ਪੰਨਾ:ਕੂਕਿਆਂ ਦੀ ਵਿਥਿਆ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧00

ਕੂਕਿਆਂ ਦੀ ਵਿਥਿਆ

ਪੂਰਣ ਪੁਰਖ ਅਚੁਤ ਅਬਿਨਾਸ਼ੀ ਜਿਸ ਬੇਦ ਪੁਰਾਣ ਨੇ ਗਇਆ ਹੈ। ਆਪਣਾ ਬਿਰਦੁ ਰਖਾ ਪਰਮੇਸ਼ਰ, ਰਾਮ ਸਿੰਘ ਨਾਮ ਕਹਾਇਆ ਹੈ।

ਇਹ ਦੋਨੋਂ ਤੁਕਾਂ ਸ੍ਰੀ ਗੁਰੂ ਗ੍ਰੰਥ ਦੇ ਇਕ ਸ਼ਬਦ ਦੀਆਂ ਦੋ ਤੁਕਾਂ ਨੂੰ ਭੰਨ ਕੇ ਬਣਾਈਆਂ ਗਈਆਂ ਹਨ।

ਪਰ ਇਸ ਘਾੜਤ ਤੇ ਭੰਨ-ਤੋੜ ਦੇ ਜ਼ਿਮੇਂਵਾਰ ਭਾਈ ਰਾਮ ਸਿੰਘ ਦੇ ਸੂਬੇ ਸਨ, ਖੁਦ ਭਾਈ ਰਾਮ ਸਿੰਘ ਨਹੀਂ, ਜਿਨ੍ਹਾਂ ਦਾ ਜ਼ਿਕਰ ਕਰਦਾ ਹੋਇਆ ਮੀਰ ਫ਼ਜ਼ਲ ਹੁਸੈਨ ਇਨਸਪੈਕਟਰ ਪੇਲਸ ਹੋਸ਼ਿਆਰਪੁਰ ਲਿਖਦਾ ਹੈ ਕਿ-

ਅਰਥਾਤ-ਪੀਰ ਨਹੀਂ ਉਡਦੇ, ਮੁਰੀਦ ਉਡਾਂਦੇ ਹਨ।

ਇਨਸਪੈਕਟਰ ਜਨਰਲ ਪੋਲੀਸ ਲਾਹੌਰ ਕੂਕਿਆਂ ਸੰਬੰਧੀ ਸੰਨ ੧੮੬੮ ਦੀ ਆਪਣੀ ਰਿਪੋਰਟ ਵਿਚ ਲਿਖਦਾ ਹੈ ਕਿ ਭਾਈ ਰਾਮ ਸਿੰਘ ਦਾ ਨਜ਼ਰ-ਬੰਦੀ ਤੋਂ ਖੁਲ ਮੰਗਣ ਦਾ ਇਕ ਮੰਤਵ ਇਹ ਸੀ ਕਿ ਉਹ ਆਨੰਦਪੁਰ, ਮੁਕਤਸਰ ਅਤੇ ਅੰਮ੍ਰਿਤਸਰ ਦੇ ਗੁਰਦੁਆਰਿਆਂ ਵਿਚ ਜਾ ਸਕੇ। ਓਸ ਨੂੰ ਆਸ ਇਹ ਸੀ ਕਿ ਇਨ੍ਹਾਂ ਗੁਰਦਵਾਰਿਆਂ ਦੇ ਮਹੰਤ, ਪੁਜਾਰੀ ਤੇ ਸਰਬਰਾਹ ਖੁਲ੍ਹਮ-ਖੁਲ੍ਹਾ ਉਸ ਨੂੰ ਇਕ ਗੁਰੂ ਪ੍ਰਵਾਣ ਕਰਨਗੇ ਅਤੇ ਗੁਰੂ ਨਾਨਕ ਗੁਰੁ ਗੋਬਿੰਦ ਸਿੰਘ ਵਾਲੀ ਇੱਜ਼ਤ ਤੇ ਪੋਜ਼ੀਸ਼ਨ ਦੇ ਦੇਣਗੇ। ਪਰ ਨਤੀਜ' ਬਿਲਕੁਲ ਇਸ ਦੇ ਵਿਰੁਧ ਨਿਕਲਿਆ, ਜਿਸ ਕਰਕੇ ਰਾਮ ਸਿੰਘ ਨੂੰ ਸਖਤ ਨਿਰਾਸਤਾ ਹੋਈ। ਮੈਨੂੰ ਇਹ ਪਤਾ ਲੱਗਾ ਹੈ ਕਿ ਉਹ ਹੁਣ ਆਪਣੇ ਆਪ ਅੱਗੇ ਨੂੰ ਭੈਣੀ ਤੋਂ ਬਿਲਕੁਲ ਹੀ ਬਾਹਰ ਨਾ ਨਿਕਲਣ ਦਾ ਫੈਸਲਾ ਕਰ ਲੈਣ ਪਰ ਵਿਚਾਰ ਕਰ ਰਿਹਾ ਹੈ। ਅਸਲ ਗੱਲ ਇਹ ਹੈ ਕਿ ਖੁਦਾਈ ਤਾਕਤ ਵਾਲੇ ਹੋਣ ਦੀ ਮਸ਼ਹੂਰੀ ਦੇ ਚਾਹਵਾਨਾਂ ਲਈ ਆਮ ਜਨਤਾ ਨਾਲ ਮਿਲਨਾ ਜੁਲਨਾ ਢੁਕਵਾਂ ਨਹੀਂ। ਹਰ ਥਾਂ ਪੁਰਾਣੇ ਸਿਖ ਪੁਜਾਰੀਆਂ ਨੇ ਭਾਈ ਰਾਮ ਸਿੰਘ ਦੀਆਂ ਨਵੀਆਂ ਘਾੜਤਾਂ ਨੂੰ ਪੂਵਾਣ ਕਰਨੋਂ ਨਾਂਹ