ਪੰਨਾ:ਕੁਰਾਨ ਮਜੀਦ (1932).pdf/696

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੯੬

ਪਾਰਾ ੩੦

ਸੂਰਤ ਨਾਜ਼ਿਆਤ੭੬

ਇਆਂ ਤਾਂ ਇਹ ਲੋਟਣਾ (ਬੜੇ) ਨੁਕਸਾਨ ਦੀ ਬਾਰਤਾ ਹੈ॥੧੨॥ ਸੋ ਕਿਆਮਤ ( ਏਹਨਾਂ ਲੋਗਾਂ ਦੇ ਸਮੀਪ ਕੁਝ ਕਠਿਨ ਹੋਵੇਗੀ ਸਾਡੇ ਸਮੀਪ) ਤਾਂ (ਉਸ ਦੀ) ਬਸ (ਇਤਨੀ ਹਕੀਕਤ) ਹੈ (ਕਿ) ਇਕ ਡਾਂਟ (ਦਿਤੀ) ॥੧੩॥ ਅਰੁ ਇਕੋ ਵੇਰੀ (ਸਾਰੇ) ਲੋਗ (ਹਸ਼ਰ) ਦੇ ਮੈਦਾਨ ਵਿਚ ਆ ਮੌਜੂਦ ਹੋਏ॥੧੪॥ ਹੇ (ਪੈਯੰਬਰ) ਮੂਸਾ ਦਾ ਕਿੱਸਾ ਭੀ ਤੁਹਾਨੂੰ ਪਹੁੰਚਿਆ ਹੈ॥੧੫॥ ਜਦੋਂ ਕਿ ਉਨ੍ਹਾਂ ਨੂੰ “ਤਵਾ” ਦੇ ਪਵਿਤ੍ਰ ਮੈਦਾਨ ਵਿਚ(ਜਿਸ) ਵਿਚ ਤੂਰ ਨਾਮੀ ਪਰਬਤ ਇਸਥਿਤ ਹੈ। ਉਨ੍ਹਾਂ ਦੇ ਪਰਵਰਦਿਗਾਰ ਨੇ ਪੁਕਾਰ ਕੇ ਫਰਮਾਇਆ॥ ੧੬॥ ਕਿ (ਮੂਸਾ () ਫਰਊਨ ਦੇ ਪਾਸ (ਚਲੇ) ਜਾਓ ਕਿ ਉਸ ਨੇ ਬਹੁਤ ਸਿਰ ਚੁਕ ਰਖਿਆ ਹੈ॥ ੧੭॥ ਅਰ (ਉਸ ਨੂੰ ਜਾ ਕੇ) ਕਹੋ ਕਿ ਭਲਾ ਤੈਨੂੰ ਏਸ ਦਾ ਭੀ ਕੁਝ ਫਿਕਰ ਹੈ ਕਿ ਤੂੰ (ਕੁਫਰ ਦੀ ਗੰਦਗੀ ਥੀਂ) ਸ਼ੁੱਧ ਪਵਿਤ੍ਰ ਹੋ ਜਾਵੇਂ॥ ੧੮॥ ਅਰ ਮੈਂ ਤੇਰੇ ਪਰਵਰਦਿਗਾਰ ਦੀ ਤਰਫ (ਦਾ) ਰਾਹ ਦਿਖਾਵਾਂ ਅਰ ਤੂੰ (ਉਸ ਪਾਸੋਂ) ਡਰੇਂ॥੧੯॥ ਅਤ ਏਵ ਮੂਸਾ ਨੇ (ਜਾਕੇ) ਉਸ ਨੂੰ (ਸੋਟੇ ਦਾ) ਬੜਾ ਚਮਤਕਾਰ ਦਿਖਾਇਆ॥੨੦॥ ਤਾਂ ਉਸਨੇ ਝੁਠਿਆਰਿਆ ਅਰ ਨਾਫਰਮਾਨੀ ਕੀਤੀ॥ ੨੧॥ ਫੇਰ (ਆਪਣੀ ਜਗਹਾਂ ਨੂੰ) ਲੌਟ ਗਿਆ ਅਰ ਲਗਾ (ਮੂਸਾ ਦੇ ਵਿਰੁਧ) ਤਦਬੀਰਾਂ ਕਰਨ॥੨੨॥ (ਅਰਥਾਤ ਲੋਗਾਂ ਨੂੰ) ਇਕੱਤਰ ਕੀਤਾ ਅਰ ( ਉਨ੍ਹਾਂ ਵਿਚ ਇਸ ਪਰਕਾਰ ਦੀ) ਡੋਡੀ ਪਟਵਾਈ॥੨੩॥ ਅਰ (ਉੱਚੀ ਅਵਾਜ਼ ਨਾਲ) ਕਹਿ ਦਿਤਾ ਮੈਂ ਤੁਹਾਡਾ (ਸਾਰਿਆਂ ਨਾਲੋਂ) ਵਡਾ ਪਰਵਰਦਿਗਾਰ ਹਾਂ॥੨੪॥ ਤਾਂ ਉਸ ਨੂੰ ਖ਼ੁਦਾ ਨੇ ਅੰਤ ਅਰ ਦੁਨੀਆਂ (ਦੋਹਾਂ ਦੇ ਕਸ਼ਟ) ਵਿਚ ਧਰ ਦਬਾਇਆ ॥੨੫॥ ਨਿਰਸੰਦੇਹ ਜੋ ਪੁਰਖ (ਖ਼ੁਦਾ ਪਾਸੋਂ) ਡਰਦਾ ਹੈ ਉਸ ਦੇ ਵਾਸਤੇ ਏਸ (ਪਰਸੰਗ) ਵਿਚ (ਬੜੀ) ਸਿਖਿਆ ਹੈ। ੨੬॥ ਰੁਕੂਹ ੧॥(ਲੋਗੋ!)ਭਲਾ ਤੁਹਾਡਾ ( ਲੈ ਵਿਚ ਦੁਬਾਰਾ) ਪੈਦਾ ਕਰਨਾ ਮੁਸ਼ਕਲ ਹੈ ਕਿੰਵਾ ਆਸਮਾਨ ਦਾ ( ਬਨਾਉਣਾ?) ਕਿ ਉਸ ਨੂੰ ਖ਼ੁਦਾ ਨੇ ਬਨਾਇਆ॥੧੭॥ (ਅਰ)ਉਸਦਾ ਉਚਾਨ ਚੰਗਾ ਉੱਚਾ ਰਖਿਆ। ਫੇਰ ਉਸਨੂੰ ਇਕ ਜੇਹਾ ਕੀਤਾ॥ ੨੮॥ ਅਰ ਉਸ ਦੀ ਰਾਤ੍ਰੀ ਨੂੰ ਅੰਧੇਰੀ ਬਨਾਇਆ ਅਰ ਉਸ ਦੀ ਧੁਪ ਨਿਕਾਸੀ॥੨੯॥ ਅਰ ਏਸ ਥੀਂ ਭਿੰਨ ਧਰਤੀ ਨੂੰ ਬਿਛਾਇਆ॥ ੩੦॥ ਉਸੇ ਵਿਚ ਉਸ ਦਾ ਪਾਣੀ ਅਰ ਉਸ ਦਾ ਚਾਰਾ ਨਿਕਾਸਿਆ॥ ੩੧॥ ਅਰ ਪਹਾੜਾਂ ਨੂੰ (ਉਸ ਵਿਚ) ਗੱਡ ਦਿਤਾ॥ ੩੨॥ (ਏਹ ਸਾਰੇ) ਤੁਹਾਡੇ ਅਰ ਤੁਹਾਡੇ ਡੰਗਰਾਂ (ਚਾਰ ਪਾਇਆਂ) ਦੇ ਫਾਇਦੇ ਦੇ ਵਾਸਤੇ ॥ ੩੩॥ ਤਾਂ ਜਦੋਂ (ਲੈ ਦੀ) ਬੜੀ ਬਿਪਤਾ ਆਵੇਗੀ॥ ੩੪॥ (ਅਰ)