ਪੰਨਾ:ਕੂਕਿਆਂ ਦੀ ਵਿਥਿਆ.pdf/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੈਣੀ ਵਿਚ ਮਾਘੀ ਦਾ ਮੇਲਾ

੧੫੯

ਵਿਚ ਆ ਰਲੇ ਸਨ, ਪਰ ਉਸ ਨੇ ਜ਼ਰੂਰ ਜੁਰਮ ਵਿਚ ਹਿੱਸਾ ਲਿਆ ਸੀ। ਮੈਂ ਸਰਕਾਰ ਨੂੰ ਇਨ੍ਹਾਂ ਵਾਕਿਆਂ ਦੀ ਰਿਪੋਰਟ ਨਹੀਂ ਦਿੱਤਾ ਕਿਉਂਕਿ ਮੈਨੂੰ ਕਾਨੂੰਨ ਦਾ ਪਤਾ ਨਹੀਂ ਸੀ। ਮੈਂ ਇਸ ਗੱਲ ਦਾ ਕਮਿਜ਼ਨਰ ਨਾਲ ਜ਼ਿਕਰ ਨਹੀਂ ਸੀ ਕੀਤਾ ਜਦ ਮੈਨੂੰ ਓਸ ਨੇ ਰਾਇਕੋਟ ਸੱਦਿਆ ਸੀ। ਮੈਨੂੰ ਯਾਦ ਨਹੀਂ ਮੈਂ ਉਸ ਵੇਲੇ ਕੀ ਆਖਿਆ ਸੀ। ਮੈਂ ਇਹ ਇਸ ਵਾਸਤੇ ਨਹੀਂ ਸੀ ਦੱਸਿਆ ਕਿਉਂਕਿ ਦੋਸ਼ੀਆਂ ਨੇ ਜੁਰਮ ਮੰਨ ਲਿਆ ਸੀ ਅਤੇ ਕਤਲ ਸੰਬੰਧੀ ਕੋਈ ਚੀਜ਼ ਸਾਬਤ ਕਰਨ ਵਾਲੀ ਬਾਕੀ ਸੀ ਨਹੀਂ ਰਹਿੰਦੀ।

ਹੀਰਾ ਸਿੰਘ ਤੇ ਲਹਿਣਾ ਸਿੰਘ ਸਰੌਦੀ ਇਲਾਕਾ ਪਟਿਆਲਾ-ਨਾਭਾ ਵਾਲਿਆਂ ਅਤੇ ਨੰਦ ਸਿੰਘ ਹੰਡਿਆਏ ਵਾਲੇ ਨੇ ਮੈਨੂੰ ਕਿਹਾ ਕਿ ਅਸੀਂ ‘ਰੰਗ ਜ਼ਾਹਰ ਕਰਾਂਗੇ। ਮੈਂ ਉਨਾਂ ਨੂੰ ਰੋਕਿਆ, ਪਰ ਓਹ ਮੇਰੇ ਕਹਿਣ ਤੋਂ ਬਾਹਰ ਹੋ ਗਏ ਅਤੇ ਮੇਰੀ ਪਰਵਾਹ ਨਾ ਕੀਤੀ। ਤਦ ਮੈਂ ਝੱਟ*ਸਾਹਨੇਵਾਲ ਦੇ ਠਾਣੇਦਾਰ ਨੂੰ ਕਿਹਾ ਕਿ ਇਨ੍ਹਾਂ ਕੂਕਿਆਂ ਦੀ ਮਨਸ਼ਾ ਕੋਈ ਖੂਨ-ਖਰਾਬਾ ਕਰਨ ਦੀ ਹੈ ਅਤੇ ਮੇਰੀ ਗੱਲ ਨਹੀਂ ਸੁਣਦੇ, ਇਸ ਗੱਲ ਦੀ ਸਰਕਾਰ ਨੂੰ ਜ਼ਰੂਰ ਰਿਪੋਰਟ ਕਰ ਦੇਣੀ ਚਾਹੀਦੀ ਹੈ। ਤਦ ਮੈਂ ਆਪਣੇ ਨਿਕਟ-ਵਰਤੀ ਲੱਖਾ ਸਿੰਘ ਨੂੰ ਲੁਧਿਆਣੇ ਭੇਜਿਆ ਕਿ ਜੇ ਠਾਣੇਦਾਰ ਨੇ ਇਸ ਗੱਲ ਦੀ ਸਰਕਾਰ ਨੂੰ ਰਿਪੋਰਟ ਨਾ ਦਿੱਤੀ ਹੋਵੇ ਤਾਂ ਤੂੰ ਦੱਸ ਆਵੀਂ।

ਜਦ ਮੈਂ ਹੀਰਾ ਸਿੰਘ ਆਦਿ ਨੂੰ ਆਪਣੇ ਤੋਂ ਬੇਮੁਖ ਹੋਏ


*ਕਮਿਸ਼ਨਰ ਅੰਬਾਲਾ ਟੀ. ਡਗਲਸ ਫ਼ੋਰਸਾਈਥ ਸਰਫਰਾਜ਼ ਖਾਨ ਦੇ ਬਿਆਨ ਦੇ ਆਧਾਰ ਤੇ ਇਸ ਸੰਬੰਧੀ ਨੋਟ ਲਿਖਦਾ ਹੋਇਆ ਕਹਿੰਦਾ ਹੈ ਕਿ ਭਾਈ ਰਾਮ ਸਿੰਘ ਨੇ ਝੱਟ ਹੀ ਨਹੀਂ ਸੀ ਦੱਸਿਆ ਬਲਕਿ ਓਦੋਂ ਤੱਕ ਨਹੀਂ ਸੀ ਦਸਿਆ ਜਦ ਤੱਕ ਕਿ ਡਿਪਟੀ ਇਨਸਪੈਕਟਰ (ਸਰਫ਼ਰਾਜ਼ ਖਾਨ) ਨੇ ਖਾਸ ਤੌਰ ਤੇ ਸਵਾਲ ਨਹੀਂ ਸੀ ਕੀਤਾ।

Digitized by Panjab Digital Library/ www.panjabdigilib.org