ਪੰਨਾ:ਕੁਰਾਨ ਮਜੀਦ (1932).pdf/700

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੦੦

ਪਾਰਾ ੩੦

ਸੂਰਤ ਅਨਫਤਾਰ ੮੨

(ਭਾਵ ਸਾਨੂੰ ਏਹਨਾਂ ਸਾਰੀਆਂ ਚੀਜ਼ਾਂ ਦੀ ਸੌਗੰਧ ਹੈ) ਕਿ ਏਹ (ਕੁਰਾਨ ਨਿਰਸੰਦੇਹ ਮਾਨ ਵਾਲੇ ਫਰਿਸ਼ਤੇ (ਅਰਥਾਤ ਜਬਰਾਈਲ) ਦ (ਪਹੁੰਚਾਇਆ) ਹੋਇਆ ਸੰਦੇਸਾ ਹੈ॥ ੧੯॥(ਅਰ ਓਹ ਵਹੀ ਦੇ ਭਾਰੀ ਬੋਝ ਉਠਾਉਣ ਦੀ) ਸਮਰਥ ਰਖਦਾ ਹੈ (ਅਰ) ਮਾਲਿਕ ਅਰਸ਼ (ਵਡੇ ਅਰਥਾਤ ਖੁਦਾ) ਦੀ ਜਨਾਬ ਵਿਚ ਉਸ ਦਾ ਵਡਾ ਦਰਜਾ ਹੈ॥ ੨੦॥ (ਅਰ) ਓਥੇ (ਫਰਿਸ਼ਤਿਆਂ ਦਾ) ਅਫਸਰ (ਹੈ) ਅਰ ਅਮਾਨਤਦਾਰ ਹੈ॥ ੨੧॥ ਅਰ (ਹੇ ਮੱਕਾ ਨਵਾਸੀਓ) ਤੁਹਾਡੇ ਸੰਗੀ (ਮੁਹੰਮਦ) ਕੋਈ ਬਾਵਲੇ ਨਹੀਂ॥੨੨॥ ਅਰੁ ਨਿਰਸੰਦੇਹ ਓਹਨਾਂ ਨੇ ਜਬਰਾਈਲ ਨੂੰ (ਆਸਮਾਨ ਦੇ) ਨਿਰਮਲ ਆਕਾਸ਼ ਵਿਚ ਦੇਖਿਆ (ਭੀ) ਹੈ॥ ੨੩॥ ਅਰ ਏਹ ਗ਼ੈਬ (ਦੀਆਂ ਬਾਤਾਂ) ਉਪਰ ਬਖ਼ਲ ਕਰਨ ਵਾਲੇ (ਭੀ) ਨਹੀਂ॥ ੨੪॥ ਅਰ ਏਹ ( ਕੁਰਾਨ) ਮਰਦੂਦ ਸ਼ੈਤਾਨ ਦੀਆਂ ( ਕੀਤੀਆਂ ਬਾਤਾਂ (ਭੀ) ਨਹੀਂ॥੨੫॥ ਫੇਰ ਤੁਸੀਂ ( ਲੋਗ) ਕਿਧਰ ( ਨੂੰ ਬਹਿਕੇ) ਚਲੇ ਜਾ ਰਹੇ ਹੋ॥੨੬॥ ਏਹ ਕੁਰਾਨ ਤਾਂ ਦੁਨੀਆਂ ਜਹਾਨ ਦਿਆਂ ਲੋਗਾਂ ਦੇ ਵਾਸਤੇ ਸਿਖੜਾ ਹੀ (ਸਿਖੜਾ) ਹੈ॥ ੨੭॥ ( ਪਰੰਤੂ) ਓਸੇ ਨੂੰ (ਲਾਭਦਾਇਕ ਹੈ) ਜੋ ਤੁਹਾਡੇ ਪਾਸੋਂ ਸਿੱਧੇ ਰਸਤੇ ਉਪਰ ਚਲਨਾ ਚਾਹੇ ॥ ੨੮॥ ਅਰ ਤੁਸੀਂ ( ਕੁਛ ਭੀ) ਨਹੀਂ ਚਾਹ ਸਕਦੇ ਪਰੰਤੂ ਏਹ ਕਿ ਅੱਲਾ ਚਾਹੇ ( ਜੋ) ਸਾਰੇ ਸੰਸਾਰ ਦਾ ਪਰਵਰਦਿਗਾਰ ਹੈ॥ ੨੯॥ ਰਕੂਹ॥ ੧॥ ਹੋਈਆਂ)

ਸੂਰਤ ਅਨਫਤਾਰ ਮਕੇ ਵਿਚ ਉਤਰੀ ਅਰ ਇਸ
ਦੀਆਂ ਉਨੀ ਆਇਤਾਂ ਅਰ ਇਕ ਰੁਕੂਹ ਹੈ।

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) ਜਦੋਂ ਕਿ ਆਸਮਾਨ ਫਟ ਜਾਵੇ॥੧॥ ਅਰ ਜਦੋਂ ਨਛੱਤ੍ਰ (ਗਣ) ਝੜ ਪੈਣ॥੨॥ ਅਰ ਜਦੋਂ ਕਿ ਦਰੀਯਾਵਾਂ ਨੂੰ (ਉਹਨਾਂ ਦੀ ਅਸਲੀ ਜਗਹਾਂ ਥੀਂ ਉਛਾਲ ਕਰ ਦੂਸਰੀ ਤਰਫ ਨੂੰ) ਬਹਾ ਦਿਤਾ ਜਾਵੇ ॥੩॥ ਅਰ ਜਦੋਂ ਕਬਰਾਂ ਉਖਾੜ ਦਿਤੀਆਂ ਜਾਣ॥ ੪॥ (ਓਸੇ ਵੇਲੇ) ਹਰ ਪੁਰਖ ਜਾਣ ਲਵੇਗਾ ਕਿ ਉਸ ਨੇ ਕੈਸੇ ਕਰਮ ਪਹਿਲਾਂ ਤੋਂ (ਅਗੇ ਵਾਸਤੇ ਬਨਾ ਕਰ) ਭੇਜੇ ਹਨ (ਅਰ ਕੈਸੇ ਚਿਨ੍ਹ ਸੰਸਾਰ ਵਿਚ) ਪਿਛੇ ਛਡ ਆਇਆ ਹੈ॥ ੫॥ ਹੇ ਆਦਮ ਦੀ ਅੰਸ ਤੈਨੂੰ ਕਿਸ ਚੀਜ ਨੇ ਆ ਪਣੇ ਪ੍ਰਤਿਪਾਲਕ ਦਿਆਲੂ ਦੀ ਜਨਾਬ ਵਿਚ ਗੁਸਤਾਖ ਕਰ ਦਿਤਾ ਹੈ ॥ ੬॥ ਜਿਸ ਨੇ ਤੈਨੂੰ ਬਨਾਇਆ ਅਰ ( ਬਨਾਇਆ ਭੀ ਤਾਂ) ਬਹੁਤ ਦਰੁ-