ਪੰਨਾ:ਕੂਕਿਆਂ ਦੀ ਵਿਥਿਆ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੬

ਕੂਕਿਆਂ ਦੀ ਵਿਥਿਆ

ਸੀ, ਇਸ ਲਈ ਸੁਪ੍ਰਿੰਟੈਂਡੈਂਟ ਪੋਲੀਸ ਮਿਸਟਰ ਟਰਟਨ-ਸਮਿਥ, ਅਸਿਸਟੈਂਟ ਕਮਿਸ਼ਨਰ ਮਿਸਟਰ ਵੇਕਫੀਲਡ ਵੀਹ ਪਿਆਦੇ ਪੋਲੀਸ ਦੇ fਸਿਪਾਹੀ ਤੇ ਪੰਦਰਾਂ ਘੋੜ-ਚੜੇ ਸਿਪਾਹੀ ਨਾਲ ਲੈ ਕੇ ਮੌਕੇ ਨੂੰ ਚਲ ਪਿਆ।

ਮਿਸਟਰ ਰਟਨ-ਸਮਿਥ ਤੇ ਉਸ ਦੀ ਪਾਰਟੀ ੧ ਮਾਰਚ ਦੇ ਦੋ ਵਜੇ ਸਵੇਰੇ ਮੁਕਤਸਰ ਪਹੁੰਚੇ। ਇਥੇ ਇਨ੍ਹਾਂ ਨੂੰ ਇਵਜ਼ੀ ਤਹਿਸੀਲਦਾਰ ਆਲਮ ਸ਼ਾਹ ਮਿਲਿਆ। ਉਸ ਨੇ ਦਸਿਆ ਕਿ ਕੁਕੇ ਥਰਾਜਵਾਲੇ ਇਕੱਠੇ ਹੋ ਰਹੇ ਹਨ ਅਤੇ ਆਪਣੇ ਆਪ ਨੂੰ ਹਵਾਲੇ ਕਰਨੋਂ ਨਾਂਹ ਕਰ ਰਹੇ ਹਨ। ਮੇਰੇ ਪਾਸ ਚੁੱਕਿ ਪੋਲੀਸ ਕਾਫ਼ੀ ਨਹੀਂ ਸੀ ਇਸ ਲਈ ਓਨਾਂ ਨੂੰ ਹੱਥ ਪਾਉਣਾ ਮੈਂ ਯੋਗ ਨਹੀਂ ਸਮਝਿਆ। ਸਮਿਥ ਤੇ ਵੇਕਫੀਲਡ ਘੋੜ-ਚੜੀ ਪੋਲੀਸ ਨੂੰ ਨਾਲ ਲੈ ਕੇ ਅੱਗੇ ਵਧੇ। ਇਨਾਂ ਦੇ ਆਉਣ ਦੀ ਖਬਰ ਸੁਣ ਕੇ ਸਹਾਇਤਾ ਦੇਣ ਲਈ ਸੋਢੀ ਮਾਨ ਸਿੰਘ ਤੇ ਉਨਾਂ ਦਾ ਭਾਈ ਭੀ ਆ ਗਏ। ਥਰਾਜਵਾਲਾ ਮੁਕਤਸਰੋਂ ੨੫ ਕੁ ਮੀਲ ਹੈ। ਲਾਗੇ ਪੁਜ ਕੇ ਪੋਲੀਸ ਨੂੰ ਓਹਲੇ ਰੱਖ ਕੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਕੂਕਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰਨ ਦਾ ਫੈਸਲਾ ਹੋਇਆ, ਜੋ ਬੜੀ ਖੁਸ਼ੀ ਨਾਲ ਆ ਇਕੱਠੇ ਹੋਏ ਹੋਏ ਸਨ।

ਦੁਪਹਿਰੋਂ ਬਾਦ ਦੋ ਵਜੇ ਇਹ ਪਾਰਟੀ ਥਰਾਜਵਾਲੇ ਪੁੱਜੀ। ਕੁਤਬਸ਼ਾਹ ਇਨਸਪੈਕਟਰ ਤੇ ਅੱਠ ਸਿਪਾਹੀ ਅਤੇ ਬੰਦੋਬਸਤ ਦਾ ਸਪ੍ਰਿੰਟੈਂਡੈਂਟ ਆਦਿ ਪਿੰਡੋਂ ਬਾਹਰ ਖੜੋਤੇ ਉਡੀਕ ਕਰ ਰਹੇ ਸਨ। ਕੁਤਬ ਸ਼ਾਹ ਇਨਸਪੈਕਟਰ ਨੇ ਮਲੂਕ ਸਿੰਘ ਕੂਕੇ ਰਾਹੀਂਯਤਨ ਕੀਤਾ ਸੀ ਕਿ ਕੁਕੇ ਗ੍ਰਿਫਤਾਰ ਹੋ ਜਾਣ ਪਰ ਥਰਾਜਵਾਲੇ ਦੇ ਮਸਤਾਨ ਸਿੰਘ ਨੇ ਮਲੂਕ ਸਿੰਘ ਦੀ ਕੋਈ ਪੇਸ਼ ਨਹੀਂ ਸੀ ਜਾਣ ਦਿੱਤੀ। ਹਾਂ ਮਲੂਕ ਸਿੰਘ ਇਸ ਗੱਲ ਵਿਚ ਸਫ਼ਲ ਹੋ ਗਿਆ ਸੀ ਕਿ ਮਸਤਾਨ ਸਿੰਘ ਤੇ ਕੁਤਬ ਸ਼ਾਹ ਦੀ ਆਪਸ ਵਿਚ ਗੱਲ-ਬਾਤ ਕਰਾ ਦੇਵੇ। ਮਸਤਾਨ ਸਿੰਘ ਨੇ ਕੁਤਬਸ਼ਾਹ ਨੂੰ ਕਿਹਾ ਕਿ ਚੰਗਾ