ਪੰਨਾ:ਕੂਕਿਆਂ ਦੀ ਵਿਥਿਆ.pdf/196

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੨

ਕੂਕਿਆਂ ਦੀ ਵਿਥਿਆ

ਮਿਸਟਰ ਕਾਵਨ ਨੇ ਜਿਨ੍ਹਾਂ ੪੯ ਕੂਕਿਆਂ ਨੂੰ ਤੋਪਾਂ ਨਾਲ ਉਡਵਾਇਆ ਸੀ, ਉਨ੍ਹਾਂ ਉਤੇ ਨਾਂ ਤਾਂ ਕੋਈ ਬਾਕਾਇਦਾ ਮੁਕੱਦਮਾ ਹੀ ਚਲਾਇਆ ਅਤੇ ਨਾ ਹੀ ਉਨ੍ਹਾਂ ਦੇ ਨਾਮ ਪਤੇ ਦਾ ਕੋਈ ਰੀਕਾਰਡ ਰਖਿਆ ਸੀ, ਇਸ ਲਈ ਇਨ੍ਹਾਂ ਦੇ ਠੀਕ ਨਾਮ ਅਤੇ ਪੂਰੇ ਪਤੇ ਦੇ ਸਕਣਾ ਸੰਭਵ ਨਹੀਂ। ‘ਸਤਿਜੁਗ’ ਦੇ ੨੨ ਮਾਘ ਸੰਮਤ ੧੯੮੬ ਦੇ ਪਰਚੇ ਵਿਚ ਇਕ ਸੂਚੀ ਦਿੱਤੀ ਹੋਈ ਹੈ, ਪਰ ਓਹ ਕਿਸੇ ਪੱਕੇ ਭਰੋਸੇ ਯੋਗ ਵਸੀਲੇ ਤੋਂ ਪ੍ਰਾਪਤ ਨਾ ਹੋਈ ਹੋਣ ਕਰ ਕੇ ਸਾਰੀ ਦੀ ਸਾਰੀ ਪ੍ਰਵਾਣੀ ਨਹੀਂ ਜਾ ਸਕਦੀ, ਇਸ ਲਈ ਇਸ ਦੀ ਜ਼ਿਮੇਂਵਾਰੀ ਨਾ ਲੈ ਸਕਣ ਕਰਕੇ ਅਸੀਂ ਇਸ ਨੂੰ ਇਥੇ ਨਹੀਂ ਦਿੱਤਾ।

ਜੋ ੧੮ ਜਨਵਰੀ ੧੮੭੨ ਨੂੰ ਕਮਿਸ਼ਨਰ ਟੀ. ਡੀ, ਫ਼ੋਰਸਾਈਥ ਦੇ ਹੁਕਮ ਨਾਲ ਕੋਟਲੇ ਵਿਚ ਤੋਪਾਂ ਨਾਲ ਉਡਾਏ ਗਏ।

੧ ਅਲਬੇਲ ਸਿੰਘ

ਪਿੰਡ ਵਾਲਿਆਂ

ਇਲਾਕਾ ਪਟਿਆਲਾ

੨ ਰੂੜ ਸਿੰਘ

ਮੱਲੂ ਮਾਜਰਾ

,,

੩ ਕੇਸਰ ਸਿੰਘ

ਗਿੱਲਾਂ

ਨਾਭਾ

੪ ਸੇਠਾ ਸਿੰਘ

ਰੱਬੋਂ

ਲੁਧਿਆਣਾ

੫ ਅਨੂਪ ਸਿੰਘ

ਸਕਰੌਦੀ

ਪਟਿਆਲਾ

੬ ਸੋਭਾ ਸਿੰਘ

ਰੱਥੋਂ

ਲੁਧਿਆਣਾ

੭ ਵਰਿਆਮ ਸਿੰਘ

?

ਲੁਧਿਆਣਾ


ਸਫਾ ੧੯੨ ਦੀ ਬਾਕੀ

੧੮੭੨; ਚਿੱਠੀ ਵਲੋਂ ਫ਼ੋਰਸਾਈਥ ਮੁਕਾਮ ਮਲੌਦ ਜੋਗ ਸਕੱਤ੍ਰ ਸਰਕਾਰ ਪੰਜਾਬ, 20 ਜਨਵਰੀ ੧੮੭੨; ਵਾਇਸਰਾਏ, ਪੰਜਾਬ ਸਰਕਾਰ ਤੇ ਫ਼ੋਰਸਾਈਥ ਦੀਆਂ ਤਾਰਾਂ, ੧੯-੨੦ ਜਨਵਰੀ ੧੮੭੨।

Digitized by Panjab Digital Library/ www.panjabdigilib.org