ਪਾਰਾ ੩੦
ਸੂਰਤ ਅਬਸ ੮੦
੬੯੭
ਜੋ ਕੁਛ ਆਦਮੀ ਨੇ (ਦੁਨੀਆਂ ਵਿੱਚ) ਕੀਤਾ ਹੈ ਉਸ ਦਿਨ ਉਸ ਨੂੰ ਯਾਦ ਆਵੇਗਾ॥ ੩੫॥ ਅਰ ਦੋਜ਼ਖ਼ ਸਭ ਦੇਖਣ ਵਾਲਿਆਂ ਦੇ ਸਾਹਮਣੇ ਬਾਹਰ ਕਢ ਕੇ ਧਰ ਦਿਤੀ ਜਾਵੇਗੀ॥੩੬॥ਤਾਂ ਜਿਸ ਨੇ (ਦੁਨੀਆਂ ਵਿੱਚ) ਅਮੋੜਤਾ ਕੀਤੀ॥ ੩੭॥ ਅਰ ਦੁਨੀਆਂ ਦੀ ਜ਼ਿੰਦਗੀ ਨੂੰ (ਅੰਤ ਉਪਰ) ਉਤਮ ਰਖਿਆ॥੩੮॥ ਤਾਂ (ਉਸ ਦਾ) ਟਿਕਾਣਾ ਬਸ ਨਰਕ ਹੈ)॥੩੯॥ ਅਰ ਜੋ ਆਪਣੇ ਪਰਵਰਦਿਗਾਰ ਦੇ ਸਨਮੁਖ (ਜਵਾਬ ਦੇਣ ਦੇ ਵਾਸਤੇ ਖੜਿਆਂ ਹੋਣ ਥੀਂ ਡਰਿਆ ਅਰ (ਆਪਣੇ) ਅੰਤਹਕਰਨ ਨੂੰ ਸੰਕਲਪਾਂ (ਵਿਕਲਪਾਂ) ਥੀਂ ਰੋਕਦਾ ਰਹਿਆ॥ ੪੦॥ ਤਾਂ (ਉਸ ਦਾ) ਟਿਕਾਣਾ ਬਸ ਸਵਰਗ॥ ੪੧॥ (ਹੇ ਪੈਯੰਬਰ ਏਹ ਲੋਗ) ਤੁਹਾਡੇ ਪਾਸੋਂ ਲੈ ਦੇ ਬਾਰੇ ਵਿੱਚ ਪੁਛਦੇ ਹਨ ਕਿ ਉਸ ਦਾ ਕਿਤੇ ਤਲ ਬੇੜਾ ਭੀ ਹੈ?॥੪੨॥ (ਸੋ ਪੈਯੰਬਰ) ਤੁਸੀਂ ਉਸ ਦਾ ਸਮਾਂ ਦਸਣ ਵਲੋਂ ਕਿਧਰ ਦੇ ਬਖੇੜੇ ਵਿੱਚ ਪੈ ਗਏ॥੪੩॥(ਉਸ ਦੇ ਸਮੇਂ ਦਾ ਦਸਣਾ) ਅੰਤ ਨੂੰ ਤੁਹਾਡੇ ਪਰਵਰਦਿਗਾਰ ਹੀ ਪਰ ਜਾਕਰ ਠਹਿਰਦਾ ਹੈ॥੪੪॥ (ਰਹੇ ਤੁਸੀਂ ਸੋ) ਜੋ ਪੁਰਖ ਪਲੈ ਥੀਂ ਡਰਨਾ ਚਾਹੁੰਦਾ ਹੈ ਤੁਸੀਂ ਉਸ ਨੂੰ ਡਰਾਉਣ ਵਾਲੇ ਹੋ ਹੋਰ ਬਸ॥ ੪੫॥ ਲੋਗ ਜਿਸ ਦਿਨ ਕਿਆਮਤ ਨੂੰ ਦੇਖਣਗੇ ਤਾਂ (ਉਨਹਾਂ ਨੂੰ ਐਸੇ ਮਾਲੂਮ ਹੋਵੇਗਾ ਕਿ) ਮਾਨੋ ਉਹ (ਦੁਨੀਆਂ ਵਿਚ) ਬਸ ਦਿਨ ਦੇ ਅੰਤਿਮ ਪਹਿਰ ਠਹਿਰੇ ਕਿੰਵਾ ਪ੍ਰਥਮ ਪਹਿਰ॥ ੪੬॥ ਰਕੂਹ ੨॥
(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) ਏਤਨੀ ਬਾਰਤਾ ਉਪਰ ਤਿਊੜੀ ਵਟੀ ਅਰ ਮੂੰਹ ਮੋੜ ਬੈਠੇ॥੧॥ ਕਿ (ਇਕ) ਅੰਨਾਂ ਓਹਨਾਂ ਦੇ ਪਾਸ ਆਇਆ॥੨॥ ਅਰ (ਹੇ ਪੈ ੰਬਰ) ਤੁਸੀਂ ਕੀ ਜਾਣੋ ਅਜਬ ਨਹੀਂ (ਕਿ ਤੁਹਾਡੇ ਉਪਦੇਸ਼) ਨਾਲ ਓਹ ਸੁਧਰ ਜਾਂਦਾ॥੩॥ ਅਥਵਾ ਸਿਖਸ਼ਾ (ਦੀਆਂ ਬਾਤਾਂ) ਸੁਣਦਾ ਅਰ ਉਸਨੂੰ ਨਸੀਹਤ ਲਾਭਦਾਇਕ ਹੁੰਦੀ॥੪॥ ਤਾਂ ਜੋ ਪੁਰਖ (ਦੀਨ ਦੀ ਤਰਫੋਂ) ਬੇ ਪਰਵਾਹੀ ਕਰਦਾ ਹੈ॥੫॥ ਓਸ ਦੀ ਤਰਫ ਤਾ ਤੁਸੀਂ ਖੂਬ ਧਿਆਨ ਕਰਦੇ ਹੋ॥ ੬॥ ਹਾਲਾਂ ਕਿ (ਯਦੀ) ਓਹ ਠੀਕ ਨਾ ਹੋਵੇ ਤਾਂ ਤੁਹਾਡੇ ਉਪਰ ਕੋਈ (ਦੋਖ) ਨਹੀਂ॥੭॥ ਅਰ ਜੋ (ਖੁਦਾ ਪਾਸੋਂ) ਡਰ ਕੇ ਤੁਹਾਡੇ ਪਾਸ ਦੌੜਦਾ ਹੋਇਆ ਆਵੇ॥੮॥ ਤਾਂ ਤੁਸੀਂ ਓਸ ਦੇ ਨਾਲ ਬੇਪਰਵਾਹੀ ਕਰਦੇ ਹੋ॥੯॥ ਸੁਨੋ ਜੀ! ਕੁਰਾਨ ਤਾਂ