ਪੰਨਾ:ਕੁਰਾਨ ਮਜੀਦ (1932).pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧

ਸੂਰਤ ਬਕਰ ੨


ਜੋ ਲੋਗ ਆਖੇ ਨਾ ਲੱਗਣਗੇ ਅਰ ਸਾਡੀਆਂ ਨਸ਼ਾਨੀਆਂ ਨੂੰ ਝੂਠਿਆਰਨਗੇ ਵਹੀ ਨਾਰਕੀ ਹੋਵਣਗੇ ( ਅਰ) ਓਹ ਸਦਾ (ਸਦਾ) ਨਰਕਾਂ ਵਿਚ ਹੀ ਰਹਿਣਗੇ॥੩੬॥ ਰੁਕੂਹ ੪ ||

ਹੈ ਬਨੀ ਅਸਰਾਈਲ ਸਾਡੇ ਵੈ ਉਪਕਾਰ ਯਾਦ ਕਰੋ ਜੋ ਅਸੀ ਤੁਹਾਡੇ ਉਤੇ ਕਰ ਬੈਠੇ ਹਾਂ ਅਰ ਤੁਸੀ ਉਸ ਪ੍ਤਗੱਯਾ ਨੂੰ ਪੂਰਨ ਕਰੋ ਜੋ ( ਤੁਸਾਂ) ਸਾਡੇ ਨਾਲ ਕੀਤੀ। ਅਸੀਂ ਤੁਸਾਂ ਦੀ ਪ੍ਰਤਗੱਯਾ ਨੂੰ ਪੂਰਨ ਕਰਾਂਗੇ ਜੋ (ਅਸਾਂ) ਤੁਹਾਡੇ ਨਾਲ ਕੀਤੀ ਹੈ ਅਰ ਸਾਡੇ ਪਾਸੋਂ ਹੀ ਡਰਦੇ ਰਹ॥ ੪॥ ਅਰ ਏਸ (ਕੁਰਾਨ) ਉਤੇ ਈਮਾਨ ਲਿਆਓ ਜੋ ਅਸਾਂ ਨੇ (ਹੁਣ) ਉਤਾਰਿਆ ਹੈ ( ਅਰ ਓਹ) ਓਸ ( ਤੌਰਾਤ ਪੁਸਤਕ) ਦੀ ਤਸਦੀਕ ਕਰਦਾ ਹੈ ਜੋ ਤੁਹਾਡੇ ਪਾਸ ਹੈ ਅਰ (ਸਾਰਿਆਂ ਨਾਲੋਂ) ਪਹਿਲਾਂ ਏਸ ਥੀਂ ਬੇਮੁਖ ਨਾ ਹੋਵੇ ਅਰ ਸਾਡੀਆਂ ਆਯਤਾਂ ( ਵਿਚ ਹੇਰ ਫੇਰ ਕਰਕੇ ਉਨਹਾਂ) ਦੇ ਬਦਲੇ ਵਿਚ ਥੋੜਾ ਸਾ ਮੋਖ (ਅਰਥਾਤ ਜਗਤ ਦੇ ਲਾਬ੍ਹ) ਨਾ ਪਰਾਪਤ ਕਰੋ ਅਰ ਸਾਡੇ ਪਾਸੋਂ ਹੀ ( ਅਰਥਾਤ ਮੇਰੇ ਦੁਖ ਥੀਂ) ਡਰਦੇ ਰਹੋ॥ ੪੧॥ ਅਰ ਸੱਚ ਦਾ ਝੂਠ ਨਾਲ ਮੇਲ ਜੋਲ ਨਾ ਕਰੋ ਅਰ ਜਾਣ ਬੁਝਕੇ ਸੱਚੀ ਬਾਰਤਾ ਨੂੰ ਨਾ ਛਿਪਾਓ || ੪੨|| ਅਰ ਨਮਾਜ਼ ਪੜਿਆ ਕਰੋ ਅਰ ਜ਼ਕਾਤ ਦਿਤਾ ਕਰੋ ਅਰ ਜੋ ਪੁਰਖ (ਮੇਰੇ ਹਜੂਰ ਨਮਾਜ਼ ਪੜ੍ਹਨ ਦੇ ਵੇਲੇ) ਮੱਥਾ ਟੇਕਦੇ ਹਨ ਓਹਨਾਂ ਨਾਲ ਤੁਸੀਂ ਭੀ ਮੱਥਾ ਟੇਕਿਆ ਕਰੋ॥੪੩॥ ਕੀ ਤੁਸੀਂ (ਹੋਰਨਾਂ) ਲੋਗਾਂ ਨੂੰ ਭਲਾਈ ਕਰਨ ਦਾ ਉਪਦੇਸ਼ ਦੇਂਦੇ ਹੋ ਅਰ ਆਪਣੀ ਖਬਰ ਨਹੀਂ ਲੈਂਦੇ ਅਜੇ ਤਾਂ ਤੁਸੀਂ (ਰੱਬੀ ਪੁਸਤਕ ਭੀ) ਪੜ੍ਹਦੇ ਰਹਿੰਦੇ ਹੋ ਕੀ ਤੁਸੀ (ਏਤਨੀ ਬਾਰਤਾ ਭੀ) ਨਹੀਂ ਜਾਣਦੇ॥੪੪॥ ਅਰੁ ਦੁਖ ਦੇ (ਸਹਾਰਨ ਵਾਸਤੇ) ਸਬਰ ਅਤੇ ਨਮਾਜ਼ ਦਾ ਆਸਰਾ ਫੜੋ ਯਦਯਪਿ ਨਮਾਜ਼ ਬਿਖੜੀ ਘਾਟੀ ਹੈ ਪਰੰਤੂ ਉਨਹਾਂ ਵਾਸਤੇ ( ਨਹੀਂ) ਜੋ ਖਾਕਸਾਰ (ਦਾਸ)ਹਨ॥੪੫॥ (ਅਰ ਜੋ) ਏਹ (ਸੰਕਲਪ ਆਪਣੇ ਚਿਤ ਵਿਚ) ਰਖਦੇ ਹਨ ਕਿ ਓਹ ਆਦਮੀ (ਅੰਤ ਦੇ ਵੇਲੇ) ਆਪਣੇ ਪਰਵਰਦਿਗਾਰ ਨਾਲ ਮਿਲਨ ਵਾਲੇ ਅਰ ਉਸਦੀ ਤਰਫ ਲੋਟ ਕੇ ਜਾਣ ਵਾਲੇ ਹਨ॥ ੪੬॥ ਰੁਕੂਹ ੫॥

ਹੇ ਬਨੀ ਅਸਰਾਈਲ ਸਾਡੇ ਵੈ ਉਪਕਾਰ ਯਾਦ ਕਰੋ ਜੋ ਅਸੀਂ ਤੁਹਾਡੇ ਉਤੇ ( ਭੂਤਕਾਲ ਵਿਚ) ਕਰ ਚੁਕੇ ਹਾਂ ਅਰ ਏਸ ਬਾਰਤਾ ਨੂੰ ਭੀ ਕਿ ਅਸਾਂ ਤੁਹਾਨੂੰ ਸੰਸਾਰ ਦੇ ਲੋਗਾਂ ਨਾਲੋਂ (ਹਰ ਤਰਹਾਂ ਦੀ) ਪ੍ਰਧਾਨਤਾਈ ਦਿਤੀ ਸੀ |।੪੭॥ ਅਰ ਓਸ ਦਿਨ ਥੀ ਡਰੋ ਕਿ ਕੋਈ ਆਦਮੀ ਕਿਸੇ ਆਦਮੀ ਦੇ ਤੁਛ ਭੀ ਕੰਮ ਨਾ ਆਵੇ ਅਰ ਨਾ ਹੀ ਉਸ ਦੇ ਵੱਲੋਂ (ਕਿਸੇ ਦੀ) ਪਾਸਰਸ਼ ਮੰਨੀ ਜਾਵੇ ਅਰ ਨਾ ਹੀ ਉਸ ਦੇ ਪਾਸੋਂ ( ਕਿਸੇ ਪ੍ਰਕਾਰ ਦਾ) ਕੋਈ ਸਫਾਰਸ਼