ਪੰਨਾ:ਕੂਕਿਆਂ ਦੀ ਵਿਥਿਆ.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੬

ਕੂਕਿਆਂ ਦੀ ਵਿਥਿਆ

ਕਿਹਾ ਕਿ ਇਹ ਲੋਕ, ਅਰਥਾਤ ਹੀਰਾ ਸਿੰਘ ਤੇ ਲਹਿਣਾ ਸਿੰਘ ਸਕਰੌਦੀ (ਇਲਾਕਾ) ਪਟਿਆਲਾ ਵਾਲੇ, ਇਸ ਜਥੇ ਦੇ ਆਗੂ ਹਨ ਤੇ ਮੇਰੀ ਗੱਲ ਨਹੀਂ ਮੰਨਦੇ। ਮੈਂ ਕਿਹਾ ਇਨ੍ਹਾਂ ਦੀ ਮਨਸ਼ਾ ਕੀ ਹੈ? ਉਸ ਨੇ ਕੋਈ ਜਵਾਬ ਨਾ ਦਿੱਤਾ ਤੇ ਕੇਵਲ ਇਹ ਹੀ ਕਿਹਾ ਕਿ ਇਹ ਮਸਤਾਨੇ ਹੋ ਗਏ ਹਨ।

ਮੈਂ ਉਸ ਨੂੰ ਕਿਹਾ ਕਿ ਮੈਨੂੰ ਇਨ੍ਹਾਂ ਦੇ ਨਾਮਾਂ ਦੀ ਫ਼ਹਿਰਿਸਤ ਦੇ ਦਿਓ। ਉਸ ਨੇ ਮੈਨੂੰ ੧੩ ਨਾਮਾਂ ਦੀ ਫ਼ਹਿਰਿਸਤ ਦੇ ਦਿੱਤੀ। ਇਹ ਫ਼ਹਿਰਿਸਤ ਪਿਛੋਂ ਮੈਂ ਦਫ਼ਤਰ ਵਿਚ ਦੇ ਦਿੱਤੀ। ਮੇਰੇ ਪਾਸ ਇਸ ਦੀ ਨਕਲ ਹੈ, ਜੋ ਮੈਂ ਪੜ੍ਹਦਾ ਹਾਂ।

ਲਹਿਣਾ ਸਿੰਘ, ਪੁਤ੍ਰ ਮਹਿਤਾਬ ਸਿੰਘ ਦਾ } ਆਗੂ

ਹੀਰਾ ਸਿੰਘ}

ਅਨੂਪ ਸਿੰਘ }

ਊਧਮ ਸਿੰਘ } ਹੰਡਿਆਏ ਦੇ

ਨੰਦ ਸਿੰਘ }

ਜਗਪੀ ਸਿੰਘ }

ਵਰਿਆਮ ਸਿੰਘ } ਮਹਿਰਾਜ ਦੇ

ਭਾਗ ਸਿੰਘ }

ਨੰਦ ਸਿੰਘ ਬੀੜ ਦਾ

ਸੋਭਾ ਸਿੰਘ }

ਸੁਜਾਨ ਸਿੰਘ } ਬਿਲਹਾੜੀ ਦੇ

ਗਿਆਨ ਸਿੰਘ}

ਰਾਮ ਸਿੰਘ }

ਉਸ ਨੇ ਕਿਹਾ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।

Digitized by Panjab Digital Library/ www.panjabdigilib.org