ਪੰਨਾ:ਕੁਰਾਨ ਮਜੀਦ (1932).pdf/692

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੯੨

ਪਾਰਾ ੨੯

ਸੂਰਤ ਮੁਰਸਲਾਤ ੭੭

ਰਾਇਆ ਤਾਂ (ਅਸੀਂ ਕੈਸੇ) ਚੰਗੇ ਅੰਦਾਜ਼ੇ ਠਹਿਰਾਉਣ ਵਾਲੇ ਹਾਂ॥੨੩॥ (ਤਾਂ) ਲੈ ਦੇ ਦਿਨ ਝੂਠਿਆਰਨ ਵਾਲਿਆਂ ਦੀ ਵੈਰਾਨੀ ਹੈ॥੨੪॥ ਕੀ ਅਸਾਂ ਨੇ ਧਰਤੀ ਨੂੰ ਜਿਉਂਦਿਆਂ ਅਰ ਮੁਰਦਿਆਂ ਦੇ ਸਮੇਟਣ ਵਾਲੀ ਨਹੀਂ ਬਣਾਇਆ?॥੨੫॥੨੬॥ ਅਰ (ਏਸ ਥੀਂ ਭਿੰਨ) ਉਸ ਵਿਚ ਉੱਚੇ ਉੱਚੇ ਅਟੱਲ ਪਰਬਤ ਰਖ ਦਿਤੇ ਹਨ ਅਰ ਤੁਸਾਂ ਲੋਕਾਂ ਨੂੰ ਮਿਠਾ ਪਾਣੀ ਪਿਲਾਇਆ॥੨੭॥ (ਸੋ) ਕਿਆਮਤ ਦੇ ਦਿਨ ਝੂਠਿਆਰਨ ਵਾਲਿਆਂ ਦੀ ਤਬਾਹੀ ਹੈ॥੨੮॥ (ਮੁਨਕਰਾਂ ਨੂੰ ਉਸ ਦਿਨ ਹੁਕਮ ਦਿਤਾ ਜਾਵੇਗਾ ਕਿ) ਜਿਸ (ਦੋਜ਼ਖ) ਨੂੰ ਤੁਸੀਂ ਝੂਠਿਆਰਿਆ ਕਰਦੇ ਸੀ (ਹੁਣ) ਉਸ ਦੇ ਪਾਸੇ ਚਲੋ॥੨੯॥ (ਅਰਥਾਤ ਧੂੰਏਂ ਦੇ) ਸਾਇਬਾਨ ਦੀ ਤਰਫ ਚਲੋ ਜਿਸ ਦੇ ਤਿੰਨ ਵਿਭਾਗ ਹਨ॥੩੦॥ (ਪਰੰਤੂ) ਉਸ (ਦੀ ਸਾਇਆ) ਹੇਠ ਠੰਢ ਨਹੀਂ ਅਰ ਨਾਂ ਉਥੇ (ਅਗਨਿ ਦੀ) ਗਰਮੀ ਪਾਸੋਂ ਬਚਾਓ ਹੈ ॥੩੧॥ ਉਸ ਸਾਇਬਾਨ ਵਿਚੋਂ ਅੰਗਾਰੇ ਪਏ ਬਰਸ ਰਹੇ ਹੋਣਗੇ ਐਸੇ ਬੜੇ ਜੈਸੇ ਮਹੱਲ॥੩੨॥ ਉਹ (ਅੰਗਾਰੇ ਦੂਰੋਂ ਐਸੇ ਦਿਖਾਈ ਦੇਣਗੇ) ਜੈਸੇ ਜ਼ਰਦ ਰੰਗ ਦੇ ਊਠ॥੩੩॥ (ਭਾਵ) ਪ੍ਰਲੈ ਦਾ ਦਿਨ ਝੂਠਿਆਰਨ ਵਾਲਿਆਂ ਦੀ ਵਰਾਨੀ ਹੈ॥੩੪॥ ਏਹਾ ਉਹ ਦਿਨ ਹੋਵੇਗਾ ਕਿ (ਅਵਗੁਨ ਹਾਰੇ ਮਾਰੇ ਭੈ ਦੇ) ਗੱਲ ਨਾ ਕਰ ਸੱਕਣਗੇ॥੩੫॥ ਅਰ ਨਾ ਉਨ੍ਹਾਂ ਨੂੰ ਆਗਿਆ ਦਿਤੀ ਜਾਵੇਗੀ ਕੇ (ਕਿਸੇ ਪ੍ਰਕਾਰ ਦਾ) ਉਜਰ (ਪੇਸ਼) ਕਰਨ ॥੩੬॥ (ਭਾਵ) ਲੈ ਦੇ ਦਿਨ ਝੂਠਿਆਰਨ ਵਾਲਿਆਂ ਦੀ ਵੈਰਾਨੀ ਹੈ॥੩੭॥ (ਉਸ ਦਿਨ ਅਸੀਂ ਉਨ੍ਹਾਂ ਨੂੰ ਕਹਾਂਗੇ ਕਿ) ਏਹ ਫੈਸਲੇ ਦਾ ਦਿਨ ਹੈ (ਕਿ) ਅਸਾਂ ਨੇ ਤੁਹਾਨੂੰ ਅਰ ਅਗਲਿਆਂ ਲੋਕਾਂ ਨੂੰ (ਕਰਮਾਂ ਦੇ ਹਿਸਾਬ ਵਾਸਤੇ) ਇਕੱਤ੍ਰ ਕੀਤਾ ਹੈ॥੩੮॥ ਤਾਂ ਯਦੀ ਤੁਹਾਨੂੰ ਕੋਈ ਦਾਓ ਆਉਂਦਾ ਹੋਵੇ ਤਾਂ ਸਾਡੇ ਉਪਰ (ਆਪਣਾ) ਦਾਓ ਕਰ ਲਓ॥੩੯॥ (ਅਤਏਵ) ਪ੍ਰਲੈ ਦੇ ਦਿਨ ਝੂਠਿਆਰਨ ਵਾਲਿਆਂ ਦੀ ਵਰਾਨੀ ਹੈ ॥੪੦॥ ਰਕੂਹ ੧॥

ਨਿਰਸੰਦੇਹ ਸੰਜਮੀ ਪੁਰਖ (ਸਵਰਗ ਦਿਆਂ ਬਾਗਾਂ ਦੀ) ਛਾਵਾਂ ਅਰ ਚਸ਼ਮਿਆਂ (ਉਪਰ)॥੪੧॥ ਅਰ ਮੇਵਿਆਂ ਵਿਚੋਂ ਜੋ ਉਨ੍ਹਾਂ ਨੂੰ ਚੰਗੇ ਲਗਦੇ ਹੋਣ (ਅਨੰਦ ਕਰਦੇ) ਹੋਣਗੇ॥੪੨॥ (ਅਰ ਅਸੀਂ ਉਨਹਾਂ ਨੂੰ ਆਗਿਆ ਦੇਵਾਂਗੇ) ਕਿ (ਸੰਸਾਰ ਵਿਚ) ਤੁਸੀਂ ਜੈਸੇ ੨ (ਭਲੇ) ਕਰਮ ਕਰਦੇ ਰਹੇ ਹੋ ਉਹਨਾਂ ਦੇ ਬਦਲੇ ਵਿਚ (ਹੁਣ) ਖਾਓ ਪੀਓ (ਅਰ) ਤੁਹਾਡੇ ਅੰਗ ਲਗੇ॥੪੩॥ ਨਿਰਸੰਦੇਹ ਭਲਿਆਂ ਪੁਰਖਾਂ ਨੂੰ ਅਸੀਂ ਐਸਾ ਹੀ ਬਦਲਾ ਦਿਤਾ ਕਰਦੇ ਹਾਂ॥੪੪॥ (ਪਰੰਤੂ) ਉਸ ਦਿਨ ਝੂਠਿਆਰਨ ਵਾਲਿ-