ਪੰਨਾ:ਕੂਕਿਆਂ ਦੀ ਵਿਥਿਆ.pdf/200

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੬

ਕੂਕਿਆਂ ਦੀ ਵਿਥਿਆ

"ਮੁਕਾਮ ਲਧਿਆਣਾ, ਤਾਰੀਖ ੧੮ ਜਨਵਰੀ ੧੮੭੨ ਵਲੋਂ ਵੀ. ਡੀ. ਫ਼ੋਰਸਾਈਥ ਸੀ. ਬੀ., ਕਮਿਸ਼ਨਰ ਤੇ ਸੁਪਿਰਿੰਟੈਂਡੈਂਟ ਅੰਬਾਲਾ ਡਵੀਯਨ, ਜੋਗ ਸੈਕਰੇਟਰੀ ਗਵਰਨਮੈਂਟ ਪੰਜਾਬ।

ਆਪ ਦੀ ਇਤਲਾਹ ਲਈ ਮੇਰੀ ਬੇਨਤੀ ਹੈ ਕਿ ਮੈਂ ਇਸ ਜ਼ਿਲੇ ਦੇ ਅਮਨ ਦੇ ਬਚਾਓ ਲਈ (ਜੇ ਸਾਰੇ ਸੂਬੇ ਦੇ ਅਮਨ ਦੇ ਬਚਾਓ ਲਈ ਨਹੀਂ ਤਾਂ) ਕੂਕਾ ਫ਼ਿਰਕੇ ਦੇ ਆਗੂ ਰਾਮ ਸਿੰਘ ਨੂੰ ਇਕ ਦਮ ਪੰਜਾਬ ਤੋਂ ਜਲਾਵਤਨ ਕਰਨਾ ਅਤੇ ਸਰਕਾਰ ਵਲੋਂ ਉਸ ਦੀ ਬਾਬਤ ਅੰਤਮ ਹੁਕਮ ਦਾ ਪਤਾ ਲੱਗਣ ਤੱਕ ਹਿਫਾਜ਼ਤ ਲਈ ਅਲਾਹਬਾਦ ਭੇਜ ਦੇਣਾ ਅਤਿ ਜ਼ਰੂਰੀ ਸਮਝਿਆ ਹੈ।

੨. ਹਾਲ ਤੱਕ ਇਸ ਗੱਲ ਦੀ ਪੂਰੀ ਪੂਰੀ ਪੜਤਲ ਨਹੀਂ ਹੋਈ ਕਿ ਉਸ ਦੇ ਸ਼ਰਧਾਲੂਆਂ ਵਲੋਂ ਮਲੌਦ ਅਤੇ ਰਿਆਸਤ ਮਲੇਰ


+Dated Canap Ludhiana, 18th January 1872.

From T. D. Forsytb Esq., C. B., Commissioner and Supdt. Ambala Division.

To Offg. Secretary to the Government Punjab.

I have the honour to inform you that I have considered it absolutely necessary for the preservation of peace in this district, if not for the peace of the whole province, to deport Ram Singh, leader of the Kuka Sect. at once from the Punjab, and to send him to Allahabad for safety until the pleasure of the Government regarding bis final disposal be known.

2. The complicity of Ram Singh in the outrages committed by his followers at Maloudh and in the State of Maler Kotla bas not yet been thoroughly enquired into, and it is fact that he reported to the police the intention of Lebda Singh and Hira Singh, the chief actors in the present case, to commit outrages. But by his own admission bis followers make use of bis name and take advantage of his presence among their fellows to commit murders and create disturbances.

[See neat page.

Digitized by Panjab Digital Library/ www.panjabdigilib.org