ਪੰਨਾ:ਕੂਕਿਆਂ ਦੀ ਵਿਥਿਆ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੦

ਕੂਕਿਆਂ ਦੀ ਵਿਥਿਆ

ਉਤੇ ਹੱਲਾ ਕਰਨ ਦੇ ਕੂਕਿਆਂ ਨੇ ਚਾਰ ਯਤਨ ਕੀਤੇ ਜਿਨ੍ਹਾਂ ਵਿਚੋਂ ਚੌਥਾ ਯਤਨ ੧੪ ਜੂਨ ਸੰਨ ੧੮੭੦ ਨੂੰ ਕਾਮਯਾਬ ਹੋ ਸਕਿਆ।

ਪਹਿਲਾ, ਮਈ ੧੭੭0 ਦੇ ਅਖਰ-- ਜਿਸ ਵੇਲੇ ਹੱਲੇ ਦੀਆਂ ਸਲਾਹਾਂ ਹੋ ਰਹੀਆਂ ਸਨ ਤਾਂ ਮੇਹਰ ਸਿੰਘ ਤੇ ਝੰਡਾ ਸਿੰਘ ਨੇ ਭਾਈ ਰਾਮ ਸਿੰਘ ਦੀ ਆਗਿਆ ਪ੍ਰਾਪਤ ਕਰ ਲੈਣੀ ਜ਼ਰੂਰੀ ਸਮਝੀ। ਫ਼ਤਿਹ ਸਿੰਘ ਨੇ ਗੰਡਾ ਸਿੰਘ ਨੂੰ ਭਾਈ ਰਾਮ ਸਿੰਘ ਪਾਸ ਭੇਜਿਆਂ ਅਤੇ ਉਥੋਂ ਆਗਿਆ ਮਿਲ ਜਾਣ ਪਰ ਮਤਾ ਪੱਕਾ ਹੋ ਗਿਆ। ਗੁਲਾਬ ਸਿੰਘ ਆਪਣੀ ਗਵਾਹੀ ਵਿਚ ਕਹਿੰਦਾ ਹੈ ਕਿ ਉਸ ਨੂੰ ਖੁਦ ਭਾਈ ਸਾਹਿਬ ਨੇ ਇਸ ਹੱਲੇ ਵਿਚ ਸ਼ਾਮਲ ਹੋਣ ਲਈ ਪ੍ਰੇਰਨਾ ਕੀਤੀ ਸੀ। ਗੁਲਾਬ ਜਿੰਘ ਲੋਪੋਕੇ ਗਿਆ ਤੇ ਓਥੇ ਝੰਡਾ ਸਿੰਘ, ਮੇਹਰ ਸਿੰਘ ਤੇ ਰਾਜਾ ਸਿੰਘ ਨਾਲ ਸਲਾਹ ਕੀਤੀ। ਉਨਾਂ ਨੇ ਕੁਝ ਹਥਿਆਰ ਪੈਦਾ ਕਰਨੇ ਮੰਨ ਲਏ ਤੇ ਗੁਲਾਬ ਸਿੰਘ ਨੂੰ ਅੰਮ੍ਰਿਤਸਰ ਭੇਜ ਦਿਤਾ ਤਾਂਕਿ ਓਥੇ ਲਾਲ ਸਿੰਘ ਸਿਪਾਹੀ ਰਾਹੀਂ ਤਲਵਾਰਾਂ ਪ੍ਰਾਪਤ ਕਰਨ ਦਾ ਪ੍ਰਬੰਧ ਕਰੇ। ਇਨ੍ਹਾਂ ਨੇ ਇਕੱਠੇ ਹੋਣ ਲਈ ਸੌਣੀ ਦੀ ਹੱਦ ਤੇ ਰਾਮਤੀਰਥ ਦੀ ਸੜਕ ਦੀ ਨੁੱਕਰ ਉਤੇ ਇਕ ਖੂਹ ਮਿਥਿਆ ਗੁਲਾਬ ਸਿੰਘ ਤੇ ਲਛਮਨ ਸਿੰਘ ਤਾਂ ਵੇਲੇ ਸਿਰ ਠੀਕ ਟਿਕਾਣੇ ਤੇ ਪੁਜ ਗਏ ਪਰ ਲੋਪੋਕੇ, ਠਟੇ ਤੇ ਸ਼ਹਿਰ ਅੰਮ੍ਰਿਤਸਰ ਵਾਲੇ ਵੇਲੇ ਸਿਰ ਇਕ ਦੂਸਰੇ ਨੂੰ ਰਲ ਨਾ ਸਕੇ, ਜਿਸ ਕਰਕੇ ਇਨ੍ਹਾਂ ਦੀ ਗੱਲ ਸਿਰੇ ਨਾ ਚੜ ਸਕੀ। ਕਈ ਚਿਰ ਉਡੀਕ ਕਰਨ ਪਿਛੋਂ ਗੁਲਾਬ ਸਿੰਘ ਤੇ ਲਛਮਨ ਸਿੰਘ ਜਦ ਸ਼ਹਿਰ ਨੂੰ ਮੁੜੇ ਤਾਂ ਇਨ੍ਹਾਂ ਨੂੰ ਫਤਿਹ ਸਿੰਘ, ਜਵਾਹਰ ਸਿੰਘ ਤੇ ਲਾਲ ਸਿੰਘ ਸਿਪਾਹੀ ਰਸਤੇ ਵਿਚ ਟੱਕਰ ਪਏ। ਇਨਾਂ ਪਾਸ ਕਾਫ਼ੀ ਗਿਣਤੀ ਵਿਚ ਤਲਵਾਰਾਂ ਸਨ ਜੋ ਲਾਲ ਸਿੰਘ ਪੁਲੀਸ ਲਾਈਨ ਵਿਚੋਂ ਲਿਆਇਆ ਸੀ। ਮੇਹਰ ਸਿੰਘ, ਝੰਡਾ ਸਿੰਘ, ਗੁਲਾਬ ਸਿੰਘ, ਲਛਮਨ ਸਿੰਘ, ਲਾਲ ਸਿੰਘ, ਜਵਾਹਰ ਸਿੰਘ ਤੇ ਲਹਿਣਾ ਸਿੰਘ ਸਾਰੇ ਫਤਿਹ ਸਿੰਘ ਦੀ ਦੁਕਾਨ ਤੇ ਇਕੱਠੇ ਹੋਏ ਤੇ