ਪੰਨਾ:ਕੂਕਿਆਂ ਦੀ ਵਿਥਿਆ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥਰਾਜਵਾਲੇ ਦਾ ਵਾਕਿਆ

੧੦੯

੩. ਮਾਹਣਾ ਸਿੰਘ, ਦੈਨੂੰ (ਸਰਸਾ), ਇਕ ਸਾਲ ਸਖਤ ਕੈਦ ਤੇ ਪੰਝੀ ਰੁਪਏ ਜੁਰਮਾਨਾ ਯਾ ਤਿੰਨ ਮਹੀਨੇ ਹੋਰ ਕੈਦ।

੪. ਬਲੀ ਸਿੰਘ, ਥਰਾਜਵਾਲਾ (ਸਰਸਾ), ਦਸ ਰੁਪਏ ਜੁਰਮਾਨਾ ਯਾ ਤਿੰਨ ਮਹੀਨੇ ਮਹਿਜ਼ ਕੈਦ।

੫. ਬਚਿੱਤੂ ਸਿੰਘ ਕੁਰਾਈਵਾਲਾ (ਮੁਕਤਸਰ), ਛੇ ਮਹੀਨੇ ਕੈਦ।

੬. ਹਰਨਾਮ ਸਿੰਘ, ਔਲਖ (ਸਰਸਾ), ਇੱਕ ਸਾਲ ਕੈਦ ਤੇ ਪੰਝੀ ਰੁਪਏ ਜੁਰਮਾਨਾ ਯਾ ਤਿੰਨ ਮਹੀਨੇ ਹੋਰ ਕੈਦ।

੭.ਸਰਮੁਖ ਸਿੰਘ, ਭਲਵਾਲਾ (ਮੁਕਤਸਰ) ਦਸ ਦੁਪਏ ਜੁਰਮਾਨਾ ਯਾ ਤਿੰਨ ਮਹੀਨੇ ਮਹਿਜ਼ ਕੈਦ।

ਇਸ ਮੌਕੇ ਤੇ ਸਰਕਾਰ ਦੀ ਸੇਵਾ ਦੇ ਬਦਲੇ ਸੋਢੀ ਮਾਨ ਸਿੰਘ ਨੂੰ ਔਨਰੇਰੀ ਮੈਜਿਸਟਰੇਟ ਬਣਾਇਆ ਗਿਆ ਤੇ ਕਈ ਪਿੰਡਾਂ ਵਾਲਿਆਂ ਨੂੰ ਨਕਦ ਇਨਾਮ ਦਿੱਤੇ ਗਏ। ਲੈਫ਼ਟਿਨੈਂਟ ਕਰਨਲ ਜੀ. ਹਚਿਨਸਨ, ਇਨਸਪੈਕਟਰ ਜਨਰਲ ਪੋਲੀਸ, ਆਪਣੀ ੧੪ ਜਨਵਰੀ ੧੮੫੦ ਦੀ ਚਿੱਠੀ ਨੰਬਰ ੭-੨੦੧ ਵਿਚ ਲਿਖਦਾ ਹੈ ਕਿ ਪੋਲੀਸ ਵਾਲਿਆਂ ਨੂੰ ਉਨਾਂ ਦੀ ਸੇਵਾ ਬਦਲੇ ਕੁਝ ਨਹੀਂ ਸੀ ਮਿਲਿਆ।