ਪੰਨਾ:ਕੂਕਿਆਂ ਦੀ ਵਿਥਿਆ.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਿਆਂ ਦਾ ਤੋਪਾਂ ਨਾਲ ਉਡਾਏ ਜਾਣਾ

੧੮੯

ਉਸੇ ਸ਼ਾਮ ਨੂੰ ਮਿਸਟਰ ਫ਼ੋਰਸਾਈਥ ਨੇ ਕੋਟਲੇ ਵਿਚ ਦਰਬਾਰ ਕੀਤਾ ਤੇ ਕਾਵਨ ਦੀ ਸਫ਼ਾਰਿਸ਼ ਅਨੁਸਾਰ ਹੇਠ ਲਿਖੇ ਆਦਮੀਆਂ ਨੂੰ ਕੂਕਿਆਂ ਦੇ ਜੱਥੇ ਨੂੰ ਫੜਨ ਤੇ ਉਸ ਵਿਚ ਸਹਾਇਤਾ ਦੇਣ ਦੀ ਸ਼ਲਾਘਾ ਯੋਗ ਸੇਵਾ ਬਦਲੇ ਕੋਟਲੇ ਦੇ ਖ਼ਜ਼ਾਨੇ ਵਿਚੋਂ ਇਨਾਮ ਵੰਡੇ ਅਤੇ ਮਲੇਰ ਕੋਟਲੇ ਦੇ ਨਾਜ਼ਮ ਨੂੰ ਹਿਦਾਇਤ ਦਿੱਤੀ ਕਿ ਕੋਟਲੇ ਦੇ ਹੱਲੇ ਵਿਚ ਜਾਨਾਂ ਦੇ ਕੇ ਰਿਆਸਤ ਦੀ ਜਾਇਦਾਦ ਦੀ ਰੱਖਿਆ ਕਰਨ ਵਾਲੇ ਕੋਤਵਾਲ ਅਹਿਮਦ ਖਾਨ ਅਤੇ ਦੂਸਰਿਆਂ ਦੇ ਟੱਬਰਾਂ ਲਈ ਯੋਗ ਪ੍ਰਬੰਧ ਕਰੇ।

ਨਿਆਜ਼ ਅਲੀ ਨਾਇਬ ਨਾਜ਼ਮ ਅਮਰਗੜ੍ਹ

੧੦੦੦ ਰੁਪਏ

ਪੰਜਾਬ ਸਿੰਘ ਦਰਬਾਰੀ

੩੦੦ ,,

ਜੈਮਲ ਸਿੰਘ, ਜਿਸ ਨੇ ਖ਼ਬਰ ਦਿੱਤੀ ਸੀ

੨੦੦ ,,

ਮਸਤਾਨ ਅਲੀ

੧੦੦ ,,

ਉੱਤਮ ਸਿੰਘ

੫੦ ,,

ਰਤਨ ਸਿੰਘ

੫੦ ,,

ਗੁਲਾਬ ਸਿੰਘ

੫੦ ,,

ਪਰਤਾਬ ਸਿੰਘ

੫੦ ,,

ਇਸੇ ਦਰਬਾਰ ਵਿਚ ਉਸੇ ਵੇਲੇ ਰਿਆਸਤ ਮਲੇਰ ਕੋਟਲਾ ਵਲੋਂ ਮਹਾਰਾਜਾ ਸਾਹਿਬ ਪਟਿਆਲਾ ਤੇ ਰਾਜਾ ਸਾਹਿਬਾਨ ਜੀਂਦ ਤੇ ਨਾਭਾ ਦੇ ਨਾਮ ਧੰਨਵਾਦ-ਪੱਤ੍ਰ ਉਨ੍ਹਾਂ ਦੇ ਵਕੀਲਾਂ ਨੂੰ ਦਿੱਤੇ ਗਏ।

ਇਸ ਤਰ੍ਹਾਂ ੧੮ ਜਨਵਰੀ ੧੮੭੨ ਦੀ ਸ਼ਾਮ ਨੂੰ ਮਲੇਰ ਕੋਟਲੇ ਦਾ ਖ਼ੂਨੀ ਕਾਂਡ ਸਮਾਪਤ ਹੋਇਆ।

੧੯ ਜਨਵਰੀ ਦੀ ਸਵੇਰੇ ਕਮਿਸ਼ਨਰ ਮਿਸਟਰ ਟੀ. ਡੀ. ਫ਼ੋਰਸਾਈਥ, ਡਿਪਟੀ ਕਮਿਸ਼ਨਰ ਐਲ. ਕਾਵਨ, ਡਿਸਟ੍ਰਿਕਟ ਸੁਪਿਰਿੰਟੈਂਡੈਂਟ ਪੁਲੀਸ ਲੈਫ਼ਟਿਨੈਂਟ ਕਰਨਲ ਈ. ਐਨ. ਪਰਕਿਨਜ਼, ਰਿਸਾਲੇ ਦਾ ਅਫ਼ਸਰ ਕਰਨਲ ਗੌਫ਼ ਤੇ ਹੋਰ ਸਾਥੀ ਮਲੇਰ ਕੋਟਲਿਓਂ ਮਲੌਦ ਆ ਗਏ।

Digitized by Panjab Digital Library/ www.panjabdigilib.org