੬੮੮
ਪਾਰਾ ੨੯
ਸੂਰਤ ਦਾਹਿਰ ੭੬
ਝੂਠਿਆਰਿਆ ਅਰ ( ਖੁਦਾ ਦੇ ਹੁਕਮਾਂ ਥੀਂ ਮਨਮੁਖਤਾਈ ਕੀਤੀ। ੩੨॥ ਫੇਰ (ਵਿਆਖਿਯਾਨ ਦੀ ਸਭਾ ਵਿਚੋਂ ਉੱਠਕੇ) ਆਕੜਿਆ ਹੋਇਆ ਆ ਪਣੇ ਘਰ ਦੇ ਪਾਸੇ ਤੁਰਦਾ ਹੋਇਆ॥੩੩॥ਤਾਂ ( ਕਿਆਮਤ ਦੇ ਦਿਨ ਓਸ ਨੂੰ ਕਹਿਆ ਜਾਵੇਗਾ ਕਿ) ਹੇ ਪੁਰਖ ਤੇਰੇ ਉਪਰ ਤੂਫ ਹੈ ਫੇਰ ( ਤੁਫ ਉਪਰ) ਤੁਫ ਹੈ॥ ੩੪॥ ਫੇਰ ( ਹੇ ਪੁਰਖ) ਤੇਰੇ ਉਪਰ ਤੁਫ ਹੈ ਫੇਰ (ਤਫ ਉੱਪਰ) ਤਫ ਹੈ॥ ੩੫॥ ਕੀ ਆਦਮੀ ( ਐਸਾ) ਸੰਕਲਪ ਕਰਦਾ ਹੈ ਕਿ ਉਸ ਨੂੰ (ਬਿਨ ਪੁਛੇ ਗਿਛੇ) ਐਸੇ ਹੀ ਛੱਡ ਦਿਤਾ ਜਾਵੇਗਾ? ॥੩੬॥ ਕੀ ( ਆਦਿ ਵਿਚ) ਉਹ ਬੀਰਜ ਦੀ ਇਕ ਬਿੰਦ ਨਹੀਂ ਰਹਿਆ ਜੋ (ਇਸਤ੍ਰੀ ਦੇ ਗਰਭਾਸ਼ਯ ਵਿਚ) ਪਰਦਾਨ ਕੀਤਾ ਗਿਆ ਸੀ?॥੩੭॥ ਫੇਰ ਲੋਥੜਾ ਹੋਇਆ ਫੇਰ (ਖੁਦਾ ਨੇ ਉਸ ਨੂੰ ਦੂਸਰੀ ਸੂਰਤ ਦਾ) ਬਣਾਇਆ ਫੇਰ ਉਸਦੇ ਜੋੜ ਬੰਦ ਦਰੁਸਤ ਕੀਤੇ॥੩੮॥ ( ਇਥੋਂ ਤਕ) ਕਿ ਅੰਤ ਨੂੰ ਉਸ ਦੀਆਂ ਦੋ ਕਿਸਮਾਂ ਕੀਤੀਆਂ ( ਅਰਥਾਤ) ਪੁਰਖ ਇਸਤ੍ਰੀ ॥੩੯॥ ਕੀ ਉਹ (ਖ਼ੁਦਾ ਜਿਸ ਨੇ ਏਹ ਕੁਛ ਕੀਤਾ ਲੈ ਦੇ ਦਿਨ) ਮੁਰਦਿਆਂ ਦੇ ਸਰਜੀਤ ਕਰਨ ਨੂੰ ਸਾਮਰਥ ਨਹੀਂ ਹੈ॥੪੦॥ ਕੂਹ ੨॥
ਸੂਰਤ ਦਾਹਰ ਮੱਕੇ ਵਿਚ ਉਤਰੀ ਅਰ ਇਸ ਦੀਆਂ
ਇਕੱਤੀ (੩੧) ਆਇਤਾਂ ਅਰ ਦੋ ਰੁਕੂਹ ਹਨ।
( ਪ੍ਰਭ) ਅੱਲਾ ਦੇ ਨਾਮ ਨਾਲ ( ਜੋ) ਅਤੀ ਦਿਆਲੂ ( ਅਰ) ਕਿਰਪਾਲੂ ( ਹ) ਨਿਰਸੰਦੇਹ ਆਦਮੀ ( ਦੀ ਜਾਤੀ) ਉਪਰ ( ਐਡੇ ( ਹੈ ਵਡੇ ਭਾਰੇ ਸਮੇਂ ਵਿਚੋਂ ਇਕ ਐਸਾ ਸਮਾਂ ( ਭੀ) ਪ੍ਰਾਪਤ ਹੋ ਚੁਕਾ ਹੈ ਕਿ ਓਹ ਕੋਈ ਵਸਤੂ ਵਰਨਣ ਕਰਨ ਦੇ ਯੋਗ ਨਹੀਂ ਸੀ॥ ੧॥ ਅਸਾਂ ਨੇ ਆਦਮੀ ਨੂੰ ਤਰਕੀਬ ਦਿਤੇ ਹੋਏ ਵੀਰਜ ਥੀਂ ਪੈਦਾ ਕੀਤਾ ( ਅਰ ਆਸ਼ਾ ਏਹ ਸੀ) ਕਿ ਓਸ ( ਦੀ ਨੇਕੀ ਬਦੀ) ਦੀ ਪ੍ਰੀਯਾ ਕਰੀਏ। ਫੇਰ ਏਸੇ ਵਾਸਤੇ ਅਸਾਂ ਓਸ ਨੂੰ ਸੁਣਦਾ ਵੇਖਦਾ ਬਣਾਇਆ॥ ੨॥ ( ਪੁਨ ਅਸਾਂ ਨੇ) ਓਸ ਨੂੰ ( ਧਰਮ ਦਾ) ਮਾਰਗ ( ਭੀ) ਦਿਖਾਇਆ ( ਫੇਰ ਹੁਣ ਕਾਰ ਆਦਮੀ ਦੇ ਹਨ) ਜਾਂ ਤਾਂ ਧੰਨਵਾਦ ਕਰਨੇ ਵਾਲੇ ਹਨ ( ਅਰਥਾਤ ਮੁਸਲਮਾਨ) ਕਿੰਬਾ ਅਕਿਰਤਘਨ (ਅਰਥਾਤ ਕਾਫਰ॥੩॥ ਅਸਾਂ ਨੇ ਕਾਫਰਾਂ ਵਾਸਤੇ ਜੰਜੀਰਾਂ ਅਰ ਲੋਕਾਂ ਅਰ ( ਦੋਜ਼ਖ ਦੀ) ਦਗਦਗਾਂਦੀ ਹੋਈ ਅਗਨੀ ( ਏਹ ਵਸਤੂਆਂ) ਤਿਆਰ ਕਰ ਰਖੀਆਂ ਹਨ॥ ੪॥ ਨਿਰਸੰਦੇਹ ( ਜੋ ਲੋਗ) ਸੁਕਰਮੀ ( ਹਨ ਆਖਰ ਨੂੰ ਐਸੇ ਅੰਮ੍ਰਿਤ ਦੇ) ਪਿਆਲੇ ਪੀਣਗੇ ਜਿਸ ਵਿਚ ਕਾਫੂਰ (ਦੇ ਪਾਣੀ) ਦਾ ਮਿਲਾਪ ਹੋਵੇਗਾ