ਪੰਨਾ:ਕੁਰਾਨ ਮਜੀਦ (1932).pdf/695

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੩੦

ਸੂਰਤ ਨਾਜ਼ਿਆਤ ੭੯

੬੯੫

ਨਹੀਂ ਪਰੰਤੂ ਜਿਸ ਨੂੰ (ਖੁਦਾਇ) ਰਹਿਮਾਨ ਯਾ ਦੇਵੇ ਅਰ ਉਹ ਬਾਤ ਭੀ ਮਾਕੂਲ (ਚਾਲੀ ਸੇਰੀ) ਕਹੇ॥੩੮॥ ਏਹ (ਉਹ) ਦਿਨ (ਹੈ ਜਿਸ ਦਾ ਹੋਣਾ) ਸਤ ਹੈ ਤਾਂ ਜੋ ਚਾਹੇ ਆਪਣੇ ਪਰਵਰਦਿਗਾਰ ਦੇ ਪਾਸ (ਆਪਣਾ) ਟਿਕਾਣਾ ਬਣਾ ਰਖੇ॥ ੩੯॥ (ਲੋਗੋ!) ਅਸਾਂ ਨੇ ਤੁਹਾਨੂੰ (ਪਰਲੇ ਦੇ) ਕਸ਼ਟ ਥੀਂ ਡਰਾ ਦਿਤਾ ਹੈ ਜੋ ਸ਼ਤਾਬ (ਹੀ ਆਉਣ ਵਾਲਾ) ਹੈ ਕਿ ਉਸ ਦਿਨ ਆਦਮੀ ਉਨ੍ਹਾਂ (ਕਰਮਾਂ) ਨੂੰ ਦੇਖੇਗਾ ਜੋ ਉਸ ਨੇ ਆਪਣੀ ਹਥੀਂ (ਮਾਨੋ ਅੰਤ ਦਾ ਜੀਵਕਾ ਬਣਾ ਕੇ) ਭੇਜੇ ਹਨ ਅਰ (ਉਸ ਦਿਨ) ਕਾਫਰ ਚਿਚਲਾ ਉਠੇਗਾ ਕਿ ਹਾਇ ਰੱਬਾ | ਮੈਂ ਮਿਟੀ ਹੁੰਦਾ॥੪੦ ਰੁਕੂਹ ੨॥

ਸੂਰਤ ਨਾਜ਼ਿਆਤ ਮੱਕੇ ਵਿਚ ਉਤਰੀ ਅਰ ਇਸ
ਦੀਆਂ ਛਿਤਾਲੀ ਆਇਤਾਂ ਅਰ ਦੋ ਰੁਕੂਹ ਹਨ।

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ ਕਿਰਪਾਲੂ (ਹੈ) ਉਨ੍ਹਾਂ (ਫਰਿਸ਼ਤਿਆਂ) ਦੀ ਸੌਗੰਧ ਜੋ (ਕਾਫਰਾਂ ਦੇ ਬਦਨਾਂ ਵਿਚ) ਘੁਸੜ ਕੇ (ਉਨ੍ਹਾਂ ਦੀ ਜਾਨ ਸਖਤੀ ਨਾਲ) ਨਿਕਾਸਦੇ ਹਨ ॥੧॥ ਅਰ ਉਨਹਾਂ (ਫਰਿਸ਼ਤਿਆਂ) ਦੀ ਜੋ (ਈਮਾਨ ਵਾਲਿਆਂ ਦੀ ਜਾਨ ਐਸੀ ਆਸਾਨੀ ਨਾਲ ਨਿਕਾਸਦੇ ਹਨ ਜੈਸੇ ਬੰਦ) ਖੋਹਲ ਦੇਂਦੇ ਹਨ ॥ ੨॥ ਅਰ ਉਨਹਾਂ (ਫਰਿਸ਼ਤਿਆਂ) ਦੀ ਜੋ (ਧਰਤੀ ਅਗਾਸ ਦੇ ਮ ਮੈਂ) ਤੈਰਦੇ ਫਿਰਦੇ ਹਨ।॥ ੩॥ ਫੇਰ (ਜੋ ਕੁਛ ਉਪਰੋਂ ਆਗਿਆ ਹੁੰਦੀ ਹੈ ਉਸ ਦੇ ਸੁਨਨ ਵਾਸਤੇ) ਲਪਕਦੇ ਹਨ॥੪॥ ਫੇਰ ਜੈਸੀ ਆਯਾ ਹੁੰਦੀ ਹੈ (ਉਸ ਦੇ ਅਨੁਸਾਰ ਸਾਂਸਾਰਿਕ) ਪਰਬੰਧ ਕਰਦੇ ਹਨ॥੫॥ (ਭਾਵ ਸਾਨੂੰ ਏਹਨਾਂ ਫਰਿਸ਼ਤਿਆਂ ਦੀ ਸੌਗੰਧ ਕਿ ਪਰਲੋ ਦਾ ਦਿਨ ਅਵਸ਼ ਆਉਣਵਾਲਾ ਹੈ) ਜਦੋਂ ਕਿ ਧਰਤੀ ਡਗ ਮਗਾ ਜਾਵੇ॥ ੬॥ ਅਰੁ ਇਕ ਡਗ ਮਗਾਉਂਣ ਦੇ ਪਿਛੋਂ (ਦੂਸਰਾ) ਡਗ ਮਗਾ ਹੋਵੇ॥੭॥ ਉਸ ਦਿਨ (ਬਹੁਤ ਸਾਰਿਆਂ ਲੋਕਾਂ ਦੇ) ਦਿਲ ਧੜਕ ਰਹੇ ਹੋਣਗੇ॥੮॥ (ਅਰ ਮਾਰੇ ਰੰਜ ਤਥਾ ਭੈ ਦੇ) ਉਨ੍ਹਾਂ ਦੀਆਂ ਨਜ਼ਰਾਂ ਨੀਵੀਆਂ ਹੋਈਆਂ ੨ ਹੋਣਗੀਆਂ ॥੯॥(ਕਿਆਮਤ ਦੇ ਮੁਨਕਰ) ਕਹਿੰਦੇ ਹਨ ਕੀ ਅਸੀਂ (ਮਰਿਆਂ ਪਿਛੋਂ ਫਿਰ) ਪਿਛਲੀ ਪੈਰੀਂ (ਜ਼ਿੰਦਗੀ ਦੀ ਤਰਫ) ਲੋਟਾਏ ਜਾਂਵਾਂਗੇ?॥੧੦॥ (ਅਰ) ਕੀ (ਉਹ ਭੀ ਐਸੀ ਹਾਲਤ ਵਿਚ ਕਿ) ਜਦੋਂ (ਗਲ ਸੜ ਕੇ ਅਸੀਂ) ਭੁਗੀਆਂ ਹਡੀਆਂ ਹੋ ਜਾਵਾਂਗੇ॥੧੧॥ਕਹਿੰਦੇ (ਕੀ) ਹਨ ਕਿ ਐਸੇ ਹੋ