ਪੰਨਾ:ਕੁਰਾਨ ਮਜੀਦ (1932).pdf/706

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੦੬

ਪਾਰਾ ੩੦

ਸੂਰਤ ਆਲਾ ੮੭

॥੨॥ ( ਭਾਵ ਸਾਨੂੰ ਅਕਾਸ ਅਰ ਨਛੱਤ ਦੀ ਸੌਗੰਧ ਹੈ)॥ ੩॥ ਕਿ ਕੋਈ ਪਰਖ ਨਹੀਂ ਜਿਸ ਉਪਰ ( ਸਾਡੀ ਤਰਫੋਂ) ਚੌਕੀਦਾਰ ( ਕਰਾਮਨ, ਕਰਨ ਕਾਤਬੀਨ ਅਰਥਾਤ ਮਹਾਤਮਾਂ ਲਿਖਾਰੀ ਫਰਿਸ਼ਤੇ ਇਸਥਿਤ) ਨਾ ਹੋਣ ॥ ੪॥ ਤਾਂ ਆਦਮੀ ਨੂੰ ਚਾਹੀਦਾ ਹੈ ਕਿ (ਹੋਰ ਨਹੀਂ ਤਾਂ ਏਤਨੀ ਹੀ ਬਾਰਤਾ ਨੂੰ) ਦੇਖੇ ਕਿ ਓਹ ਕਿਸ ਵਸਤੂ, ਥੀਂ ਪੈਦਾ ਕੀਤਾ ਗਇਆ ਹੈ॥੫॥ ਉਹ ਉਤਪਤ ਕੀਤਾ ਗਇਆ ਹੈ ਪਾਣੀ ( ਅਰਥਾਤ ਬੀਰਜ ਦੇ ਬਿੰਦੂ) ਥਾਂ ॥੬॥ ਜੋ ਪਿਠ ਅਰ ਸੀਨੇ ਦੀਆਂ ਹੱਡੀਆਂ ਦੇ ਵਿਚੋਂ ਓਂਛਲ ਕੇ ਨਿਕਲਦਾ ਹੈ॥ ੭॥ ਨਿਰਸੰਦੇਹ ਖੁਦਾ ( ਆਦਮੀ ਦੇ ਮਰਿਆਂ ਪਿਛੋਂ) ਓਸ ਦੇ ਲੌਟਾਉਣੇ ( ਅਰਥਾਤ ਓਸ ਦੇ ਦੂਜੀ ਵੇਰੀ ਪੈਦਾ ਕਰਨੇ) ਨੂੰ ( ਭੀ) ਸਾਮਰਥ ਹੈ॥੮॥ ਜਿਸ ਦਿਨ ( ਲੋਕਾਂ ਦੇ ਦਿਲਾਂ ਦੇ ਭੇਤ ਜਾਚੇ ਜਾਣਗੇ॥ ੬॥ ( ਉਸ ਦਿਨ) ਨਾਂ ਤਾਂ ਆਦਮੀ ਦਾ ( ਆਪਣਾ) ਕੁਝ ਜੋਰ (ਚਲੇਗਾ) ਅਰ ਨਾ ਕੋਈ ( ਓਸ ਦਾ) ਸਹਾਇਕ ਹੋਵੇਗਾ॥੧੦॥ ਬਰਖਾ ਕਰਨ ਵਾਲੇ ਅਗਾਸ ਦੀ ਕਸਮ॥ ੧੧॥ ਅਰ ਧਰਤੀ ਦੀ ( ਸੌਗੰਧ) ਜੋ ( ਬੀਜ ਦੇ ਅੰਗੂਰ ਕੱਢਨ ਦੇ ਵੇਲੇ) ਫਟ ਜਾਂਦੀ ਹੈ॥ ੧੨॥ ਕਿ ਨਿਰਸੰਦੇਹ ਕੁਰਾਨ ਇਕ ਨਪਟੇਰੇ ਦੀ ਬਾਰਤਾ ਨਪਟੇਰੇ ਦੀ ਬਾਰਤਾ ਹੈ॥ ੧੩॥ ਅਰ ਓਹ ਕੁਛ ਸਧਾਰਣ (ਜੈਸੀ ਬੇ ਬੁਨਿਆਦ ਬਾਰਤਾ ਨਹੀਂ॥ ੧੪॥ ਨਿਰਸੰਦੇਹ ਏਹ ( ਕਾਫਰ ਤਾਂ ਆਪਣੇ) ਦਾਓ ਕਰ ਰਹੇ ਹਨ॥੧੫॥ ਅਰ ਅਸੀਂ ( ਆਪਣੇ) ਦਾਓ ਕਰ ਰਹੇ ਹਾਂ॥੧੬॥ ਤਾਂ (ਹੇ ਪੈਯੰਬਰ ਏਹਨਾਂ) ਕਾਫਰਾਂ ਨੂੰ ਮੁਹਲਤ ਦਿਓ ( ਅਰ ਜ਼ਿਆਦਾ ਨਹੀਂ ਪ੍ਰਤਯਤ) ਏਹਨਾਂ ਨੂੰ ਥੋੜੀ ਜੈਸੀ ਮੁਹਲਤ ਦੇ ਦਿਓ॥ ੧੭॥ ਰੁਕੂਹ ੧॥

ਸੂਰਤ ਆਲਾ ਮਕੇ ਵਿਚ ਉਤਰੀ ਅਰ ਇਸ ਦੀਆਂ
ਉੱਨੀ ਆਇਤਾਂ ਅਰ ਇਕ ਰੁਕੂਹ ਹੈ।

( ਆਰੰਭ) ਅੱਲਾ ਦੇ ਨਾਮ ਨਾਲ ( ਜੋ) ਅਤੀ ਦਿਆਲੂ ( ਅਰ ਕਿਰਪਾਲੂ ( ਹੈ)। ( ਹੇ ਪੈਗ਼ੰਬਰ) ਆਪਣੇ ਪਰਵਰਦਿਗਾਰ ਵਡਿਆਂਈਆਂ ਵਾਲੇ ਦੇ ਨਾਮ ਦੀ ਮਹਿੰਮਾ ਕਰਦੇ ਰਹਿਆ ਕਰੋ॥ ੧॥ ਜਿਸ ਨੇ ( ਸਰਵ ਬ੍ਰਹਮੰਡ ਨੂੰ) ਉਤਪੰਨ ਕੀਤਾ ਅਰ ( ਬਹੁਤ) ਸੋਭਨੀਕ ਉਤਪੰਨ ਕੀਤਾ॥੨॥ ਅਰ ਜਿਸ ਨੇ ( ਹਰ ਇਕ ਵਸਤੂ ਦੀ ਗਰਜ਼ ਤਥਾ ਦੀ ਗਾਇਤ ਦਾ) ਅੰਦਾਜ਼ਾ ਕੀਤਾ ਅਰ ( ਓਸ ਨੂੰ ਓਸੇ) ਰਾਹ ਪਾ ਦਿਤਾ ॥੩॥ ਅਰ ਜਿਸਨੇ ( ਹਰਾ ਭਰਾ ਲਹਿ ਲਹਾਉਂਦਾ) ਚਾਰਾ