ਪੰਨਾ:ਕੂਕਿਆਂ ਦੀ ਵਿਥਿਆ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੨

ਕੂਕਿਆਂ ਦੀ ਵਿਥਿਆ

ਗਏ। ਮੁਖ ਜਥੇ ਨੇ ਕੁਝ ਚਿਰ ਸ਼ਾਹ ਮਹਿਮੂਦ ਦੇ ਆਵੇ ਤੇ ਉਡੀਕ ਕੀਤੀ ਤੇ ਫੇਰ ਇਨ੍ਹਾਂ ਪੈ ਗਏ ਘਾਟਿਆਂ ਦੇ ਕਾਰਣ ਹੱਲਾ ਦੁਸਰੇ ਦਿਨ ਤੇ ਪਾ ਦਿੱਤਾ। ਹਥਿਆਰ ਦੱਬ ਦਿਤੇ ਗਏ ਤੇ ਆਪ ਬਾਹਰ ਹੀ ਸੌਂ ਗਏ। ਸਵੇਰੇ ਇਹ ਸ਼ਹਿਰ ਨੂੰ ਮੁੜ ਆਏ। ਫਤਿਹ ਸਿੰਘ ਤਾਂ ਆਪਣੀ ਦੁਕਾਨ ਨੂੰ ਚਲਾ ਗਿਆ ਤੇ ਬਾਕੀਆਂ ਨੇ ਦਿਨ ਨਾਰਲੀ ਦੇ ਬੁੰਗੇ ਕੱਟਿਆ।

ਚੌਥਾ, ਬੁਧਵਾਰ, ੧੪ ਜੂਨ ਸੰਨ ੧੮੭0 (੧ ਹਾੜ ਸੰਮਤ ੧੯੨੭ ਬਿ.) - ਕੂਕਿਆਂ ਦਾ ਅੰਮ੍ਰਿਤਸਰ ਦੇ ਬੁਚੜਖਾਨੇ ਉੱਤੇ ਇਹ ਚੌਥਾ ਹੱਲਾ ਕਾਮਯਾਬ ਹੋ ਗਿਆ। ਇਸ ਦਾ ਹਾਲ ਗੁਲਾਬ ਸਿੰਘ ਦੀ ਆਪਣੀ ਜ਼ਬਾਨੀ ਦਿਤਾ ਜਾਂਦਾ ਹੈ ਜੋ ਇਸ ਹੱਲੇ ਵਿਚ ਸ਼ਾਮਲ ਸੀ। ਇਸ ਦੇ ਸੱਚੇ ਹੋਣ ਦੀ ਸ਼ਾਹਦੀ ਇਸ ਦੇ ਦੂਸਰੇ ਸਾਥੀਆਂ ਲਹਿਣਾ ਸਿੰਘ ਜੱਟ, ਬੀਹਲਾ ਸਿੰਘ ਤੇ ਮਿਸਤਰੀ ਲਹਿਣਾ ਸਿੰਘ ਦੇ ਬਿਆਨਾਂ ਤੋਂ ਹੁੰਦੀ ਹੈ। ਗੁਲਾਬ ਸਿੰਘ ਕਹਿੰਦਾ ਹੈ ਕਿ:-

ਲੌਢੇ ਵੇਲੇ ਲਛਮਨ ਸਿੰਘ (ਜੋ ਦੌੜਿਆ ਹੋਇਆ ਹੈ) ਤੇ ਮੈਂ ਆਪਣੇ ਇਕੱਠੇ ਹੋਣ ਦੇ ਮਿਥੇ ਹੋਏ ਟਿਕਾਣੇ ਆਵੇ ਵਲ ਨੂੰ ਗਏ। ਅਸੀਂ ਬੁੱਚੜਖਾਨੇ ਦੇ ਕੋਲ ਦੀ ਲੰਘੇ ਤੇ ਉਸ ਨੂੰ ਜਾਚਿਆ। ਫੇਰ ਅਸੀਂ ਲਾਗੇ ਹੀ ਤਪ-ਬਣ ਦੇ ਮੰਦਰ ਨੂੰ ਗਏ। ਇਥੇ ਸਾਨੂੰ ਲਛਮਨ ਸਿੰਘ ਤੇ ਲਹਿਣਾ ਸਿੰਘ (ਤਰਖਾਣ) ਮਿਲ ਪਏ। ਛੇਤੀ ਹੀ ਪਿੱਛੋਂ ਅਸੀਂ ਆਵੇ ਵਲ ਨੂੰ ਮੁੜ ਪਏ ਜਿਥੇ ਅਨ੍ਹੇਰਾ ਹੋਣ ਵੇਲੇ ਪੁੱਜੇ। ਬਾਕੀ ਭੀ ਇਕ ਇਕ ਕਰ ਕੇ ਉਥੇ ਆ ਗਏ। ਓਥੇ ਫਤਹਿ ਸਿੰਘ, ਬੰਹਲਾ ਸਿੰਘ, ਹਾਕਿਮ ਸਿੰਘ ਪਟਵਾਰੀ, ਲਹਿਣਾ ਸਿੰਘ ਜੱਟ ਤੇ ਲਹਿਣਾ ਸਿੰਘ ਤਰਖਾਣ ਪੰਜ ਮੁਲਜ਼ਮ ਤੇ ਮੈਂ, ਭਗਵਾਨ ਸਿੰਘ, ਮੇਹਰ ਸਿੰਘ, ਝੰਡਾ ਸਿੰਘ ਤੇ ਲਛਮਨ ਸਿੰਘ ਸਾਂ। ਅਸੀਂ ਹਥਿਆਰ ਪੁੱਟੇ ਅਤੇ ਮੇਹਰ ਸਿੰਘ ਤੇ ਹਾਕਿਮ ਸਿੰਘ ਆਪਣੀਆਂ ਲਕੋਈਆਂ ਹੋਈਆਂ ਤਲਵਾਰਾਂ ਲੈ ਆਏ। ਅਸੀਂ ਫੇਰ ਲਾਹੌਰ ਵਾਲੀ ਗੱਡੀ ਦੇ ਆਉਣ ਤਕ

Digitized by Panjab Digital Library/ www.panjabdigilib.org