ਪਾਰਾ ੨੬
ਸੂਰਤ ਦਾਹਰ ੭੬
੬੮੯
੫॥ (ਅਰ ਕਾਫੂਰ ਦੇ ਪਾਣੀ ਦਾ ਇਕ) ਸਰ (ਹੋਵੇਗਾ) ਜਿਸ ਦਾ ਪਾਣੀ ਅੱਲਾ ਦੇ (ਖਾਸ) ਬੰਦੇ ਪੀਣਗੇ (ਅਰ ਜਿਥੇ ਚਾਹੁਣਗੇ) ਓਸ (ਸਰ) ਨੂੰ ਵਗਾ ਕੇ ਲੈ ਜਾਣਗੇ॥ ੬॥ (ਏਹ ਉਹ ਲੋਗ ਹਨ ਜੋ ਆਪਣੀਆਂ) ਮੰਨਤਾਂ ਪੂਰੀਆਂ ਕਰਦੇ ਹਨ ਅਰ ਓਸ (ਕਿਆਮਤ ਦੇ) ਦਿਨ ਥੀਂ ਡਰਦੇ ਹਨ ਜਿਸ ਦੀ ਮੁਸੀਬਤ (ਆਮ ਸਰਬ ਥਾ) ਵਿਸਤ੍ਰਿਤ ਹੋਈ ਹੋਈ ਹੋਵੇਗੀ॥੭॥ ਅਰ ਖ਼ੁਦਾ ਦਾ ਪ੍ਰੇਮ ਕਰਕੇ ਮੁਹਤਾਜ ਅਰ ਮਾਂ ਮਹਿਟਰ ਅਰ ਕੈਦੀ ਨੂੰ ਭੋਜਨ ਛਕਾ ਦੇਂਦੇ ਹਨ॥੮॥ (ਅਰ ਓਨ੍ਹਾਂ ਨੂੰ ਦਸ ਭੀ ਦੇਂਦੇ ਹਨ ਕਿ) ਅਸੀਂ ਤਾਂ ਤੁਹਾਨੂੰ ਕੇਵਲ ਖੁਦਾ ਦੀ ਪ੍ਰਸੰਨਤਾਈ ਪ੍ਰਾਪਤ ਕਰਨ ਵਾਸਤੇ ਛਕਾਉਂਦੇ ਹਾਂ ਸਾਨੂੰ ਤੁਹਾਡੇ ਪਾਸੋਂ (ਨਾ ਕੋਈ) ਬਦਲਾ ਅਭੀਸ਼ਟ ਹੈ ਅਰ ਨਾ ਧੰਨਵਾਦ॥੯॥ ਸਾਨੁੰ ਆਪਨੇ ਪਰਵਰਦਿਗਾਰ ਪਾਸੋਂ ਓਸ ਦਿਨ ਦਾ ਭੈਆ ਰਹਿਆ ਹੈ ਜਦੋਂ ਲੋਗ (ਰੰਜ ਨਾਲ) ਮੂੰਹ ਵਟੀ ਤੀਊੜੀ ਚੜ੍ਹਾਈ ਹੋਈ ਹੋਣਗੇ॥੧੦॥ ਤਾਂ ਖੁਦਾ ਨੇ (ਭੀ) ਓਸ ਦਿਨ ਦੀ ਬਿਪਤਾ ਵਿਚੋਂ ਉਨ੍ਹਾਂ ਨੂੰ ਬਚਾ ਲੀਤਾ ਅਰ ਉਨਹਾਂ ਨੂੰ ਭਲੀ ਭਾਂਤ ਅਰ ਪਰਸੰਨ ਸਮੇਂ ਨਾਲ ਲਿਆ ਮਿਲਾਇਆ॥ ੧੧॥ ਅਰ ਜੈਸਾ ਉਹਨਾਂ ਨੇ (ਸੰਸਾਰ ਵਿਚ) ਸਬਰ ਕੀਤਾ ਉਸ ਦੀ ਪ੍ਰਤਿਨਿਧੀ ਵਿਚ (ਰਹਿਣ ਵਾਸਤੇ) ਸਵਰਗ ਅਰ (ਪਹਿਰਨ ਵਾਸਤੇ) ਪਟੰਬਰ ਬਸਤਰ ਪਰਦਾਨ ਕੀਤੇ॥੧੨॥ ਸਵਰਗ ਵਿਚ ਤਖਤਾਂ ਉਪਰ ਉਪਧਾਨ ਲਗਾਈ ਬੈਠੇ ਹੋਣਗੇ (ਸਮਾਂ ਐਸਾ ਸਮਾਨ ਯੋਗ ਹੋਵੇਗਾ ਕਿ) ਉਥੇ ਨਾਂ ਤਾਂ ਉਨਹਾਂ ਨੂੰ (ਸੂਰਜ ਦੀ) ਗਰਮੀ ਪਰਤੀਤ ਹੋਵੇਗੀ ਅਰ ਨਾਂ (ਪਾਲੇ ਦੀ) ਸਰਦੀ॥੧੩॥ ਅਰੁ ਦਰਖਤਾਂ ਦੇ ਸਾਏ (ਹਨ ਕਿ) ਉਨਹਾਂ ਉਪਰ ਝੁਕ ਰਹੇ ਹਨ ਅਰ ਫਲ (ਹਨ ਕਿ ਸਰਬ ਸਮੇਂ) ਉਨ੍ਹਾਂ ਦੇ ਸਵਾਧੀਨ ਹਨ (ਕਿ ਜਿਸ ਤਰਹਾਂ ਚਾਹੁਣ ਅਰ ਜਦੋਂ ਚਾਹੁਣ ਤੋਡ਼ਨ ਅਰ ਖਾ ਲੈਣ) ॥੧੪॥ ਅਰ ਉਨਹਾਂ ਤੇ ਚਾਂਦੀ ਦੇ ਪੁਤਰਾਂ ਅਰ ਆਬਖੋਰਿਆਂ ਦਾ ਦੌਰ (ਚਕਰ) ਚਲ ਰਹਿਆ ਹੋਵੇਗਾ (ਅਰ ਓਹ ਐਸੇ ਸਾਫ) ਹੋਣਗੇ (ਜੈਸੇ) ਦਰਪਣ ॥੧੫॥(ਪਰੰਤੂ) ਦਰਪਣ (ਭੀ ਕੱਚ ਦੇ ਨਹੀਂ ਪ੍ਰਤਯਤ) ਚਾਂਦੀ ਦੇ ਕਿ ਕਜ਼ਾਕਦਰ (ਹੋਣੀ ਹਾਰ)ਦੇ ਕਰਮ ਚਾਰੀਆਂ ਨੇ ਉਨ੍ਹਾਂ ਨੂੰ ਠੀਕ (ਜੰਨਤੀਆਂ ਦੀ ਜ਼ਰੂਰਤ ਦੇ) ਅੰਦਾਜ਼ੇ ਦੇ) ਅੰਦਾਜ਼ੇ ਦੇ ਅਨੁਸਾਰ ਬਨਾਇਆ ਹੈ॥ ੧੬॥ ਅਰ (ਏਸ ਥੀਂ ਸਿਵਾ) ਓਥੇ ਉਨ੍ਹਾਂ ਨੂੰ (ਐਸੇ ਅੰਮ੍ਰਿਤ ਦੇ) ਪਿਆਲੇ (ਭੀ) ਪਲਾਏ ਭੀ ਜਾਣਗੇ ਜਿਸ ਵਿਚ ਸ਼ੁਭ (ਦੇ ਪਾਣੀ) ਦਾ ਮਿਲਾਪ ਹੋਵੇਗਾ॥੧੭॥ (ਅਰ) ਸਵਰਗ ਵਿਚ (ਸ਼ੁਡ ਦੇ ਪਾਣੀ ਦਾ ਇਕ) ਸਰ ਹੋਵੇਗਾ ਜਿਸਦਾ ਨਾਮ ਹੋਵੇਗਾ ਸਲਸਬੀਲ॥੧੮॥ ਅਰ ਬਹਿਸ਼ਤੀਆਂ ਦੇ ਪਾਸ