ਪੰਨਾ:ਕੂਕਿਆਂ ਦੀ ਵਿਥਿਆ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਸ਼ਮੀਰ ਵਿਚ ਕੁਕਿਆਂ ਦੀ ਪਲਟਣ

੧੧੧

੭੧ ਦੀ ਗਿਣਤੀ ਮੌਜੂਦ ਸੀ ਜਿਨ੍ਹਾਂ ਵਿਚ ਕੁਝ ਕੁ ਬਿਧ ਸਨ ਤੇ ਕੁਝ ਬਿਲਕੁਲ ਮੁੰਡੇ ਹੀ ਸਨ।

ਇਨ੍ਹਾਂ ਦੀ ਤਨਖਾਹ ਦਸ ਰੁਪਏ (ਚਲਕੀ) ਮਹੀਨਾ ਸੀ ਅਤੇ ਜੰਮੂ ਦੀ ਫੌਜ ਦੇ ਦੂਸਰੇ ਸਿਪਾਹੀ ਮਾਂ ਨਾਲੋਂ ਇਨ੍ਹਾਂ ਨੂੰ ਇਕ ਰੁਪਈਆਂ ਜ਼ਿਆਦਾ ਮਿਲਦਾ ਸੀ। ਇਸ ਤਨਖਾਹ ਦਾ ਕੁਝ ਹਿੱਸਾ ਆਟੇ ਦੀ ਸ਼ਕਲ ਵਿਚ ਮਿਲਦਾ ਸੀ ਤੇ ਬਾਕੀ ਨਕਦ ਮਿਲਦਾ ਸੀ। ਇਨ੍ਹਾਂ ਨੂੰ ਕਵਾਇਦ ਸਿਖਲਾਈ ਜਾਂਦੀ ਸੀ, ਪਰ ਹਾਲ ਤਕ ਪੂਰੀ ਤਰਾਂ ਹਥਿਆਰ ਨਹੀਂ ਸਨ ਮਿਲੇ। ਪਰੇਡ ਵੇਲੇ ਇਨ੍ਹਾਂ ਨੂੰ ਜ਼ਰੂਰੀ ਹਥਿਆਰ ਦੇ ਦਿੱਤੇ ਜਾਂਦੇ ਸਨ ਅਤੇ ਮੁੜ ਕੇ ਸਟੋਰ ਵਿਚ ਜਮਾਂ ਕਰਵਾ ਦਿੱਤੇ ਜਾਂਦੇ ਸਨ। ਇਨਾਂ ਨੂੰ ਵਰਦੀ ਨਹੀਂ ਸੀ ਮਿਲੀ ਹੋਈ। ਇੱਕ ਰੀਪੋਰਟ ਤੋਂ ਇਹ ਪਤਾ ਚੱਲਦਾ ਹੈ ਕਿ ਜੰਮੂ ਵਿਚ ਨਾਂ ਤਾਂ ਕੂਕੇ ਹੀ ਬਹੁਤੇ ਖੁਸ਼ ਸਨ ਅਤੇ ਨਾਂ ਹੀ ਇਨ੍ਹਾਂ ਤੋਂ ਮਹਾਰਾਜਾ ਰਣਬੀਰ ਸਿੰਘ।

ਕੁਝ ਚਿਰ ਬਾਦ ਇਸ ਪਲਟਣ ਦਾ ਹੈਡ-ਕੁਆਰਟਰ ਜੰਮੂ ਤੋਂ ਸ੍ਰੀਨਗਰ ਬਦਲ ਦਿੱਤਾ ਗਿਆ। ਨਵੰਬਰ ਸੰਨ ੧੮੭੦ ਵਿਚ ਪਲਟਣ ਦੀ ਨਫ਼ਰੀ ਦੋ ਢਾਈ ਸੌ ਦੇ ਵਿਚਕਾਰ ਹੋ ਗਈ। ਇਨਾਂ ਨੂੰ ਪੂਰੀ ਤਰਾਂ ਕਵਾਇਦ ਭੀ ਸਿਖਾਈ ਜਾਣ ਲਗ ਪਈ ਤੇ ਹਥਿਆਰ ਭੀ ਦੇ ਦਿਤੇ ਗਏ।ਇਸ ਵੇਲੇ ਇਸ ਦਾ ਮਾਨ ਅਫ਼ਸਰ ਸਰਦਾਰ ਰਾਮ ਸਿੰਘ ਸੀ। ਸਰਦਾਰ ਹੀਰਾ ਸਿੰਘ ਇਸ ਵੇਲੇ ਵੱਟੀ ਤੇ ਸੀ।

ਇਸ ਸਮੇਂ ਵਿਚ ਕੁਕਿਆਂ ਦੇ ਹੋਰ ਵੀ ਕਈ ਰਾਜਿਆਂ ਦੀਆਂ ਪਲਟਣਾਂ ਵਿਚ ਇੱਕੇ ਦੱਕੇ ਭਰਤੀ ਹੋਣ ਦੀਆਂ ਖਬਰਾਂ ਪੰਜਦੀਆਂ ਰਹੀਆਂ ਸਨ, ਪਰ ਕਿਸੇ ਪਾਸਿਓਂ ਕੁਕਿਆਂ ਦੀ ਸਰਕਾਰ ਵਿਰਧ ਕਿਸੇ ਗੱਲ ਦੀ ਕੋਈ ਐਸੀ ਰੀਪੋਰਟ ਨਹੀਂ ਪੰਜਾਂ, ਜਿਸ ਕਰਕੇ ਇਨਾਂ ਪਾਸੇ ਰਾਜਸੀ ਖਤਰਾ ਭਾਸਦਾ। ਪਰ ਤਾਂ ਭੀ ਪੰਜਾਬ ਸਰਕਾਰ