ਪੰਨਾ:ਕੁਰਾਨ ਮਜੀਦ (1932).pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧

ਸੂਰਤ ਬਕਰ ੨


 (ਭੀ) ਹੈ (ਤਾਂ) ਬਦਕਾਰਾਂ ਨੂੰ ਹੀ (ਕਰਦਾ ਹੈ)॥੨੬॥ *ਜੋ ਸਥਾਪਿਤ ਕੀਤੇ ਪਿਛੇ ਈਸ਼ਵਰੀ ਪ੍ਰਤਗਿਯਾ ਨੂੰ ਤੋੜ ਦੇਂਦੇ ਹਨ ਅਰ ਜਿਨਹਾਂ (ਕੰਮਾਂ ਦੇ) ਇਕਤ੍ਰ ਰਖਣ ਦਾ ਰੱਬ ਨੇ ਹੁਕਮ ਦਿੱਤਾ ਹੈ ਓਹਨਾਂ ਨੂੰ ਛਡ ਦੇਂਦੇ ਅਰ ਦੇਸ਼ ਵਿਚ ਉਪਦ੍ਰਵ ਫੈਲਾਂਦੇ ਹਨ ਏਹਨਾ ਹੀ ਪੁਰਖਾਂ ( ਅੰਤ ਨੂੰ) ਖਰਾਬ ਹੋਣਗੇ॥੨੭॥ ਲੋਗੋ! ਤੁਸੀਂ ਕਿਸ ਤਰਹਾਂ ਰੱਬ ਥੀਂ ਨਾਂਹ ਕਰ ਸਕਦੇ ਹੋ ਔਰ (ਤੁਹਾਡੀ ਇਹ ਦਸ਼ਾ ਸੀ ਕਿ) ਤੁਸੀਂ ਨਿਰਜੀਵ ਥੇ ਤਾਂ ਓਸ ਨੇ ਤੁਹਾਨੂੰ ਜੀਵ ਦਾਨ ਦਿਤਾ ਫੇਰ (ਵਹੀ) ਤੁਹਾਨੂੰ ਮੌਤ ਦੇਂਦਾ ਹੈ ਫੇਰ (ਵਹੀ) ਤੁਹਾਨੂੰ ( ਅੰਤ ਦੇ ਦਿਨ) ਸਰਜੀਤ ( ਭੀ) ਕਰੇਗਾ ਅਰ ਫੇ਼ਰ ਓਸੇ ਪਾਸੇ ਹੀ ਲੌਟਾਏ ਜਾਵੋਗੇ॥੨੮॥ ਵਹੀ (†ਸਰਵ ਸ਼ਕਤੀਮਾਨ) ਹੈ ਜਿਸ ਨੇ ਤੁਹਾਡੇ ਵਾਸਤੇ ਪ੍ਰਿਥਵੀ ਦੇ ਬਨ ਤ੍ਰਿਣ ਬਨਾਏ। ਫੇਰ(ਇਸ ਥੀਂ ਸਿਵਾ ਇਕ ਹੋਰ ਕੰਮ ਵਧਕੇ ਕੀਤਾ ਕਿ)ਅਗਾਸ (ਦੇ ਬਨਾਵਣ) ਵਲ ਧਯਾਨ ਕੀਤਾ ਤਾਂ ਸਪਤ ਅਗਾਸ ਇਕ ਡਾਲ ਬਨ ਦਿਤੇ ਅਰ ਵੈ ਸਰਬ ਵਸਤੂਆਂ ਦੇ ( ਮੂਲ ਕਾਰਨਾ ਨੂੰ) ਜਾਣਦਾ ਹੈ॥੨੯॥ਰੁਕੂਹ ੩॥

ਔਰ (ਹੇ ਪੈਯੰਬਰ ਲੋਕਾਂ ਨੂੰ ਉਸ ਸਮੇਂ ਦੀ ਕਥਾ ਸੁਣਾ) ਜਦੋਂ ਤੁਹਾਡੇ ਪਰਵਰਦਿਗਾਰ ਨੇ ਫ਼ਰਿਸ਼ਤਿਆਂ ਨੂੰ ਕਹਿਆ ਕਿ ਮੈਂ ਧਰਤੀ ਉੱਪਰ ( ਆਪਨਾ ਇਕ) ‡ਨਾਯਬ ਪੈਦਾ ਕਰਨ ਲਗਾ ਹਾਂ ( ਤਾਂ ਫਰਿਸ਼ਤੇ) ਬੋਲੇ ਕੀ ਤੂੰ ਧਰਤੀ ਉਪਰ ਇਕ ਐਸੇ ਆਦਮੀ ਨੂੰ ( ਨਾਯਬ) ਬਨਾਂਵਦਾ ਹੈਂ? ਜੋ ਓਸ ਵਿਚ ਫਸਾਦ ਫੈਲਾਏ ਅਰ ਲਹੂਓ ਲੁਹਾਣ ਕਰੇ ਅਰ ਅਸੀਂ ਤੇਰੀ ਅਸਤੁਤੀ ਦੇ ਨਾਲ ਹੀ ਤੇਰੀ §ਤਸਬੀਹ ਤਥਾ ਤਕਦੀਸ ਕਰਦੇ ਰਹਿੰਦੇ ਹਾਂ ( ਖੁਦਾ ਨੇ) ਕਹਿਆ ਮੈਂ ਐਸੀਆਂ ੨ ( ਸਲਾਹੀਂ) ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ॥ ੩੦॥ ਅਰ ਆਦਮ ਨੂੰ ਸਭ (ਵਸਤਾਂ ਦੇ)ਨਾਮ ਦੱਸ ਦਿਤੇ ਪੁਨ: ਵਹੀ ਵਸਤਾਂ ਫਰਿਸ਼ਤਿਆਂ ਦੇ ਸਨਮੁਖ ਕਰਕੇ ਕਹਿਆ ਯਦੀ ਤੁਸੀਂ (ਆਪਨੇ ਪੱਖ ਵਿਚ) ਸੱਚੇ ਹੋ ਤਾਂ ਤੁਸੀਂ ਸਾਨੂੰ ਏਹਨਾਂ ਵਸਤਾਂ ਦੇ ਨਾਮ ਦੱਸੋ॥੩੧॥ ਬੋਲੇ, ਤੂੰ ਪਵਿਤ੍ਰ ( ਰੂਪ) ਹੈਂ ਜੋ ਆਪ ਨੇ ਸਾਨੂੰ ਦੱਸ ਰਖਿਆ ਹੈ ਓਸ ਥੀਂ ਸਿਵਾ ਸਾਨੂੰ ਕੋਈ ਖਬਰ ਨਹੀਂ ਸਚਮੁੱਚ ਤੂੰ ਹੀ ਸਲਾਹਾਂ ਦੇ ਜਾਣਨੇ


*ਜਰੂਰੀ ਰਹਾਉ।†ਕਾਦਰ ਮੁਤਲਿਕ|

‡ਅਪਿਣੀ ਜਗਾ।

§ਤਸਬੀਹ ਤਥਾ ਤਕਦੀਸ ਦਾ ਏਹ ਅਰਥ ਹੈ ਕਿ ਖੁਦਾ ਸਾਰਿਆਂ ਐਬਾਂ ਥੀਂ ਨਿਰਲੇਪ ਅਰ ਨੁਕਸਾਨਾਂ ਥੀਂ ਪਵਿਤ੍ਰ ਹੈ: ਕਦੀ ਸ਼ਬਦ ਉਲਥੇ ਵਿਚ ਚੰਗੀ ਤਰ੍ਹਾਂ ਨਹੀਂ ਖੁਲਦੇ ਹਨ ਏਸ ਵਾਸਤੇ ਮੂਲ ਦਾ ਸ਼ਬਦ ਹੀ ਰਹਿਣ ਦਿਤਾ ਹੈ॥