ਪੰਨਾ:ਕੂਕਿਆਂ ਦੀ ਵਿਥਿਆ.pdf/183

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਿਆਂ ਦਾ ਤੋਪਾਂ ਨਾਲ ਉਡਾਏ ਜਾਣਾ

੧੭੬

ਵਿਚ ਸ਼ਾਮਲ ਸਨ ਝੱਟ ਪੱਟ ਕਤਲ ਕਰ ਦੇਣ ਦਾ ਹੈ। ਮੈਂ ਸਮਝਦਾ ਹਾਂ ਕਿ ਮੈਂ ਓਹ ਅਧਿਕਾਰ ਵਰਤਨ ਵਿਚ, ਜੋ ਮੈਨੂੰ ਨਹੀਂ ਮਿਲੇ ਹੋਏ, ਕਿਤਨੀ ਵੱਡੀ ਜ਼ਮੇਂਵਾਰੀ ਚੁਕ ਰਿਹਾ ਹਾਂ, ਪਰ ਇਹ ਮਾਮਲਾ ਇਕ ਅਨੋਖਾ ਹੈ’।+

ਸੋ ਕਾਵਨ ਨੇ ਫ਼ੈਸਲਾ ਇਹ ਕੀਤਾ ਕਿ ਪ0 ਕੂਕਿਆਂ ਨੂੰ ਝੱਟ ਪੱਟ ਓਸੇ ਲੌਢੇ ਵੇਲੇ (੧੭ ਜਨਵਰੀ ੧੮੭੨) ਕੋਟਲੇ ਵਿਚ ਤੋਪਾਂ ਨਾਲ ਉਡਾ ਦੇਵੇ ਤੇ ਬਾਕੀ ੧੬ ਨੂੰ ਦੂਸਰੇ ਦਿਨ ਸਵੇਰੇ ਮਲੌਦ ਲਿਜਾ ਕੇ ਉਡਾ ਦੇਵੇ।

ਮਿਸਟਰ ਟੀ. ਡੀ. ਫ਼ੋਰਸਾਈਬ ਦਿੱਲੀਓਂ ੧੬ ਜਨਵਰੀ ਦੀ ਸ਼ਾਮ ਨੂੰ ਲੁਧਿਆਣੇ ਪੁੱਜਾ ਸੀ ਤੇ ਇਥੇ ਇਸ ਨੂੰ ਕਾਵਨ ਦੀ ਇਕ ਚਿੱਠੀ ਮਿਲੀ ਜਿਸ ਵਿਚ ਕੂਕਿਆਂ ਨੂੰ ਝੱਟ ਪੱਟ ਮਾਰ ਮੁਕਾਉਣ ਦੀ ਇੱਛਾ ਪ੍ਰਗਟ ਕੀਤੀ ਹੋਈ ਸੀ। ਇਸ ਦੇ ਉੱਤਰ ਵਿਚ ਫ਼ੋਰਸਾਈਥ ਨੇ ਕਾਵਨ ਨੂੰ ਲਿਖ ਦਿਤਾ ਸੀ ਕਿ ਜਿਤਨੀ ਦੇਰ ਤਕ ਮੈਂ ਕੂਕਿਆਂ ਨੂੰ ਲੁਧਿਆਣੇ ਲਿਆ ਕੇ ਮੁਕੱਦਮਾ ਚਲਾਉਣ ਲਈ ਗਾਰਦ ਨਾਂ ਭੇਜਾਂ, ਇਨ੍ਹਾਂ ਸਾਰਿਆਂ ਨੂੰ ਪਟਿਆਲੇ ਦੇ ਅਫ਼ਸਰਾਂ ਦੇ ਪਾਸ ਹੀ ਰਹਿਣ ਦਿੱਤਾ ਜਾਵੇ। ਫ਼ੋਰਸਾਈਥ ਕਹਿੰਦਾ ਹੈ ਕਿ ਇਹ ਚਿੱਠੀ ਕਿਸੇ ਇਕ ਕੂਕੇ ਨੂੰ ਭੀ ਮਾਰਨ ਤੋਂ ਪਹਿਲਾਂ ਹੀ ਜਰੂਰ ਐਲ. ਕਾਵਨ ਨੂੰ ਪੁਜ ਗਈ ਹੋਣੀ ਹੈ। (ਸਕਤ੍ਰ ਸਰਕਾਰ ਹਿੰਦ ਦੀ ਫ਼ੋਰਟ ਵਿਲੀਅਮ ਕਲਕੱਤਾ ਤੋਂ ੨੨ ਮਾਰਚ ੧੮੭੨ ਦੀ ਚਿਠੀ ਨੰ: ੫੬੯, ਜੋਗ ਸਕਤ੍ਰ


+[ am in hourly expectation of the arrival of the prisoners from Rar. I propose to execute at'once all who were engaged in the attack on Maloud b and Kotla. I am sepsible of the great responsibility T incurfin txercising an authority which is not vested in me, but the case is an exceptional one.- No. 15 L. Cowan, Ludhiana. to Commissioner Ambila Division, 17th Janu'ıry 1872

Digitized by Panjab Digital Library/ www.panjabdigilib.org