ਪੰਨਾ:ਕੂਕਿਆਂ ਦੀ ਵਿਥਿਆ.pdf/209

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੇ ਡੇਰੇ ਦੀ ਤਲਾਸ਼ੀ

੨੦੫

ਨੇ ੨੨ ਜਨਵਰੀ ਨੂੰ ਡਿਪਟੀ ਕਮਿਸ਼ਨਰ ਨੂੰ ਲੁਧਿਆਣੇ ਤਾਰ ਦਿੱਤੀ ਕਿ ਪਿੰਡਾਂ ਵਾਲਿਆਂ ਵਲੋਂ ਦੱਸੇ ਗਏ ਦੱਬੇ ਹੋਏ ਖ਼ਜ਼ਾਨੇ ਅਤੇ ਹਥਿਆਰਾਂ ਲਈ ਭਾਈ ਰਾਮ ਸਿੰਘ ਦੇ ਡੇਰੇ ਦੀ ਪੂਰੀ ਪੂਰੀ ਤਲਾਸ਼ੀ ਕੀਤੀ ਜਾਏ, ਜੋ ਕਰਨਲ ਬੇਲੀ ਨੇ ਛੱਡ ਦਿੱਤੀ ਸੀ।

ਇਹ ਤਾਰ ਪੁੱਜਣ ਪਰ ਮਿਸਟਰ ਕਾਵਨ ਨੇ ਅਸਿਸਟੈਂਟ ਸੁਪਿਰਿੰਟੈਂਡੈਂਟ ਪੁਲੀਸ ਮਿਸਟਰ ਜੈਕਸਨ ਨੂੰ ਭੈਣੀ ਭੇਜਿਆ ਤੇ ਉਸ ਨੇ ਉਹ ਸਾਰੀਆਂ ਥਾਵਾਂ ਬੜੀਆਂ ਡੂੰਘੀਆਂ ਰੱਖ ਕੇ ਪੁਟਵਾ ਦਿੱਤੀਆਂ ਜਿੱਥੇ ਜਿੱਥੇ ਕਿ ਖ਼ਜ਼ਾਨਾ ਯਾ ਹਥਿਆਰ ਲੁਕਾਏ ਹੋਏ ਹੋਣ ਦਾ ਖ਼ਿਆਲ ਪੈ ਸਕਦਾ ਸੀ; ਪਰ ਮਿਲਿਆ ਫਝ ਭੀ ਨਾ। ਦੋ ਲੱਖ ਰੁਪਏ ਖ਼ਜ਼ਾਨਾ ਅਤੇ ਹਥਿਆਰਾਂ ਦੇ ਦੱਬੇ ਹੋਣ ਸੰਬੰਧੀ ਹਵਾਈ ਕਿਸੇ ਲੰਬੜਦਾਰ ਨੇ ਐਵੇਂ ਉਡਾ ਛੱਡੀ ਹੋਣੀ ਹੈ।











*ਲਫ਼ਟਿਨੈਂਟ ਕਰਨਲ ਬੇਲੀ ਦੀ ਚਿੱਠੀ ਜੋਗ ਕਮਿਸ਼ਨਰ ਅੰਬਾਲਾ, ੨੦ ਜਨਵਰੀ ੧੮੭੨; ਸਕੱਤ੍ਰ ਸਰਕਾਰ ਪੰਜਾਬ ਦੀ ਤਾਰ, ਜੋਗ ਡਿਪਟੀ ਕਮਿਸ਼ਨਰ ਲੁਧਿਆਣਾ, ੨੨ ਜਨਵਰੀ ੧੮੨; ਕਾਵਨ ਦੀ ਚਿੱਠੀ ਨੰ. ੨੬, ਜੋਗ ਕਮਿਸ਼ਨਰ ਅੰਬਾਲਾ, ੨੬ ਜਨਵਰੀ ੧੮੭੨।

Digitized by Panjab Digital Library/ www.panjabdigilib.org