ਪੰਨਾ:ਕੂਕਿਆਂ ਦੀ ਵਿਥਿਆ.pdf/120

ਇਹ ਸਫ਼ਾ ਪ੍ਰਮਾਣਿਤ ਹੈ

ਦੀਵਾਨ ਬੂਟਾ ਸਿੰਘ ਸੰਬੰਧੀ ਰੀਪੋਰਟ

ਇਸੇ ਸਾਲ ਸੰਨ ੧੮੭੦ ਵਿਚ ਲਾਹੌਰ ਦਾ ਦੀਵਾਨ ਬੂਟਾ ਸਿੰਘ ਮਾਲਕ ਆਫਤਾਬਿ ਪੰਜਾਬ ਪ੍ਰੈਸ ਲਾਹੌਰ ਕੂਕਿਆਂ ਵਿਚ ਕਾਫ਼ੀ ਉਘਾ ਦਿਸਣ ਲੱਗ ਪਿਆ। ਕੂਕਿਆਂ ਦੇ ਕੁਝ ਸੰਤ ਤੇ ਸੂਬੇ ਇਸ ਪਾਸ ਆਮ ਆਉਂਦੇ ਜਾਂਦੇ ਦੇਖੇ ਗਏ। ਸਰਕਾਰ ਦੀਆਂ ਨਜ਼ਰਾਂ ਵਿਚ ਤਾਂ ਦੀਵਾਨ ਬੂਟਾ ਸਿੰਘ ਅੱਗੇ ਹੀ ਚੋਖਾ ਸ਼ੱਕੀ ਰਹਿ ਚੁਕਾ ਸੀ। ਜਦੋਂ ਪੰਜਾਬ ਉਤੇ ਅੰਗ੍ਰੇਜ਼ਾਂ ਨੇ ਨਵਾਂ ਨਵਾਂ ਕਬਜ਼ਾ ਕੀਤਾ ਤਾਂ ਦੀਵਾਨ ਬੂਟਾ ਸਿੰਘ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਕੌਰ ਨਾਲ ਅੰਗ੍ਰੇਜ਼ੀ ਰਾਜ ਵਿਰੁਧ ਸਾਜ਼ ਬਾਜ਼ ਦੇ ਸ਼ੱਕ ਵਿਚ ਫੜਿਆ ਗਿਆ ਸੀ ਜਿਸ ਦੇ ਬਦਲੇ ਇਸ ਨੂੰ ਪੰਜਾਬ ਤੋਂ ਜਲਾਵਤਨ ਕਰ ਦਿੱਤਾ ਗਿਆ ਸੀ ਤੇ ਸਤ ਸਾਲ ਆਗਰੇ ਦੇ ਕਿਲੇ ਵਿਚ ਬੰਦ ਰਿਹਾ ਸੀ। ਇਸ ਖਿਆਲ ਦੇ ਅਸਰ ਹੇਠਾਂ ਲੈਫਟਿਨੈਂਟ ਕਰਨਲ ਬੇਲੀ ਡਿਪਟੀ ਇਨਸਪੈਕਟਰ ਜਨਰਲ ਪੋਲੀਸ ਆਪਣੀ ਰੀਪੋਰਟ ਵਿਚ ਲਿਖਦਾ ਹੈ ਕਿ ਦੀਵਾਨ ਬੂਟਾ ਸਿੰਘ ਸਰਕਾਰ ਅੰਗ੍ਰੇਜ਼ੀ ਦਾ ਸ਼ੁਭਚਿੰਤਕ ਨਹੀਂ ਹੈ ਅਤੇ ਇਸ ਦੇ ਪਹਿਲੇ ਹਾਲ ਚਾਲ ਨੂੰ ਦੇਖ ਕੇ ਇਹ ਗੱਲ ਸ਼ੱਕ ਵਾਲੀ ਹੈ ਕਿ ਇਹ ਆਦਮੀ ਧਾਰਮਕ ਭਾਵਨਾ ਨਾਲ ਕੂਕਿਆਂ ਦੀ ਰਹੁਰੀਤ ਦਾ ਸ਼ਰਧਾਲੂ ਬਣਿਆ ਹੋਇਆ ਹੈ।*

ਦੀਵਾਨ ਬੂਟਾ ਸਿੰਘ ਤੋਂ ਕੁਝ ਕੁ ਸਰਕਾਰੀ ਅਫਸਰ ਇਤਨਾ ਡਰਦੇ ਸਨ ਕਿ ਉਨ੍ਹਾਂ ਨੂੰ ਇਤਨਾ ਭੀ ਹੌਸਲਾ ਨਹੀਂ ਸੀ ਪੈਂਦਾ ਕਿ


  • ਲੈਫਟਿਨੇਂਟ ਕਰਨਲ ਜੀ, ਹਚਿਨਸਨ ਇੰਸਪੈਕਟਰ ਜਨਰਲ ਪੋਲੀਸ ਪੰਜਾਬ, ਲਾਹੌਰ, ਦੀ ਸਕੱਤ੍ਰ ਸਰਕਾਰ ਪੰਜਾਬ ਦੇ ਨਾਮ ਖੁਫ਼ੀਆ ਚਿਠੀ ਨੰਬਰ ੧੨-੩੭੬, ੩੦ ਜਨਵਰੀ, ੧੮੭੧, ਪੈਰਾ ਨੰਬਰ ੧੧।