ਪੰਨਾ:ਕੁਰਾਨ ਮਜੀਦ (1932).pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੬

ਪਾਰਾ ੪

ਸੂਰਤ ਨਿਸਾਇ ੪



ਉਹਨਾਂ ਉਪਰ(ਭੀ)ਧਰਮ ਦਾਰਦੇ ਹਨ ਅਰ ਪ੍ਰਮਾਤਮਾਂ ਅਗੇ ਝੁਕੇ ਰਹਿੰਦੇ ਹਨ ਅਰ ਅੱਲਾ ਦੀਆਂ ਆਇਤਾਂ ਦੇ ਪ੍ਰਤਯਾਹਾਰ ਵਿਚ ਥੋੜੇ ਦਾਮ ਨਹੀਂ ਲੈਂਦੇ ਇਹ ਵਹੀ ਲੋਗ ਹਨ ਜਿਨਹਾਂ ਦੇ ਅਜ਼ਰ ਉਨਹਾਂ ਦੇ ਪਰਵਰਦਿਗਾਰ ਦੇ ਪਾਸ ਹਨ (ਨਿਰਸੰਦੇਹ ਅੱਲਾ) ਜਲਦੀ ਹਿਸਾਬ ਕਰਨੇ ਵਾਲਾ ਹੈ ॥੧੯੯॥ ਮੁਸਲਮਾਨ! ਧੀਰਜ ਕਰੋ ਅਰ ਇਕ ਦੂਜੇ ਨੂੰ ਧੀਰਜ ਦੀ ਸਿਖਿਆ ਦੇਂਦੇ ਰਹੋ ਅਰ ਆਪਸ ਵਿਚ ਮਿਲ ਗਿਲ ਕੇ ਰਹੋ ਅਰ ਪ੍ਰਮਾਤਮਾਂ ਥੀਂ ਡਰੋ ਤਾਂ ਤੁਸੀ ਮਨੋਰਥ ਨੂੰ ਪਾਉ॥੨੦੦॥ ਰਕੂਹ ੨੦।

ਸੂਰਤਨਿਸਾਇ ਮਦੀਨੇਵਿਚ ਉਤਰੀ ਅਰ ਏਸ ਦੀਆਂ

ਇਕ ਸੌ ਸਤੱਤ੍ਰ ਆਯਤਾਂ ਅਰ ਚੌਬੀਸ ਰੁਕੂਹ ਹਨ॥

(ਆਰੰਭ) ਅੱਲਾ ਦੇ ਨਾਮ ਨਾਲ ( ਜੋ) ਅਤੇ ਦਿਆਲੂ ਅਰ ਕਿਰਪਾਲੂ(ਹੈ)॥੧॥ ਲੋਗੋ ਆਪਣੇ ਪਰਵਰਦਿਗਾਰ ਪਾਸੋਂ ਡਰੋ ਜਿਸ ਨੇ ਤੁਹਾਨੂੰ ਏਕ ਤਨ ( ਅਰਥਾਤ ਆਦਮ) ਥੀਂ ਪੈਦਾ ਕੀਤਾ ਅਰ ( ਏਹ ਏਸ ਤਰਹਾਂ) ਕਿ ਓਸ ਵਿਚੋਂ ਓਸ ਦੀ ਤੀਵੀਂ (ਹੱਵਾ) ਨੂੰ ਪੈਦਾ ਕੀਤਾ ਅਰ ਉਨ੍ਹਾਂ ਦੋਆਂ (ਮੀਆਂ ਬੀਬੀ) ਥੋਂ ਬਹੁਤ ਸਾਰੇ ਮਰਦ (ਤਥਾ) ਔਰਤਾਂ (ਦੁਨੀਆਂ ਵਿਚ) ਪਸਾਰ ਦਿਆਂ ਅਰ ਜਿਸ ਖੁਦਾ ਦੇ ਨਾਮ ਦਾ ਤੁਸੀਂ ਵਾਸਤਾ ਪਾਕੇ ਸਵਾਲ ਕਰਦੇ ਹੋ ਓਸ ਦਾ ਅਤੇ ਸੰਬੰਧੀਆਂ ਦਾ ਅੰਗ ਕਰਨਾ ਦ੍ਰਿਸ਼ਟੀ ਗੋਚਰ ਰਖੋ (ਕਹੇ ਤੇ) ਅੱਲਾ ਤੁਹਾਡੇ ਹਾਲ ਦਾ ਰਖਵਾਲਾ ਹੈ॥੨॥ ਅਰ ਯਤੀਮਾਂ ਦੇ ਨਾਲ ਉਨ੍ਹਾਂ ਦੇ ਹਵਾਲੇ ਕਰੋ ਅਰ ਪਵਿਤ੍ਰ ਮਾਲ ਦੀ ਤਿਨਿਧ ਵਿਚ ਹਰਾਮ ਦਾ ਮਾਲ ਨਾਂ ਲਓ ਅਰ ਉਨ੍ਹਾਂ ਦੇ ਮਾਲ ਨੂੰ ਆਪਣੇ ਮਾਲ ਨਾਲ ਮਿਲਾ ਕੇ ਖੋਹਾ ਮਾਹੀ ਨਾਂ ਕਰੋ (ਕਾਹੇ ਤੇ) ਏਹ (ਬਹੁਤ ਹੀ) ਬੜਾ ਗੁਨਾਹ ਹੈ॥੩॥ ਅਰ ਯਦੀ ਤੁਹਾਨੂੰ . ਏਸ ਬਾਤ ਦਾ ਸੰਭੂਮ ਹੋਵੇ ਕਿ ਮਹਿ ਲੜਕੀਆਂ ਵਿਚ ਇਨਸਾਫ ਕਾਇਮ ਨਾ ਰਖ ਸਕੋਗੇ ਤਾਂ ਆਪਣੀ ਮਰਜੀ ਨਾਲ ਦੋ ਦੋ ਅਰ ਤੀਨ ਤੀਨ ਅਰ ਚਾਰ ਚਾਰ ਇਸਤਰੀਆਂ ਨਾਲ ਨਕਾਹ ਕਰ ਲਵੋ ਪਰੰਚ ਯਦੀ ਤੁਹਾਨੂੰ ਏਸ ਬਾਤ ਦਾ ਸੰਸਾ ਹੋਵੇ ਕਿ (ਬਹੁਤੀਆਂ ਨਾੜੀਆਂ ਵਿਚ ਬਰਾਬਰੀ ਨਾਲ ਵਰਤਾਓ) ਨਾ ਕਰ ਸਕਾਂਗੇ ਤਾਂ (ਏਸ ਸੂਰਤ ਵਿਚ) ਇਕ ਹੀ (ਇਸ ਵਿਵਾਹ ਲੈਣੀ) ਅਥਵਾ ਜੋ(ਦਾਸੀ) ਤੁਹਾਡੇ ਅਧਿਕਾਰ ਵਿਚ ਹੋਵੇ ਇਹ ਇਸ ਯੁਕਤ ਥੀ ਸਮੀਪ ਹੈ ਕਿ ਤੁਸੀਂ ਬੇਇਨਸਾਫੀ ਨਾ ਕਰੋਰੇ॥ ੪॥ ਅਰ ਔਰਤਾਂ ਨੂੰ ਉਨ੍ਹਾਂ ਦੇ ਮਹਿਰ ਖ਼ਸ਼ ਦਿਲੀ ਨਾਲ ਦੇ ਦੇਵੋ ਫੇਰ ਯਦੀ ਉਹ ਪਰਸੰਨਤਾ ਯੁਕਤ ਓਸ ਵਿਚੋਂ ਤੁਹਾਨੂੰ ਕੁਛ ਛੱਡ ਦੇਣ ਤਾਂ ਓਸ ਨੂੰ ਰਚਦਾ ਪਚਦਾ (ਸਮਝਕੇ ਮਜੇ ਨਾਲ ਖਾਓ