ਪੰਨਾ:ਕੂਕਿਆਂ ਦੀ ਵਿਥਿਆ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੨

ਕੂਕਿਆਂ ਦੀ ਵਿਥਿਆ

ਲਾਲਸਾ ਨੇ ਲੋਕਾਂ ਨੂੰ ਕੂਕਾ ਬਣਾਉਣ ਵੇਲੇ ਉਨ੍ਹਾਂ ਦੇ ਆਚਰਨ ਵਲ ਕਾਫ਼ੀ ਧਿਆਨ ਨਾ ਰੱਖਣ ਦਿੱਤਾ। ਜਿਸ ਦਾ ਕੁਦਰਤੀ ਨਤੀਜਾ ਇਹ ਹੋਇਆ ਕਿ ਕੁਕਿਆਂ ਦੇ ਆਚਰਨ ਵਿਚ ਢਿਲਿਆਈ ਆਉਂਦੀ ਗਈ ਤੇ ਭਾਈ ਰਾਮ ਸਿੰਘ ਦੇ ਨਿਕਟ-ਵਰਤੀਆਂ ਸੰਬੰਧੀ ਹੀ ਇਕ ਦੋ ਕਝੇ ਵਾਕਿਆਤ ਹੋ ਗਏ। ਪਹਿਲੋਂ ਪਹਿਲ ਭਾਈ ਰਾਮ ਸਿੰਘ ਇਸ ਮਾਮਲੇ ਵਿਚ ਬੜੇ ਸਖਤ ਹੋਇਆ ਕਰਦੇ ਸਨ ਅਤੇ ਚੋਰੀ ਯਾਰੀ ਦੀ ਸ਼ਿਕਾਇਤ ਹੋਣ ਪਰ ਦੋਸ਼ੀਆਂ ਨੂੰ ਝਟ ਖਾਰਜ ਕਰ ਦਿੱਤਾ ਜਾਂਦਾ ਸੀ। ਇਸ ਲਈ ਕਿਸੇ ਵਾਸਤੇ ਉਨ੍ਹਾਂ ਦੇ ਆਚਰਨ ਵਲ ਉਂਗਲੀ ਕਰ ਸਕਣਾ ਭੀ ਸ਼ਕਲ ਸੀ ਪਰ ਗਿਣਤੀ ਵਧ ਜਾਣ ਨਾਲ ਹਾਲਾਤ ਬਦਲ ਗਏ ਅਤੇ ਕੂਕਿਆਂ ਵਿਚ ਇਸਤ੍ਰੀ ਮਰਦਾਂ ਦੇ ਆਪਸ ਵਿਚ ਮੇਲ ਜੋਲ ਦੀ ਜਲਦੀ ਹੀ ਹੋ ਗਈ ਜ਼ਿਆਦਾ ਖੁਲ ਨੇ ਕੁਝ ਕੁ ਖਤਰਨਾਕ ਨਤੀਜੇ ਪੈਦਾ ਪਰ ਦਿੱਤੇ ਅਤੇ ਕੂਕਿਆਂ ਦੇ ਵਿਰੋਧੀਆਂ ਨੂੰ ਉਨ੍ਹਾਂ ਦੇ ਆਚਰਨ ਸੰਬੰਧੀ ਭੀ ਗੱਲਾਂ ਧੁਮਾਉਣ ਲਈ ਕਾਫ਼ੀ ਮਸਾਲਾ ਮਿਲ ਗਿਆ।

ਇਸੇ ਸਮੇਂ ਵਿਚ ਅੰਮ੍ਰਿਤਸਰ ਦੇ ਜ਼ਿਲੇ ਵਿਚ ਕੂਕਿਆਂ ਦੀ ਇਕ ਪ੍ਰਚਾਰਿਕਾ ਚੰਦ, ਜੋ ਸੰਨ ੧੮੬੯) ਦੀ ਦੀਵਾਲੀ ਨੂੰ ਅੰਮ੍ਰਿਤਸਰ ਆਈ ਹੋਈ ਸੀ, ਗੰਡਾ ਸਿੰਘ ਨਾਮੀ ਇਕ ਤਰਖਾਣ ਨਾਲ ਉਠ ਗਈ। ਬਾਦ ਵਿਚ ਜਵਾਹਰ ਸਿੰਘ ਤੇ ਗੰਡਾ ਸਿੰਘ ਨੇ ਚੰਦੋ ਨੂੰ ਕਤਲ ਕਰ ਦਿੱਤਾ। ਸੰਨ ੧੮੬੮ ਦੀ ਰੀਪੋਰਟ ਵਿਚ ਲਿਖਿਆ ਹੋਇਆ ਹੈ ਕਿ ਜਵਾਹਰ ਸਿੰਘ ਤਾਂ ਫਾਹੇ ਲਗ ਗਿਆ ਹੈ, ਪਰ ਗੰਡਾ ਸਿੰਘ ਹਾਲ ਤਕ ਹਥ ਨਹੀਂ ਆਇਆ।*


  • ਦਯਾ ਕੌਰ ਤੇ ਚੰਦ ਸੰਬੰਧੀ ਮੁਕਦਮਿਆਂ ਦੀਆਂ ਮਿਸਲਾਂ ਦੇ ਆਧਾਰ ਤੇ ਵੇਰਵੇ ਵਿਚ ਜਾਣਾ ਯੋਗ ਨਹੀਂ ਸਮਝਿਆ ਗਿਆ। ਇਸ ਲਈ ਇਥੇ ਇਸ਼ਾਰੇ ਮਾਤੂ ਸੰਖੇਪ ਹੀ ਲਿਖਿਆ ਹੈ।