ਪੰਨਾ:ਕੂਕਿਆਂ ਦੀ ਵਿਥਿਆ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੨

ਕੂਕਿਆਂ ਦੀ ਵਿਥਿਆ

ਜਾ ਦੱਬੀ। ਇਹ ਕੂਕਾ ਬੜਾ ਤਕੜਾ ਸੀ ਤੇ ਕਾਵਨ ਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਇਸ ਪਾਸੋਂ ਛੁਡਾਇਆਂ। ਇਹ ਫੇਰ ਝੁੰਜਲਾ ਕੇ ਕੁਝ ਰਿਆਸਤੀ ਅਫ਼ਸਰਾਂ ਨੂੰ ਜਾ ਪਿਆ ਜਿਨ੍ਹਾਂ ਨੇ ਤਲਵਾਰਾਂ ਨਾਲ ਇਸ ਦੇ ਟੋਟੇ ਕਰ ਦਿਤੇ।

ਜਿਸ ਵੇਲੇ ਕੂਕਿਆਂ ਦਾ ਅਖ਼ੀਰੀ ਦਸਤਾ ਤੋਪਾਂ ਨਾਲ ਜੂੜਿਆ ਜਾ ਰਿਹਾ ਸੀ ਤਾਂ ਕਾਵਨ ਨੂੰ ਮਿਸਟਰ ਫ਼ੋਰਸਾਈਥ ਦੀ ਇਕ ਚਿੱਠੀ ਮਿਲੀ ਜਿਸ ਵਿਚ ਲਿਖਿਆ ਹੋਇਆ ਸੀ ਕਿ ਕਾਵਨ ਪੜਤਾਲ ਕਰ ਕੇ ਸਜ਼ਾ ਦੇਣ ਲਈ ਕਾਰਵਾਈ ਉਸ ਨੂੰ (ਖੁਦ ਕਮਿਸ਼ਨਰ ਫ਼ੋਰਸਾਈਥ ਨੂੰ) ਭੇਜ ਦੇਵੇ। ਇਹ ਚਿੱਠੀ ੧੭ ਜਨਵਰੀ ਦੀ ਜਾਪਦੀ ਹੈ ਜਿਸ ਦੇ ਆਖਰੀ ਚੌਥੇ ਪੈਰੇ ਦੇ ਲਫਜ਼ ਇਹ ਸਨ:-

‘ਮਲੇਰ ਕੋਟਲੇ ਵਿਚ ਕਤੇ ਗਏ ਜੁਰਮਾਂ ਸੰਬੰਧੀ ਓਥੇ ਦੇ ਕਰਮਚਾਰੀਆਂ ਨੂੰ ਦੋਸ਼ੀਆਂ ਉਤੇ ਮੁਕੱਦਮੇ ਚਲਾਉਣ ਅਤੇ ਸਜ਼ਾ ਦੇਣ ਦੇ ਪੂਰੇ ਅਖਤਿਆਰ ਹਨ ਅਤੇ ਜੇ ਮੌਤ ਦੀ ਸਜ਼ਾ ਦੇਣੀ ਹੋਵੇ ਤਾਂ ਕਮਿਸ਼ਨਰ ਪਾਸ ਆਗਿਆ ਲਈ ਮਾਮਲਾ ਭੇਜ ਸਕਦੇ ਹਨ।’

‘ਮੇਰੀ ਬੇਨਤੀ ਹੈ ਕਿ ਤੁਸੀਂ ਛੇਤੀ ਹੀ ਉਨ੍ਹਾਂ ਦੇ ਵਿਰੁਧ, ਜਿਨ੍ਹਾਂ ਨੂੰ ਕਿ ਤੁਸੀਂ ਮੌਤ ਦੀ ਸਜ਼ਾ ਦੇ ਭਾਗੀ ਸਮਝਦੇ ਹੋ, ਮੁਕੱਦਮਾ ਤਿਆਰ ਕਰੇ, ਤੇ ਮੈਂ ਤਦੋਂ ਝੱਟ ਹੁਕਮ ਦੇ ਦਿਆਂਗਾ। ਪਰ ਤੁਹਾਡੀ ਛੇਤੀ ਕਰਨ ਦੀ ਇੱਛਾ ਸੰਬੰਧੀ ਗੱਲ ਇਹ ਹੈ ਕਿ ਮਾਮਲਾ ਇਤਨਾ ਕਾਫ਼ੀ ਜ਼ਿਆਦਾ ਜ਼ਰੂਰੀ ਨਹੀਂ ਕਿ ਜਿਸ ਕਰਕੇ ਸਾਡੇ ਪਾਸ ਦੇ ਬਹੁਤ ਹੀ ਮਾਮੂਲੀ ਕਾਨੂੰਨੀ ਕਾਰਵਾਈ ਦੇ ਤਰੀਕੇ ਨੂੰ ਛੱਡਨਾ ਉਚਿਤ ਠਹਿਰਾਇਆ ਜਾ ਸਕੇ। ਮੈਂ ਬਹੁਤ ਛੇਤੀ ਮਲੇਰ ਕੋਟਲੇ ਨੂੰ ਜਾ ਰਿਹਾ ਹਾਂ।’+


+3. As regardoffences committed in Maler Kotla the authorities there have full powers to try and sentence criminals, sending the cuse up to the Commissioner for sanction wben the sentence is for capital punishment.

(ਬਾਕੀ ਦੇਖੋ ਸਫਾ ੧੮੩ ਦੇ ਹੇਠਾਂ)

Digitized by Panjab Digital Library/ www.panjabdigilib.org