ਪੰਨਾ:ਕੁਰਾਨ ਮਜੀਦ (1932).pdf/691

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੯

ਸੂਰਤ ਮੁਰਸਲਾਤ ੭੭

੬੯੧

ਸੂਰਤ ਮੁਰਸਲਾਤ ਮਕੇ ਵਿਚ ਉਤਰੀ ਅਰ ਇਸ
ਦੀਆਂ ਪਚਾਸ ਆਇਤਾਂ ਅਰ ਦੋ ਰੁਕੂਹ ਹਨ।

(ਆਰੰਭ)ਅੱਲਾ ਦੇ ਨਾਮ ਨਾਲ(ਜੋ)ਅਤੀ ਦਿਆਲੂ (ਅਰ) ਕਿਰਪਾਲੂ (ਹੈ) ਉਨਹਾਂ (ਪੌਣਾਂ) ਦੀ ਸੌਗੰਧ ਜੋ (ਆਦ ਵਿਚ) ਸਾਧਾਰਨ ਵੇਗ ਉਪਰ ਸੰਚਾਲਨ ਕੀਤੀਆਂ ਜਾਂਦੀਆਂ ਹਨ॥੧॥ ਫੇਰ ਬਲਵਾਨ ਹੋ ਕੇ ਤੇਜ਼ ਹੋ ਜਾਂਦੀ॥੨॥ ਅਰ (ਮੇਘਾਂ ਨੂੰ ਉਠਾ ਕੇ ਚਾਰੋਂ ਦਿਸ਼ਾ ਵਿਚ) ਫੈਲਾ ਦੇਂਦੀਆਂ ਹਨ॥੩॥ ਫੇਰ (ਓਹਨਾਂ ਨੂੰ ਪਾੜਕੇ ਇਕ ਦੂਸਰੇ ਨਾਲੋਂ) ਭਿੰਨ ਕਰ ਦੇਂਦੀਆਂ ਹਨ॥੪॥ ਫੇਰ (ਸਾਰਿਆਂ ਨਾਲੋਂ ਵਧ ਕੇ ਏਹ ਹੈ ਕਿ ਲੋਕਾਂ ਦੇ ਦਿਲਾਂ ਵਿਚ ਖ਼ੁਦਾ ਦੀ) ਯਾਦ ਪਾਉਂਦੀਆਂ ਹਨ॥੫॥ ਤਾਂ ਕਿ ਕੋਟੀ (ਹੁਜਤ) ਪੂਰੀ ਹੋ ਜਾਵੇ ਅਰ ਸਭੈ ਕੀਤਾ ਜਾਵੇ॥੬॥ (ਭਾਵ ਸਾਨੂੰ ਪੌਣਾਂ ਦੀ ਸੌਗੰਧ ਹੈ) ਕਿ ਤੁਸਾਂ (ਲੋਗਾਂ) ਨਾਲ਼ ਜੋ (ਪ੍ਰਲੈ ਦਾ) ਬਚਨ ਕੀਤਾ ਜਾਂਦਾ ਹੈ ਅਵਸ਼ ਹੀ ਹੋਕੇ ਰਹੇਗਾ॥੭॥ ਅਰਥਾਤ ਜਦੋਂ ਤਾਰਾਗਣ ਮੰਦ ਪੈ ਜਾਣ॥੮॥ ਅਰ ਜਦੋਂ ਆਸਮਾਨ ਫਟ ਜਾਵੇ॥੯॥ ਅਰ ਜਦੋਂ ਪਹਾੜ ਉਡਾਏ ਜਾਣ॥੧੦॥ ਅਰ ਜਦੋਂ ਪੈਯੰਬਰ (ਆਪਣੀ ੨ ਉਮਤ ਦੇ ਹਿਸਾਬ ਵਾਸਤੇ) ਨਿਯਤ ਸਮੇਂ ਸਿਰ ਹਾਜ਼ਰ ਕੀਤੇ ਜਾਣ (ਉਸ ਵੇਲੇ ਸਮਝੋ ਕਿ ਪ੍ਰਲੈ ਹੋਈ)॥੧੧॥ (ਪਰੰਤੂ ਏਹ ਵਰਤਾਓ) ਕਿਸ ਦਿਨ ਵਾਸਤੇ ਉਠਾ ਰਖੇ ਹਨ?॥੧੨॥(ਸੋ ਉਠਾ ਰਖੇ ਹਨ) ਫੈਸਲੇ ਦੇ ਦਿਨ ਵਾਸਤੇ॥੧੩॥ ਅਰ (ਹੇ ਪੈਯੰਬਰ) ਤੁਸੀਂ ਕੀ ਸਮਝੇ ਕਿ ਫੈਸਲੇ ਦਾ ਦਿਨ ਹੈ ਕੀ?॥੧੪॥ ਉਸ ਦਿਨ (ਪ੍ਰਲੈ ਦੇ) ਝੂਠਿਆਰਨ ਵਾਲਿਆਂ ਦੀ ਵੈਰਾਨੀ ਹੀ ਹੈ॥੧੫॥ ਕੀ ਅਸਾਂ ਨੇ ਅਗਲੀਆਂ (ਨਾ ਫਰਮਾਨ) ਉਮਤਾਂ ਨੂੰ ਹਲਾਕ ਨਹੀਂ ਕੀਤਾ॥੧੬॥ ਫੇਰ (ਏਸੇ ਤਰਹਾਂ) ਅਸੀਂ ਏਹਨਾਂ ਪਿਛਲੀਆਂ ਨਾ ਫਰਮਾਨ ਉਮਤਾਂ ਨੂੰ ਭੀ ਓਹਨਾਂ ਦੇ ਹੀ ਪਿਛੇ ੨ ਤੁਰਦੀਆਂ ਕਰਾਂਗੇ॥੧੭॥ ਅਵਗੁਣ ਹਾਰਿਆਂ ਨਾਲ ਅਸੀਂ ਐਸੇ ਹੀ ਕੀਤਾ ਕਰਦੇ ਹਾਂ॥੧੮॥ (ਰਹੀ ਪ੍ਰਲੈ ਸੋ) ਉਸ ਦਿਨ ਝੂਠਿਆਰਨ ਵਾਲਿਆਂ ਦੀ ਤਬਾਹੀ ਹੈ॥੧੯॥ (ਲੋਗੋ) ਕੀ ਅਸਾਂ ਨੇ ਤੁਹਾਨੂੰ ਨਿੰਦਤ ਪਾਣੀ (ਅਰਥਾਤ ਬੀਰਜ) ਥੀਂ ਨਹੀਂ ਪੈਦਾ ਕੀਤਾ (ਕਿ ਆਦ ਵਿਚ ਤੁਸੀਂ ਨੁਤਫਾ ਸੇ)॥੨੦॥ ਫੇਰ ਅਸਾਂ ਨੇ ਉਸ ਨੂੰ ਇਕ ਨਿਯਤ ਸਮੇਂ ਤਕ ਇਕ ਰਖਿਅਤ ਅਸਥਾਨ (ਅਰਥਾਤ ਇਸਤ੍ਰੀ ਦੇ ਪੇਟ) ਵਿਚ ਰਖਿਆ॥੨੧॥੨੨॥ ਫੇਰ ਅਸਾਂ ਨੇ (ਉਸ ਦਾ ਇਕ) ਅੰਦਾਜ਼ਾ ਠਹਿ