀ ਵਿੱਥਿਆ . ਸੰਨ ੧੭੯੯ ਨੂੰ ਹੋਇਆ। ਆਪ ਦੇ ਪਿਤਾ ਅਰੋੜਾ ਜਾਤੀ ਵਿਚੋਂ ਸਨ ਤੇ ਹੱਟੀ ਕਰਿਆ ਕਰਦੇ ਸਨ। ਜਦ ਆਪ ਦੇ ਭਰਾਤਾ ਭਾਈ ਮੰਨਾ ਸਿੰਘ ਨੇ ਆਪਣੀ ਦੁਕਾਨ ਛੋਈ ਤੋਂ ਹਜ਼ਰੋ ਲੈ ਆਂਦੀ ਤਾਂ ਬਾਲਕ ਸਿੰਘ ਭੀ ਹਜ਼ਰੋ ਹੀ ਆ ਬਸੇ ।* ਇਹ ਧਾਰਮਕ ਰੁਚੀ ਵਾਲੇ ਮਹਾਂ ਪੁਰਖ ਸਨ । ਹਜ਼ਰੋ ਵਿਚ, ਜਿਵੇਂ ਕਿ ਉੱਪਰ ਦਸਿਆ ਗਿਆ ਹੈ, ਸਾਈ ਸਾਹਿਬ ਭਗਤ ਜਵਾਹਰ ਮੱਲ ਦੀ ਸੰਗਤ ਨੇ ਇਨਾਂ ਨੂੰ ਚੋਖੀ ਰੰਗਣ ਚਾੜ ਦਿਤੀ ਅਤੇ ਇਹ ਗੁਰਮੰਤ੍ਰ ਲੈ ਕੇ ਸਾਈਂ ਸਾਹਿਬ ਦੇ ਸੇਵਕ ਹੋ ਗਏ । ਨਾਮਅਭਿਆਸ ਕਮਾਈ ਤੇ ਸਿੱਖੀ ਪ੍ਰਚਾਰ ਦੇ ਕਾਰਣ ਹੌਲੀ ਹੌਲੀ ਇਨ੍ਹਾਂ ਦੀ ਕੀਰਤੀ ਫੈਲਦੀ ਗਈ ਅਤੇ ਜਗਿਆਸੀ ਮੰਡਲ ਦੇ ਇਹ ਇਕ ਮੁਖੀਏ ਹੋ ਗਏ । ਜਦ ਸਾਈ ਸਾਹਿਬ ਹਜ਼ਰੋ ਤੋਂ ਰਾਵਲਪਿੰਡੀ ਚਲੇ ਗਏ ਤਾਂ ਹਜ਼ਰੋ ਦਾ ਪ੍ਰਚਾਰ-ਪ੍ਰਬੰਧ ਇਨ੍ਹਾਂ ਨੂੰ ਸੌਂਪ ਆਏ । ਜੀਵਨ ਦੇ ਅੰਤ ਤਕ ਭਾਈ ਬਾਲਕ ਸਿੰਘ ਦੀ ਸਾਈਂ ਸਾਹਿਬ ਸਫ਼ਾ ੧੭ ਦੀ ਬਾਕੀ] ਮਿਲੀ ਦੱਮੀ ਗਈ ਗੁਰਤਾ ਵੇਲੇ ਉਨi ਦੀ ਆਯੂ ੨੫ ਕੁ ਸਾਲ ਪੁਤੀਤ ਹੋਵੇ । ਕੁਕਿਆਂ ਵਲੋਂ ਭਾਈ ਅਜਾਪਾਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੰਨ ਕੇ ਭਾਈ ਬਾਲਕ ਸਿੰਘ ਨੂੰ ਗੁਰਿਆਈ ਦਿਵਾਉਣ ਦੀ ਮਨਘੜਤ ਕਹਾਣੀ ਹੋਰ ਭੀ ਨਿਰਮੂਲ ਹੋ ਜਾਂਦੀ ਹੈ ਜਦ ਅਸੀਂ ਇਹ ਦੇਖਦੇ ਹਾਂ ਕਿ ਭਾਈ ਅਜਾਪਾਲ ਸਿੰਘ ਦੀ ਕਹਾਣੀ ਰਚਣ ਵਾਲੇ ਸਰਦਾਰ ਬਹਾਦਰ ਭਾਈ ਕਾਨ ਸਿੰਘ ਨੇ ਪੰਜਾਬੀ ਭੈਣ ਦੇ ਮਈ ੧੯੧੬ ਦੇ ਪਰਚੇ ਵਿਚ ਸਪਸ਼ਟ ਤੌਰ ਤੇ ਇਹ ਲਿਖਿਆ ਹੋਇਆ ਹੈ ਕਿ ਭਾਈ ਅਜਾਪਾਲ ਸਿੰਘ ਆਪਣੇ ਅੰਤ ਸਮੇਂ ਆਪਣੀ ਥਾਂ ਭਾਈ ਕਾਨ ਸਿੰਘ ਦੇ ਦਾਦਾ ਭਾਈ ਸਰੂਪ ਸਿੰਘ ਨੂੰ ਥਾਪ ਗਏ ਸਨ । • ਪੰਥ ਪ੍ਰਕਾਸ਼ ਵਿਚ ਇਨ੍ਹਾਂ ਦੇ ਪਿੰਡ ਝੋਈ ਤੋਂ ਨਗਰ ਹਜ਼ਰੋ ਆਉਣ ਦੀ ਤਾਰੀਖ ਸੰਮਤ ੧੮੮੫ (ਸੰਨ ੧੯੨੯ ਈਸਵੀ) ਦਿੱਤੀ ਹੋਈ ਹੈ ਜਿਸ ਵੇਲੇ ਕਿ ਗਿਆਨੀ ਗਿਆਨ ਸਿੰਘ ਦੇ ਹਿਸਾਬ ਨਾਲ ਭਾਈ ਬਾਲਕ ਸਿੰਘ ਦੀ ਅਯੁ ੨੯ ਕੁ ਸਾਲ ਦੀ ਸੀ । | ਨਾਮਧਾਰ ਇਤਿਹਾਸ (ਪੰਨਾ ੭੬-੭੭) ਵਿਚ ਲਿਖਿਆ ਹੋਇਆ ਹੈ ਕਿ ਭਾਈ ਬਾਲਕ ਸਿੰਘ ਨੇ ਸਾਈ ਸਾਹਿਬ ਜਵਾਹਰ ਮੱਲ ਨੂੰ ਆਪਣੇ ਸੇਵਕਾਂ ਦi ਤਰਾਂ ਮੰਜੀ ਬਖਸ਼ੀ । ਇਹ ਗਲ ਵਕਿਆਤ ਦੇ ਬਿਲਕੁਲ ਉਲਟ ਹੈ । Digitized by_Panjab Digital Library www.panjahdigilik.org