ਪੰਨਾ:ਕੂਕਿਆਂ ਦੀ ਵਿਥਿਆ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਲੌਦ ਉੱਤੇ ਧਾਵਾ

੧੬੫


ਕੂਕਿਆਂ ਦੇ ਹੱਥ ਆ ਗਈ।

ਇਤਨੀ ਦੇਰ ਨੂੰ ਮਲੌਦ ਵਿਚ ਨਗਾਰਾ ਖੜਕ ਗਿਆ ਅਤੇ ਕਿਸ਼ਨਾ ਚਪੜਾਸੀ ਤੇ ਇਕ ਦੂੜ੍ਹਾ ਦੌੜ ਕੇ ਨਾਲ ਦੇ ਪਿੰਡ ਖੇੜੀ ਗਏ ਤੇ ਰੌਲਾ ਪਾਇਆ ਕਿ ਮਲੌਦ ਵਿਚ ਡਾਕੂ ਆ ਵੜੇ ਹਨ। ਖੇੜੀ ਦੇ ਲੰਬੜਦਾਰ ਤੇ ਅੱਸੀ ਨੱਵੇ ਆਦਮੀ ਸੁਣਦੇ ਸਾਰ ਦੌੜ ਕੇ ਮਲੌਦ ਦੇ ਦਰਵਾਜ਼ੇ ਨੂੰ ਆਏ।ਅੱਗੇ ਬੂਹਾ ਵੱਜਾ ਹੋਇਆ ਸੀ। ਇਹ ਦੇਖ ਕੇ ਖੇੜੀ ਵਾਲੇ ਇਕ ਬੁਰਜ ਰਾਹੀਂ ਅੰਦਰ ਵੜੇ ਅਤੇ ਇਕੱਠੇ ਹੋ ਕੇ ਅੱਗੇ ਵਧੇ ਤੇ ਗਲੀ ਵਿਚ ਲੜਾਈ ਸ਼ੁਰੂ ਹੋ ਪਈ: ਖੇੜੀ ਵਾਲਿਆਂ ਪਾਸ ਕੋਈ ਹਥਿਆਰ ਨਹੀਂ ਸੀ,ਕੇਵਲ ਡਾਂਗਾਂ ਹੀ ਸਨ। ਸ਼ਹਿਰ ਵਿਚ ਰੌਲਾ ਪੈ ਜਾਣ ਕਰਕੇ ਲੋਕੀ ਭੀ ਇਕੱਠੇ ਹੋ ਗਏ ਸਨ। ਹੁਣ ਕੂਕਿਆਂ ਵਾਸਤੇ ਜ਼ਿਆਦਾ ਦੇਰ ਅੜ ਸਕਣਾ ਸੌਖਾ ਨਹੀਂ ਸੀ। ਓਹ ਭੁਜ ਤੁਰੇ। ਕਈ ਲਾਠੀਆਂ, ਪੱਥਰਾਂ ਤੇ ਇੱਟਾਂ ਦੀ ਲੜਾਈ ਵਿਚ ਫੱਟੜ ਹੋਏ। ਦੋ ਕੂਕੇ ਥਾਂ ਹੀ ਮਾਰੇ ਗਏ ਤੇ ਚਾਰ ਜ਼ਖਮੀ ਫੜੇ ਗਏ। ਕੂਕਿਆਂ ਦੇ ਸਾਰੇ ਫੱਟੜਾਂ ਦੀ ਗਿਣਤੀ ਠੀਕ ਪਤਾ ਨਹੀਂ ਲਗ ਸਕੀ। ਹੋ ਸਕਦਾ ਹੈ ਕੁਝ ਮਾਮੂਲੀ ਫੱਟੜ ਭਜ ਕੇ ਜਥੇ ਨਾਲ ਰਲ ਗਏ ਹੋਣ ਯਾ ਲਾਂਭੇ ਹੋ ਗਏ ਹੋਣ। ਕੁਕੇ ੧੬ ਘੋੜੇ ਘੋੜੀਆਂ ਖੋਲ ਲਿਆਏ ਸਨ, ਉਨ੍ਹਾਂ ਵਿਚੋਂ ਬਾਰਾਂ ਉਨਾਂ ਪਾਸੋਂ ਲੜਾਈ ਵਿਚ ਖੋਹ ਲਈਆਂ ਗਈਆਂ ਤੇ ਇਕ ਕਿਸੇ ਹੋਰ ਦੇ ਹੱਥ ਆ ਗਈ, ਤਿੰਨ ਕੁਕੇ ਲੈ ਗਏ।* ____________________________________________________ *ਐਲ ਕਾਵਨ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਕਮਿਸ਼ਨਰ ਅਬਾਲਾ ਦੇ ਨਾਮ ਚਿਠੀ ਨੰ: ੧੪, ੧੫ ਜਨਵਰੀ ੧੮੭੨; ਚਿਠੀ ਨੰ: ੧੫, ੧੭ ਜਨਵਰੀ ੧੮੭੨,ਪੈਰਾ ੨ ਤੋਂ ੫ ਤਕ;ਚਿਠੀ ਨੰ:੧੬, ੧੭ ਜਨਵਰੀ ੧੮੭੨, ਸਕੱਤ੍ਰ ਸਰਕਾਰ ਪੰਜਾਬ ਦੀ ਸਕੱਤ੍ਰ ਸਰਕਾਰ ਹਿੰਦ ਦੇ ਨਾਮ ਚਿਠੀ ਨੰ: ੯ ਸੀ,੧੬ ਜਨਵਰੀ ੧੮੭੨.

(ਬਾਕੀ ਦੇਖੋ ਸਫਾ ੧੬੨ ਦੇ ਹੇਠਾਂ)