ਪਾਰਾ ੩੦
ਸੂਰਤ ਤਤਫੀਫ ੮੩
੭੦੧
ਸਤ ਬਨਾਇਆ ਅਰ ਤੇਰੇ ਜੋੜ ਬੰਦ ਮੁਨਾਸਿਬ ਰਖੇ॥੭॥ (ਫੇਰ) ਜਿਸ ਪ੍ਰਕਾਰ ਚਾਹਿਆ ਤੇਰਾ (ਅਰਥਾਤ ਤੇਰੇ ਅੰਗ ਦਾ) ਸੰਬੰਧ ਰਲਾ ਦਿਤਾ ॥੮॥ ਪਰੰਤੂ ਬਾਰਤਾ ਇਹ ਹੈ ਕਿ ਤੁਸੀਂ (ਆਦਮ ਦੀ ਅੰਸ) ਬਦਲੇ (ਦੇ ਦਿਨ) ਨੂੰ ਨਹੀਂ ਮੰਨਦੇ॥੯॥ ਹਾਲਾਂ ਕਿ ਤੁਹਾਡੇ ਉਪਰ (ਸਾਡੇ) ਚੌਕੀਦਾਰ (ਮੁਕਰਰ) ਹਨ॥ ੧੦॥ ਕਰਾਮਨ ਕਾਤਬੀਨ (ਅਰਥਾਤ ਚਿਤ੍ ਗੁਪਤ ਮਹਾਤਮਾਂ ਲਖਨੇ ਵਾਲੇ॥੧੧॥ ਕਿ ਜੋ ਕੁਛ ਭੀ ਤੁਸੀਂ ਕਰਦੇ ਹੋ ਓਹਨਾਂ ਨੂੰ ਮਾਲੂਮ ਰਹਿੰਦਾ ਹੈ॥ ੧੨॥ ਨਿਰਸੰਦੇਹ ਸੰਜਮੀ(ਲੋਗ) ਅਲਬੱਤਾ ਮਜ਼ੇ (ਦੇ) (ਸਵਰਗ) ਵਿਚ ਹੋਣਗੇ॥ ੧੩॥ਅਰ ਨਿਰਸੰਦੇਹ ਬਦਕਾਰ (ਲੋਕ) ਅਵਸ਼ ਨਰਕ ਵਿਚ ਹੋਣਗੇ॥੧੪॥ ਅਰੁ ਬਦਲੇ ਦੇ ਦਿਨ (ਅਰਥਾਤ ਕਿਆਮਤ ਨੂੰ) ਉਸ (ਦੋਜ਼ਖ) ਵਿਚ ਦਾਖਲ ਹੋਣਗੇ॥੧੫॥ ਅਰ ਉਹ ਓਸ ਥੀਂ (ਕਦਾਚਿਤ) ਗੁਪਤ ਨਹੀਂ ਹੋ ਸਕਣਗੇ॥ ੧੬॥ ਅਰ (ਹੇ ਪੈਯੰਬਰ) ਤੁਸੀਂ ਕੀ ਸਮਝੇ ਬਦਲੇ ਦਾ ਦਿਨ ਹੈ ਕੀ ਚੀਜ। ੧੭॥ ਫੇਰ (ਅਸੀਂ ਤੁਸਾਂ ਥੀਂ ਦੁਬਾਰਾ ਪੁਛਦੇ ਹਾਂ ਕਿ) ਤੁਸੀਂ ਕੀ ਸਮਝੇ ਕਿ ਦਿਹਾੜਾ ਬਦਲੇ ਦਾ ਹੈ ਕੀ ਚੀਜ਼ ੭॥ ੧੮॥( ਏਹ ਉਹ ਦਿਨ ਹੋਵੇਗਾ) ਜਦੋਂ ਕਿ ਕੁਝ ਪੁਰਖ ਕਿਸੇ ਪੁਰਖ ਨੂੰ ਕੋਈ ਭੀ ਲਾਭ ਨਹੀਂ ਪਹੁੰਚਾ ਸਕੇਗਾ ਅਰ ਓਸ ਦਿਨ ਰਾਜ ਪ੍ਰਮਾਤਮਾ ਦਾ ਹੀ ਹੋਵੇਗਾ॥ ੧੯॥ ਰੁਕੂਹ ੧॥
ਸੂਰਤ ਤਤਫੀਫ ਮੱਕੇ ਵਿਚ ਉਤਰੀ ਅਰ ਇਸ
ਦੀਆਂ ਛਤੀ ਆਇਤਾਂ ਅਰ ਇਕ ਰੁਕੂਹ ਹੈ।
(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੁ (ਹੈ)। ਘਟ ਦੇਣ ਵਾਲਿਆਂ ਦੀ (ਬੜੀ ਹੀ) ਵੈਰਾਨੀ ਹੈ॥੧॥ ਕਿ ਲੋਕਾਂ ਪਾਸੋਂ ਮਿਣ ਕੇ ਲੈਣ ਤਾਂ ਪੂਰਾ ਪੂਰਾ ਲੈਣ॥੨॥ ਅਰ ਜਦੋਂ ਓਹਨਾਂ ਨੂੰ ਮਿਣ ਕੇ ਅਥਵਾ ਓਹਨਾਂ ਨੂੰ ਤੋਲ ਕੇ ਦੇਣ ਤਾਂ ਘਟ ਦੇਣ॥੩॥ ਕੀ ਏਹਨਾਂ ਨੂੰ ਏਸ ਬਾਰਤਾ ਦਾ ਖਿਆਲ ਨਹੀਂ ਕਿ ਬੜੇ (ਸਖਤ) ਦਿਨ (ਅਰਥਾਤ ਕਿਆਮਤ ਨੂੰ)॥ ੪॥ ਏਹ ਉਠਾ ਕੇ ਖੜੇ॥੪॥ ਕੇ ਕੀਤੇ ਜਾਣਗੇ ॥੫॥ (ਅਰ) ਓਸ ਦਿਨ ਲੋਗ ਸੰਸਾਰ ਦੇ ਪਰਵਰਦਿਗਾਰ ਦੇ ਸਨਮੁਖ (ਕਰਮਾਂ ਦੇ ਜਵਾਬ ਦੇਣ ਵਾਸਤੇ) ਖੜੇ ਹੋਣਗੇ॥੬॥ ਸੁਨੋ ਜੀ! ਬਦਕਾਰ ਲੋਗਾਂ ਦੇ ਕਰਮ ਪੜ੍ਹ ਕੈਦੀਆਂ ਦੇ ਰਜਿਸਟਰ ਵਿਚ (ਦਰਜ ਹੁੰਦੇ ਰਹਿੰਦੇ) ਹਨ। ੭॥ ਅਰ (ਹੇ ਪੈਗੰਬਰ) ਤੁਸੀਂ ਕੀ ਸਮਝੇ ਕਿ ਕੈਦੀਆਂ ਦਾ ਰਜਿਸਟਰ ਹੈ ਕੀ ਚੀਜ਼?॥੮॥ (ਓਹ ਇਕ)