ਪੰਨਾ:ਕੂਕਿਆਂ ਦੀ ਵਿਥਿਆ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਏਕੋਟ ਵਿਚ ਕਤਲ

੧੩੬

ਮੇਰੀ ਜਾਨ ਬਖ਼ਸ਼ ਦਿੱਤੀ ਜਾਏ ਤਾਂ ਮੈਂ ਅੰਮ੍ਰਿਤਸਰ ਵਿਚ ਹੋਏ ਬੁੱਚੜਾਂ ਦੇ ਕਤਲਾਂ ਦਾ ਹਾਲ ਦੱਸ ਦਿਆਂਗਾ ਜਿਨ੍ਹਾਂ ਦਾ ਕਿ, ਜਿਵੇਂ ਪਿਛੇ ਦੱਸਿਆ ਜਾ ਚੁਕਾ ਹੈ, ਹਾਲ ਤਕ ਕੋਈ ਪਤਾ ਨਹੀਂ ਸੀ ਚਲ ਸਕਿਆ ਅਤੇ ਜਿਸ ਮੁਕੱਦਮੇ ਵਿਚ ਇਨਾਮ ਦੇ ਲਾਲਚ ਨਾਲ ਅੰਮ੍ਰਿਤਸਰ ਸ਼ਹਿਰ ਦੇ ਕੁਝ ਬਦਮਾਸ਼ਾਂ ਨੇ ਝੂਠੀ ਘਾੜਤ ਬਣਾ ਕੇ ਕੁਝ ਨਿਹੰਗਾਂ ਨੂੰ ਫਸਾ ਦਿੱਤਾ ਹੋਇਆ ਸੀ। ਚੁਨਾਂਚਿ ਗੁਲਾਬ ਸਿੰਘ ਅੰਮ੍ਰਿਤਸਰ ਦੇ ਮੁਕੱਦਮੇ ਵਿਚ ਸਰਕਾਰੀ ਵਾਹਿਦਾ-ਮੁਆਫ ਗਵਾਹ ਬਣ ਕੇ ਬਚ ਗਿਆ ਅਤੇ ਪਿਥੋਕੀ ਵਾਲੇ ਮਸਤਾਨ ਸਿੰਘ, ਗੁਰਮੁਖ ਸਿੰਘ ਤੇ ਮੰਗਲ ਸਿੰਘ ਫਾਂਸੀ ਲਗ ਪਏ।









ਨਕਲ ਮੁਕੱਦਮਾ ਸਰਕਾਰ ਬਨਾਮ ਮਸਤਾਨ ਸਿੰਘ, ਗੁਰਮੁਖ ਸਿੰਘ, ਮੰਗਲ ਸਿੰਘ ਤੇ ਗੁਲਾਬ ਸਿੰਘ, ਅਦਾਲਤ ਜੇ. ਡਬਲ-ਯੂ. ਮੈਕਨਬ ਸੈਸ਼ਨਜ਼ ਜੱਜ ਅੰਬਾਲਾ ਡਿਵੀਯਨ, ੨੭ ਜੁਲਾਈ ੧੮੭੧, ਫੈਸਲਾ ਚੀਫ਼ ਕੋਰਟ ਪੰਜਾਬ, ਲਾਹੌਰ, ੧ ਅਗਸਤ, ੧੮੧, ਕਾਲਾ ਸਿੰਘ ਲਿਖਿਤ ਸਿੰਘਾਂ ਨਾਮਧਾਰੀਆਂ ਦਾ ਸ਼ਹੀਦ ਬਿਲਾਸ, ੩੧-੪੫। ਕਾਲਾ ਸਿੰਘ ਨੇ ਮਸਤਾਨ ਸਿੰਘ, ਗੁਰਮੁਖ ਸਿੰਘ ਤੇ ਮੰਗਲ ਸਿੰਘ ਦੇ ਨਾਲ ਹੀ ਇਕ ਚੌਥੇ ਭਾਈ ਹਰਨਾਮ ਸਿੰਘ ਦਾ ਫਾਂਸੀ ਦਾ ਚੜ੍ਹਨਾ ਲਿਖਿਆ ਹੈ। ਪਰ ਮੁਕੱਦਮੇਂ ਦੇ ਫੈਸਲੇ ਦੀਆਂ ਨਕਲਾਂ ਵਿਚ ਇਸ ਦਾ ਕੋਈ ਜ਼ਿਕਰ ਨਹੀਂ ਆਉਂਦਾ। ਸ਼ਾਇਦ ਭਾਈ ਹਰਨਾਮ ਸਿੰਘ ਉਤੇ ਕੋਈ ਹੋਰ ਮੁਕੱਦਮਾ ਹੋਵੇ ਯਾ ਲਿਖਾਰੀ ਨੂੰ ਕੁਝ ਭੁਲੇਖਾ ਲੱਗਾ ਹੋਏ।

Digitized by Panjab Digital Library/ www.panjabdigilib.org