ਪੰਨਾ:ਕੁਰਾਨ ਮਜੀਦ (1932).pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧

ਸੂਰਤ ਬਕਰੇ ੨


 ਪਹਿਚਾਨਨੇ ਵਾਲਾ ਹੈਂ॥ ੩੨॥ (ਤਦੋਂ ਖੁਦਾ ਨੇ ਆਦਮ ਨੂੰ) ਕਹਿਆ ਕਿ ਹੇ ਆਦਮ ਤੂੰ ਫਰਿਸ਼ਤਿਆਂ ਨੂੰ ਏਹਨਾਂ (ਵਸਤਾਂ) ਦੇ ਨਾਮ ਦਸ ਫਿਰ ਜਦੋਂ ਆਦਮ ਨੇ ਫਰਿਸ਼ਤਿਆਂ ਨੂੰ ਓਹਨਾਂ ( ਵਸਤੂਆਂ) ਦੇ ਨਾਮ ਦੱਸ ਦਿਤੇ ਤਦੋਂ (ਖੁਦਾ ਨੇ ਫਰਿਸ਼ਤਿਆਂ ਦੀ ਤਰਫ * ਸਮਾਹਿਤ ਹੋ ਕੇ) ਕਹਿਆ ਕਿਉਂ ਅਸਾਂ ਨਹੀਂ ਸੀ ਕਹਿਆ ਕਿ ਅਕਾਸ ਦੀਆਂ ਅਤੇ ਧਰਤੀ ਦੀਆਂ ਸਾਰੀਆਂ ਛੁਪੀਆਂ ਹੋਈਆਂ ਵਸਤਾਂ ਸਾਨੂੰ ਮਾਲੂਮ ਹਨ ਅਰ ਜੋ ਕੁਛ ਤੁਸੀਂ ( ਹੁਣ), ਪਰਗਟ ਕਰ ਰਹੇ ਹੋ (ਉਹ) ਅਰ ਜੋ ਕੁਛ ਤੁਸੀਂ ਸਾਡੇ ਪਾਸੋਂ ਛਿਪਾਂਦੇ ਸੀ (ਓਹ) ਸਭ ਸਾਨੂੰ (ਸ੍ਰਵ) ਮਾਲੂੰਮ ਹੈ॥ ੩੩॥ ਅਰ ਜਦੋਂ ਅਸਾਂ ਫ਼ਰਿਸ਼ਤਿਆਂ ਨੂੰ ਕਹਿਆਂ ਕਿ ਆਦਮ ਦੇ ਅੱਗੇ ਮੱਥਾ ਟੇਕੋ ਤਦੋਂ ਅਬਲੀਸ ਤੋਂ ਸਿਵਾ (ਸਾਰਿਆਂ ਦੇ ਸਾਰਿਆਂ) ਮੱਥਾ ਟੇਕ ਦਿਤਾ ਪਰੰਤੂ ਓਸ ਨੇ ਨਾ ਮੰਨਿਆ ਅਰ ਸ਼ੇਖੀ ਵਿਚ ਆ, ਗਿਆ ਅਰ ਅਮੋੜ ਬਣ ਬੈਠਾ॥ ੩੪॥ ਅਰ ਅਸਾਂ ਨੇ (ਆਦਮ ਨੂੰ) ਕਹਿਆ ਹੇ ਆਦਮ ਤੂੰ ਅਰ ਤੇਰੇ ਘਰ ਦੀ ਸ੍ਵਰਗ ਵਿਚ ਵੱਸੋ ਰੱਸੋ ਅਰ ਓਸ ਵਿਚੋਂ ਜਿਥੋਂ ਤੁਹਾਡਾ ਚਿਤ ਚਾਹੇ ਛਕੋ (ਛਕਾਓ) ਪਰੰਤੂ ਉਸ ਬ੍ਰਿਛ ਦੇ ਪਾਸ ਕਦੇ ਨਾ ਜਾਣਾ ( ਯਦੀ ਏਸ ਤਰਹਾਂ ਕਰੋਗੇ) ਤਾਂ ਤੁਸੀ (ਆਪਣਾ ਆਪੇ ਹੀ) ਨੁਕਸਾਨ ਭਰੋਗੇ ||੩੫|| ਬਸ ਸ਼ੈਤਾਨ ਨੇ ਓੁਹਨਾਂ ਨੂੰ ਓਥੋਂ (ਭਚਲਾ ਭਚਲੂ ਕੇ) ਪੁੱਟ ਸਿੱਟਿਆ(ਅੰਤ ਨੂੰ) ਜਿਸ (ਸਵਾਦ) ਵਿਚ ਸਨ ਉਸ ਵਿਚੋਂ ਉਨ੍ਹਾਂ ਨੂੰ ਨਿਕਸਵਾ ਦਿਤਾ ਅਰ ਅਸਾਂ ਨੇ ਹੁਕਮ ਦਿਤਾ ਤੁਸੀਂ (ਸਾਰੇ) ਉਤਰ ਜਾਵੋ ਤੁਸੀਂ ਇਕ ਦੇ ਇਕ ਵੈਰੀ ਅਤੇ ਧਰਤੀ ਉਤੇ ਤੁਹਾਡੇ ਵਾਸਤੇ ਕੁਛ (ਖਾਸ) ਸਮੇਂ ਤਕ ਰਹਿਣ ਦਾ ਠਕਾਣਾਂ (ਅਰਥਾਤ ਅਪਣੇ ਜੀਵਨ ਦੇ ਦਿਨ ਵਯਤੀਤ ਕਰਨ ਦੀ) ਸਮਗਰ ਹੈ॥ ੩੬॥ ਫੇਰ ਆਦਮ ਨੇ ਆਪਣੇ ਪਰਵਰਦਿਗਾਰ ਪਾਸੋਂ (ਅਸਤੁਤੀ ਕਰਨ ਦੇ ਕੁਛਕ)ਪਦ ਸਿਖ ਲੀਤੇ ਅਰ(ਉਨਹਾਂ ਪਦਾਂ ਦੀ‡ਬਰਕਤ ਨਾਲ) ਖੁਦਾ ਉਨਹਾਂ ਦਾ ਪਸ਼ਚਾਤਾਪ ਪ੍ਰਵਾਨ ਕੀਤਾ,ਨਿਰਸੰਦੇਹ ਉਹੀ ਵਡਾ ਭੁਲਣਾਂ ਬਖਸ਼ਨ ਵਾਲਾਂ ਕਿਰਪਾਲੂ ਹੈ॥੩੭॥ ( ਜਦੋਂ) ਅਸਾਂ ਨੇ ਆਗਿਆ ਦਿਤੀ ਕਿ ਤੁਸੀਂ ਸਾਰਿਆਂ ਦੇ ( ਸਾਰੇ) ਏਥੋਂ ਉਤਰ ਜਾਓ (ਤਾਂ ਸਾਥ ਹੀ ਏਹ ਭੀ ਸਮਝਾਇਆ ਗਿਆ ਸੀ ਕਿ) ਜੇਕਰ ਤੁਸੀ ਲੋਗਾਂ ਪਾਸ ਸਾਡੀ ਤਰਫੋਂ ਕੋਈ ਉਪਦੇਸ਼ ਆਵੇ ਤਾਂ ( ਉਸ ਦੇ ਉਤੇ ਤੁਰਨਾ ਕਾਹੇ ਤੇ) ਜੋ ਸਾਡੇ ਉਪਦੇਸ਼ ਦੇ ਅਨੁਸਾਰ ਕਲਣ (ਅੰਤ ਸਮੇਂ ਨੂੰ)ਉਨ੍ਹਾਂ ਉਤੇ·ਨਾਂ ( ਤਾਂ) ਕਿਸੇ ਪ੍ਰਕਾਰ ਦਾ ਡਰ (ਪ੍ਰਾਪਤ) ਹੋਵੇਗਾ ਅਤੇ ਨਾਹੀ ਓਹ ( ਕਿਸੇ ਪ੍ਰਕਾਰ ਦੇ) ਚਿੰਤਾਤੁਰ ਹੋਣਗੇ ||੩੮ || ਅਰ


  • ਧਯਾਨ ਕਰਕੇ॥

‡ਪ੍ਰਭਾਵ ਨਾਲ। .