ਪੰਨਾ:ਕੂਕਿਆਂ ਦੀ ਵਿਥਿਆ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਪਾਲ ਨੂੰ ਕੂਕਾ ਮਿਸ਼ਨ

ਸੰਨ ੧੮੭੦ ਦੇ ਪੰਗਾਰੇ ਦੇ ਮੌਸਮ ਵਿਚ ਭਾਈ ਰਾਮ ਸਿੰਘ ਵਲੋਂ ਨਿਪਾਲ ਦੇ ਵੱਡੇ ਵਜ਼ੀਰ ਮਹਾਰਾਜਾ ਸਰ ਜੰਗ ਬਹਾਦਰ ਕੰਵਰ ਰਾਣਾ ਜੀ ਪਾਸ ਇਕ ਮਿਸ਼ਨ ਭੇਜਿਆ ਗਿਆ। ਇਸ ਮਿਸ਼ਨ ਦੇ ਜਾਣ ਦਾ ਅਸਲੀ ਮਤਲਬ ਕੀ ਸੀ, ਇਸ ਦਾ ਪਤਾ ਨਹੀਂ ਚਲ ਸਕਿਆ, ਪਰ ਆਖਿਆ ਇਹ ਜਾਂਦਾ ਸੀ ਕਿ ਜੋ ਆਦਮੀ ਭੇਜੇ ਗਏ ਸਨ ਉਨਾਂ ਪਾਸ ਦੋ ਮੱਝਾਂ ਤੇ ਦੋ ਖੱਚਰਾਂ ਭੇਜੀਆਂ ਸਨ ਜਿਨ੍ਹਾਂ ਦੀ ਕਿ ਓਥੋਂ ਮੰਗ ਆਈ ਸੀ। ਪਰ ਇਸ ਗੱਲ ਤੋਂ ਕਿ ਭਾਈ ਰਾਮ ਸਿੰਘ ਦੇ ਦੇ ਨਿਕਟ ਵਰਤੀ ਸੂਬੇ ਭੇਜੇ ਗਏ ਸਨ, ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਦਾ ਅੰਦਨੀ ਮੰਤਵ ਮਹਾਰਾਜਾ ਜੰਗ ਬਹਾਦਰ ਨਾਲ ਮਿੜਾਨਾ ਸੰਬੰਧ ਪੈਦਾ ਕਰਨਾ ਸੀ।

ਨਿਪਾਲ ਰਾਜ ਵਿਚ ਪੰਦਰਾਂ ਵੀਹ ਸਿਖ ਨੌਕਰ ਸਨ। ਇਨਾਂ ਵਿਚੋਂ ਇਕ ਸਿੰਘ ਇਕ ਗੋਰਖਾ ਪਲਟਨ ਦਾ ਅਜੀਟਨ ਸੀ ਤੇ ਇਕ ਜਮਾਂਦਾਰ। ਇਹ ਕੂਕੇ ਨਹੀਂ ਸਨ। ਹਰੀ ਸਿੰਘ, ਕਿਰਪਾਲ ਸਿੰਘ ਬੀਰ ਸਿੰਘ ਤੇ ਬਿਸ਼ਨ ਸਿੰਘ ਓਥੇ ਕਾਫ਼ੀ ਪ੍ਰਸਿੱਧ ਸਨ। ਨਿਹਾਲ ਸਿੰਘ ਤੇ ਆਸਾ ਸਿੰਘ ਮਹਾਰਾਜਾ ਜੰਗ ਬਹਾਦਰ ਦੇ ਖਾਸ ਆਪਣੇ ਨੌਕਰਾਂ ਵਿਚੋਂ ਸਨ। ਇਹ ਇਸ ਤੋਂ ਪਹਿਲਾਂ ਜੰਗ ਬਹਾਦੁਰ ਲਈ ਮੱਝਾਂ ਲੈ ਕੇ ਗਏ ਸਨ, ਨਿਹਾਲ ਸਿੰਘ ਫਰੀਦਕੋਟੋ ਤੇ ਆਸਾ ਸਿੰਘ ਉੱਪਰ ਪੰਜਾਬੋਂ।

ਸੂਬੇ ਕਾਹਨ ਸਿੰਘ ਦੇ ਬਿਆਨ ਵਿਚ ਲਿਖਿਆ ਹੋਇਆ ਹੈ ਕਿ ਕਿਰਪਾਲ ਸਿੰਘ ਨੇ ਭਾਈ ਰਾਮ ਸਿੰਘ ਨੂੰ ਲਿਖਿਆ ਸੀ ਕਿ ਇਥੇ ਮੱਝਾਂ ਤੇ ਖਚਰਾਂ ਦੀ ਮੰਗ ਹੈ। ਚੁਨਾਂਚਿ ਭਾਈ ਰਾਮ ਸਿੰਘ ਨੇ