ਪੰਨਾ:ਕੂਕਿਆਂ ਦੀ ਵਿਥਿਆ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੪

ਕੁਕਿਆਂ ਦੀ ਵਿਥਿਆ

ਪਾਣੀ ਦੇ ਇਕ ਸੂਏ ਵਿਚ ਸੁਟ ਦਿੱਤੇ।’’

ਅੰਮ੍ਰਿਤਸਰੋਂ ਹਰਨ ਹੋ ਜਾਣ ਪਿਛੋਂ ਕੂਕੇ ਆਪੋ ਆਪਣੇ ਟਿਕਾਣੀਂ ਪੁਜ ਗਏ।

ਕੁਕਿਆਂ ਦੇ ਇਸ ਹੱਲੇ ਵਿਚ ਹੇਠ ਲਿਖੇ ਚਾਰ ਬੁੱਚੜ ਮਰੇ ਤੇ ਤਿੰਨ ਫਟੜ ਹੋਏ:-

ਮਰੇ-੪; ਪੀਰਾ ਜੀਉਣ, ਸ਼ਾਦੀ ਤੇ ਇਮਾਮੀ।

ਫੱਟਰ-੩; ਕਰਮ ਦੀਨ, ਇਲਾਹੀ ਬਖ਼ਸ਼ ਤੇ ਖੀਵਾ।

ਕੂਕਿਆਂ ਨੇ ਹੱਲਾ ਚੂੰਕਿ ਅਨ੍ਹੇਰੀ ਰਾਤ ਵਿਚ ਕੀਤਾ ਸੀ ਇਸ ਲਈ ਉਨ੍ਹਾਂ ਵਿਚੋਂ ਕੋਈ ਪਛਾਣਿਆਂ ਨਹੀਂ ਸੀ ਗਿਆ। ਛੇਤੀ ਹੀ ਕੋਈ ਖੋਜੀ ਨਾ ਮਿਲਨ ਕਰ ਕੇ ਕਿਸੇ ਕੂਕੇ ਦਾ ਖਰਾ ਭੀ ਨੱਪਿਆ ਨਾ ਜਾ ਸਕਿਆ। ਦੌੜਨ ਵੇਲੇ ਕੂਕਿਆਂ ਦੀ ਪਿਛੇ ਐਸੀ ਨਿਸ਼ਾਨੀ ਭੀ ਨਹੀਂ ਸੀ ਰਹੀ ਜਿਸ ਕਰ ਕੇ ਉਨ੍ਹਾਂ ਉਤੇ ਕੋਈ ਸ਼ੱਕ ਪੈ ਸਕਦਾ। ਇਸ ਤੋਂ ਬਿਨਾਂ ਆਪਣੀ ਵਲ ਕੋਈ ਸ਼ੱਕ ਨਾ ਆਉਣ ਦੇਣ ਲਈ ਤੇ ਨਿਹੰਗ ਸਿੰਘਾਂ ਵਲ ਸ਼ੱਕ ਰੇੜ੍ਹਣ ਲਈ ਕੂਕੇ ਜਾਂਦੀ ਵਾਰੀ ਇਕ ਚੱਕਰ (ਜੋ ਨਿਹੰਗ ਸਿੰਘ ਦੁਮਾਲਿਆਂ ਉਪਰ ਸਜਾਉਂਦੇ ਹਨ) ਤੇ ਇਕ ਨੀਲੀ ਦਸਤਾਰ ਬੁਚੜਖਾਨੇ ਵਿਚ ਸੁਟ ਗਏ। ਇਸ ਚਲਾਕੀ ਵਿਚ ਕੂਕੇ ਪੂਰੀ ਤਰ੍ਹਾਂ ਕਾਮਯਾਬ ਹੋ ਗਏ ਤੇ ਉਨ੍ਹਾਂ ਉਤੇ ਕਿਸੇ ਨੇ ਸ਼ੱਕ ਤੱਕ ਭੀ ਨਾ ਕੀਤਾ ਅਤੇ ਪੁਲੀਸ ਦੋਸ਼ੀਆਂ ਦਾ ਪਤਾ ਲਗਾ ਸਕਣ ਵਿਚ ਬਿਲਕੁਲ ਹਾਰ ਗਈ। ਆਖਿਰ ਪੋਲੀਸ ਨੇ ਦੋਸ਼ੀਆਂ ਦਾ ਪਤਾ ਲਾਉਣ ਲਈ ਇਨਾਮ ਰੱਖਿਆ ਜਿਸ ਦੇ ਲਾਲਚ ਵਿਚ ਅੰਮ੍ਰਿਤਸਰ ਸ਼ਹਿਰ ਦੇ ਕੁਝ ਬਦਮਾਸ਼ਾਂ ਨੇ ਝੂਠੀ ਘਾੜਤ ਘੜ ਕੇ ਸ਼ਹਿਰ ਦੇ ਕੁਝ ਪੁਜਾਰੀ ਤੇ ਨਿਹੰਗ ਗ੍ਰਿਫ਼ਤਾਰ ਕਰਵਾ ਦਿੱਤੇ ਤੇ ਮੁਕੱਦਮਾ ਚੱਲਣ ਵਾਲਾ ਹੋ ਗਿਆ।

ਪਰ ਮੁਕੱਦਮਾਂ ਸ਼ੁਰੂ ਹੋਣ ਤੋਂ ਪਹਿਲਾਂ ਇਕ ਹੋਰ ਹੀ ਤਰ੍ਹਾਂ ਅਸਲੀ ਦੋਸ਼ੀਆਂ ਦਾ ਪਤਾ ਨਿਕਲ ਆਇਆ। ੧੬ ਜੁਲਾਈ ਸੰਨ ੧੮੭੧

Digitized by Panjab Digital Library/ www.panjabdigilib.org