੬੯੮
ਪਾਰਾ ੩੦
ਸੂਰਤ ਅਬਸ ੮੦
(ਉੱਕਾ) ਨਸੀਹਤ ਹੈ॥ ੧੭॥ ਬਸ ਜੋ ਚਾਹੇ ਏਸ ਨੂੰ ਸੋਚੇ (ਸਮਝੇ) ॥੧੧॥ (ਅਰ ਸਾਡੇ ਏਥੇ ਓਹ ਭਲੀ ਭਾਂਤ) ਵਰਕਾਂ (ਪਤ੍ਰਿਆਂ) ਵਿਚ (ਲਿਖਿਆ ਹੋਇਆ) ਹੈ॥ ੧੨॥ ਜਿਨਹਾਂ ਦਾ ਅਦਬ(ਆਦਰ ਕੀਤਾ ਜਾਂਦਾਹੈ ॥੧੩॥(ਅਰ ਓਹ) ਉਚੀ ਜਗਾ ਰਖੇ ਹੋਏ (ਹਨ ਅਰ) ਪਵਿੱਤ੍ਰ (ਹਨ) ॥੧੪॥ ਅਰ ਐਸੇ ਲਿਖਣ ਵਾਲਿਆਂ (ਅਰਥਾਤ ਫਰਿਸ਼ਤਿਆਂ) ਦੇ ਹੱਥਾਂ ਵਿਚ (ਰਹਿੰਦੇ ਹਨ)॥੧੫॥ ਜੋ ਮਹਾਤਮਾਂ (ਅਰ) ਸੰਜਮੀ ਹਨ ॥ ੧੬॥ ਆਦਮੀ ਉਪਰ (ਖੁਦਾ ਦੀ) ਮਾਰ ਓਹ ਕਿਸ ਕਦਰ ਨਾਸ਼ੁਕਰਾ ॥੧੭॥ (ਖੁਦਾ ਨੇ) ਓਸ ਨੂੰ ਕਿਸ ਚੀਜ਼ ਬੀਂ ਪੈਦਾ ਕੀਤਾ? (ਸੋ ਪੈਦਾ ਕੀਤਾ) ਬੀਰਜ ਤੋਂ (ਕਿ ਪਹਿਲੇ) ਓਸ ਨੂੰ ਬਨਾਇਆ ਫੇਰ ਓਸ (ਦੀ ਹਰ ਇਕ ਚੀਜ਼) ਦਾ ਇਕ ਅੰਦਾਜ਼ਾ ਬੰਨ ਦਿਤਾ॥੧੮॥ ਫੇਰ (ਭਲਾਈ ਅਰ ਬੁਰਾਈ ਦਾ) ਮਾਰਗ (ਓਸ ਉਪਰ) ਆਸਾਨ ਕਰ ਦਿਤਾ॥੧੯॥ ਫੇਰ (ਇਕ ਖਾਸ ਸਮੇਂ ਤਕ ਸਜੀਵ ਰਖ ਕੇ) ਓਸ ਨੂੰ ਮਾਰ ਦਿਤਾ॥੨੦॥ ਫੇਰ ਓਸ ਨੂੰ ਕਬਰ ਵਿੱਚ ਲੈ ਜਾ ਦਾਖਲ ਕੀਤਾ ॥੨੧॥ ਫੇਰ ਜਦੋਂ ਚਾਹੇਗਾ ਓਸ ਨੂੰ (ਦੁਬਾਰਾ) ਉਠਾ ਖੜਾ ਕਰੇਗਾ ॥੨੨॥ ਸਚ ਤਾਂ ਏਹ ਹੈ ਜੋ ਕੁਛ ਖੁਦਾ ਨੇ ਆਦਮੀ ਨੂੰ ਹੁਕਮ ਦਿਤਾ ਓਸ ਨੇ ਓਸ ਦੀ ਮੰਨੀਂ ਹੀ ਨਹੀਂ॥ ੨੩॥ ਤਾਂ ਆਦਮੀ ਨੂੰ ਚਾਹੀਏ ਕਿ (ਹੋਰ ਨਹੀਂ ਤਾਂ) ਆਪਣੇ ਖਾਣੇ ਦੀ ਤਰਫ (ਹੀ) ਨਜ਼ਰ ਕਰੇ॥੨੪॥ ਕਿ ਅਸਾਂ ਨੇ (ਹੀ) ਉਪਰੋਂ ਬਰਖਾ ਕੀਤੀ॥ ੨੫॥ ਫੇਰ ਅਸਾਂ ਨੇ (ਹੀ ਬੀਜ ਨੂੰ ਐਸੀ ਸਾਮਰਥ ਦਿਤੀ ਕਿ ਓਸ ਨੇ) ਧਰਤੀ ਨੂੰ ਪਾੜਿਆ॥੨੬ ਫੋਰ ਅਸਾਂ ਨੇ (ਹੀ) ਧਰਤੀ ਵਿਚ (ਏਹ ਸਭ ਕੁਛ) ਉਗਾਇਆ (ਅਰਥਾਤ) ਅੰਨ॥ ੨੭॥ ਅਰ ਅੰਗੂਰ ਅਰ ਭਾਜੀਆਂ॥੨੮॥ ਅਰ ਜ਼ੈਤੂਨ ਅਰ ਖਜੂਰਾਂ॥੨੯॥ ਅਰ ਸੰਘਣੇ ੨ ਬਾਗ॥੩੦॥ ਅਰ ਮੇਵੇ ਅਰ ਚਾਰਾ॥੩੧॥ (ਏਹ ਸਭ) ਏਸ ਵਾਸਤੇ ਕਿ ਤੁਸਾਂ ਲੋਗਾਂ ਨੂੰ ਅਰ ਤੁਹਾਡਿਆਂ ਚਾਰ ਪਾਇਆਂ (ਡੰਗਰਾਂ) ਨੂੰ ਫਾਇਦਾ ਪਹੁੰਚੇ॥੩੨॥ ਤਾਂ ਜਿਸ ਵੇਲੇ (ਕਿਆਮਤ ਦਾ) ਸ਼ੋਰ (ਮਚੇਗਾ) ਜਿਸ ਦੇ ਸੁਣਨ ਨਾਲ ਕੰਨ ਬੋਲੇ ਹੋ ਜਾਣ॥੩੩॥ਓਸ ਦਿਨ (ਐਸੀ ਆਪੋ ਧਾਪ ਪਵੇਗੀ ਕਿ) ਆਦਮੀ ਆਪਣੇ ਭਿਰਾ॥੩੪॥ ਅਰ ਆਪਣੀ ਮਾਤਾ ਅਰ ਆਪਣੇ ਪਿਤਾ॥ ੩੫॥ ਅਰ ਆਪਣੀ ਇਸਤ੍ਰੀ ਅਰ ਆਪਣਿਆਂ ਬੇਟਿਆਂ ਪਾਸੋਂ ਭਜੋਗਾ॥੩੬॥ ਏਹਨਾਂ (ਸੰਬੰਧੀਆਂ) ਵਿੱਚੋਂ ਹਰ ਪੁਰਖ ਨੂੰ ਓਸ ਦਿਨ (ਆਪੋ ਆਪਣੀ ਮੁਕਤੀ ਦਾ ਇਕ ਫਿਕਰ ਲੱਗਾ ਹੋਇਆ ਹੋਵੇਗਾ ਕਿ ਓਹ ਓਸ ਨੂੰ ਬਸ ਕਰਦਾ ਹੈ। ੩੭॥ ਕਿਤਨਿਆਂ (ਲੋਗਾਂ ਦੇ) ਮੂੰਹ ਓਸ