ਪੰਨਾ:ਕੁਰਾਨ ਮਜੀਦ (1932).pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੪

ਮੰਜ਼ਲ ੧

ਸੂਰਤ ਆਲ ਇਮਰਾਂਨ ੩

੭੧



ਉਨਹਾਂ ਨੂੰ ਪਾਕ ਕਰਦਾ ਅਰ ਕਿਤਾਬ ਇਲਾਹੀ (ਅਰਥਾਤ) ਕੁਰਾਨ ਅਰ ਦਾਨਾਈ(ਦੀਆਂ ਬਾਤਾਂ)ਦੀ ਉਹਨਾਂ ਨੂੰ ਸਿਖਿਆ ਦੇਂਦਾ ਹੈ ਨਹੀਂ ਤਾਂ ਪਹਿਲਾਂ ਤਾਂ ਏਹ ਲੋਗ ਖੁਲਮਖੁਲੀ ਗੁਮਰਾਹੀ ਵਿਚ ਹੀ ਸਨ ॥੧੬੪॥ ਕੀ ਜਦੋਂ ਤੁਸਾਂ (ਮੁਸਲਮਾਨਾਂ) ਉਤੇ ਮੁਸੀਬਤ ਆਗਈ ਹਾਲਾਂ ਕਿ ਤੁਸੀਂ ਏਸ ਨਾਲੋਂ ਦੁਨੀ ਵਿਪਤੀ (ਆਪਣਿਆਂ ਵੈਰੀਆਂ) ਉਪਰ ਪਾ ਚੁਕੇ ਹੋ (ਅਰਥਾਤ ਇਹ ਮੁਸੀਬਤ ਓਸ ਨਾਲੋਂ ਅੱਧੀ ਹੈ) ਤਾਂ (ਭੀ) ਤੁਸੀਂ (ਦਿਲ ਛਡਕੇ) ਲਗੇ ਕਹਿਣ ਕਿ ਇਹ (ਆਫਤ) ਕਿਥੋਂ (ਆ ਗਈ ਹੈ ਪੈਯੰਬਰ ਇਹਨਾਂ ਲੋਗਾਂ ਨੂੰ) ਕਹੋ ਕਿ ਇਹ (ਆਫਤ ਆਈ ਤਾਂ)ਤੁਹਾਡੇ ਆਪਣੇ (ਕੀਤੇ)ਨਾਲ (ਆਈ)ਨਿਰਸੰਦੇਹ ਅੱਲਾ ਸਰਬ ਵਸਤੂਆਂ ਉਪਰ ਕਾਦਰ ਹੈ ॥੧੬੫॥ ਅਰ ਦੋ ਫੌਜਾਂ ਦੇ ਮੁਕਾਬਲੇ ਦੇ ਦਿਨ ਜੋ ਵਿਪਤਿ ਤੁਹਾਡੇ ਉਪਰ ਆਈ ਤਾਂ ਈਸ਼ਵਰ ਦੀ ਆਗਿਆ ਨਾਲ ਆਈ ਸੀ ਅਰ ਇਹ ਭੀ ਅਭਿਲਾਖਾ ਸੀ ਕਿ ਖੁਦਾ (ਸੱਚੇ) ਈਮਾਨ ਵਾਲਿਆਂ ਨੂੰ ਮਾਲੂਮ ਕਰ ਲਵੇ ਅਰ ਮੁਨਾਫਿਕਾਂ (ਦੰਬੀਆਂ) ਨੂੰ (ਭੀ) ਮਾਲੂਮ ਕਰ ਲਵੇ ॥ ੧੬੬॥ ਅਰ ਮੁਨਾਫਕਾਂ ਨੂੰ ਕਹਿਆ ਗਿਆ ਕਿ ਆਓ ਅੱਲਾ ਦੇ ਰਾਹ ਵਿਚ ਲੜੋ ਜਾਂ (ਓਸ ਵਾਸਤੇ ਨ ਲੜੋ, ਤਾਂ ਦਸ਼ਮਨਾ ਨੂੰ ਆਪਣੇ ਉੱਤੋਂ ਤਾਂ) ਹਟਾ ਦਿਓ (ਤਾਂ) ਲਗੇ ਕਹਿਣ ਕਿ ਯਦੀ ਅਸੀਂ ਸਮਝਦੇ (ਕਿ ਅੱਜ) ਲੜਾਈ (ਹੋਵੇਗੀ) ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਹੋ ਜਾਂਦੇ ਇਹ (ਲੋਗ) ਓਸ ਦਿਨ ਈਮਾਨ ਦੀ ਅਪੇਖਿਆ ਕੁਫਰ ਦੇ ਬਹੁਤ ਸਮੀਪ ਸਨ ਮੂੰਹੋਂ ਐਸੀ ਬਾਤ ਕਹਿੰਦੇ ਹਨ ਜੋ ਇਹਨਾਂ ਦੇ ਚਿਤ ਵਿਚ ਨਹੀਂ ਅਰ ਖੁਦਾ ਖੂਬ ਜਾਣਦਾ ਹੈ ਜਿਸ ਨੂੰ ਛਿਪਾਉਂਦੇ ਹਨ ॥੧੬੭॥ (ਇਹ ਵਹੀ ਲੋਗ ਹਨ) ਜੋ(ਆਪ ਤਾਂ ਮਜ਼ੇ ਨਾਲ) ਬੈਠੇ ਰਹੇ ਅਰ ਆਪਣੇ (ਸ਼ਹੀਦ) ਭਰਾਵਾਂ ਦੇ ਵਾਸਤੇ ਆਖਣ ਲਗੇ ਕਿ (ਯਦੀ) ਸਾਡੇ ਕਹੇ ਲਗਦੇ ਤਾਂ ਮਾਰੇ ਨਾ ਜਾਂਦੇ (ਹੇ ਪੈਯੰਬਰ ਇਹਨਾਂ ਲੋਗਾਂ ਨੂੰ) ਕਹੋ ਕਿ ਯਦੀ ਤੁਸੀਂ(ਆਪਣੇ ਕਥਨ ਵਿਚ) ਸਚੇ ਹੋ ਤਾਂ ਆਪਣੇ ਉਤੋਂ ਮੌਤ ਨੂੰ ਟਾਲ ਦੇਣਾ ॥੧੬੮॥ ਅਰ (ਹੇ ਪੈਯੰਬਰ) ਜੋ ਲੋਗ ਅੱਲਾ ਦੇ ਰਾਹ ਵਿਚ ਮਾਰੇ ਗਏ ਹਨ ਓਹਨਾਂ ਨੂੰ ਮਰਿਆਂ ਹੋਇਆਂ ਨਾ ਜਾਨਣਾ (ਏਹ ਮਰੇ ਹੋਏ ਨਹੀਂ ਹਨ) ਕਿੰਤੂ ਆਪਣੇ ਪਰਵਰਦਿਗਾਰ ਦੇ ਪਾਸ ਜੀਉਂਦੇ (ਜਾਗਦੇ) ਹਨ ਏਹਨਾਂ ਨੂੰ ਰੋਜੀ(ਭੋਜਨ)ਮਿਲਦਾ ਹੈ ॥੧੬੬॥ (ਅਰ) ਜੋ ਕੁਛ ਅੱਲਾ ਨੇ ਆਪਣੇ ਫਜਲ ਨਾਲ ਓਹਨਾਂ ਨੂੰ ਦੇ ਰਖਿਆ ਹੈ ਓਸ ਵਿਚ ਮਗਨ ਹਨ ਅਰ ਜੋ ਲੋਗ ਏਹਨਾ ਦੇ ਪਿਛੋਂ (ਜੀਉਂਦੇ ਰਹੇ ਅਰ) ਅਜੇ ਏਹਨਾਂ ਵਿਚ ਆਕੇ ਰਲੇ ਨਹੀਂ ਓਹਨਾਂ ਦੀ ਨਿਸਬਤ (ਇਹ ਖਿਆਲ ਕਰਕੇ) ਖੁਸ਼ੀਆਂ ਮਨਾਉਂਦੇ ਹਨ ਕਿ (ਇਹ ਭੀ ਸ਼ਹੀਦ ਹੋਣ ਤਾਂ ਸਾਡੀ ਤਰਹਾਂ) ਏਹਨਾਂ ਉਤੇ ( ਭੀ) ਨਾ ( ਕਿਸੇ ਤਰਹਾਂ ਦਾ) ਭੈ (ਪਰਾਪਤ)